Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਕਾਲੀ ਦਿਨ ’ਚ ਬੰਨ੍ਹਦੇ ਨੇ ਨੀਲੀਆਂ ਪੱਗਾਂ ਤੇ ਰਾਤਾਂ ਨੂੰ ਪਾਉਂਦੇ ਨੇ ਕਾਲੇ ਕੱਛੇ

Posted on August 12th, 2013

ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ‘ਚ ਲਗਾਤਾਰ 15 ਸਾਲ ਚਲੀ ਖਾੜਕੂ ਲਹਿਰ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਹੁਣ ਫਿਰ ਪੰਜਾਬ ਨੂੰ ਆਰਥਿਕ ਅੱਤਵਾਦ ਵੱਲ ਧੱਕਣ ਲਈ ਸ. ਬਾਦਲ ਨੇ ਪ੍ਰਬੰਧ ਕਰ ਲਏ ਹਨ। ਉਹ ਵਿਧਾਨ ਸਭਾ ਹਲਕਾ ਕੇਂਦਰੀ ਵਿਚ ਵਿਧਾਇਕ ਸ਼੍ਰੀ ਓਮ ਪ੍ਰਕਾਸ਼ ਸੋਨੀ ਵਲੋਂ ਰੱਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ, ਜਿਸ ਵਿਚ ਜਿਥੇ ਭਾਜਪਾ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿਚ ਸੀ।

ਅਰੁਣ ਕੁਮਾਰ ਪੱਪਲ ਤੇ ਕੰਵਲਨੈਣ ਗੁੱਲੂ ਤੋਂ ਇਲਾਵਾ ਹੋਰ ਵੀ ਸ਼ਾਮਲ ਹੋਏ ਵਿਅਕਤੀਆਂ ਦਾ ਤਹਿ-ਦਿਲੋਂ ਸਵਾਗਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਔਰੰਗਜ਼ੇਬੀ ਰਾਜ ਨੂੰ ਲੋਕ ਹੁਣ ਚਲਦਾ ਕਰਨ ਲਈ ਘਰੋਂ ਨਿਕਲ ਤੁਰੇ ਹਨ। ਪਹਿਲਾਂ ਲੋਕ ਸਭਾ ਚੋਣਾਂ ਜਿੱਤੀਆਂ ਜਾਣਗੀਆਂ ਤੇ ਫਿਰ ਵਿਧਾਨ ਸਭਾ ਚੋਣਾਂ ‘ਚ ਲੋਕ ਬਾਦਲ ਤੇ ਉਸ ਦੇ ਪਰਿਵਾਰ ਦਾ ਗੱਦਾਫੀ ਵਰਗਾ ਹਾਲ ਕਰ ਦੇਣਗੇ।

ਉਨ੍ਹਾਂ ਕਿਹਾ ਕਿ ਅਕਾਲੀ ਆਗੂ ਸਵੇਰੇ ਨੀਲੀਆਂ ਪੱਗਾਂ ਬੰਨ੍ਹ ਕੇ ਦਫਤਰਾਂ ਦੇ ਆਲੇ-ਦੁਆਲੇ ਕੰਮ ਕਰਵਾਉਣÎ ਲਈ ਮੰਡਰਾਉਂਦੇ ਰਹਿੰਦੇ ਹਨ ਤੇ ਰਾਤ ਨੂੰ ਕਾਲੇ ਕੱਛੇ ਪਾ ਕੇ ਲੋਕਾਂ ਨੂੰ ਡਰਾਉਣ ਲਈ ਨਿਕਲ ਆਉਂਦੇ ਹਨ ਤਾਂ ਜੋ ਉਹ ਦਹਿਸ਼ਤਮਈ ਹਾਲਾਤ ਵਿਚ ਆਪਣੀ ਸਿਆਸਤ ਨੂੰ ਬਚਾ ਸਕਣ। ਇਸ ਮੌਕੇ ਮਾਝਾ ਜ਼ੋਨ ਦੇ ਇੰਚਾਰਜ ਤੇ ਵਿਧਾਇਕ ਓਮ ਪ੍ਰਕਾਸ਼ ਸੋਨੀ ਤੇ ਕਾਂਗਰਸ ਵਿਚ ਸ਼ਾਮਲ ਹੋਏ ਅਰੁਣ ਪੱਪਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਰੰਧਾਵਾ, ਧਰਮਵੀਰ ਸਿੰਘ ਅਗਨੀਹੋਤਰੀ, ਹਰਪ੍ਰਤਾਪ ਸਿੰਘ ਅਜਨਾਲਾ, ਕਰਮਜੀਤ ਸਿੰਘ ਰਿੰਟੂ, ਸੁਨੀਲ ਦੱਤੀ, ਹਰਮਿੰਦਰ ਗਿੱਲ, ਗੁਰਜੀਤ ਸਿੰਘ ਔਜਲਾ ਆਦਿ ਹਾਜ਼ਰ ਸਨ।



Archive

RECENT STORIES