Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਾਧਾਂ 'ਤੇ ਕਰੋਪੀ: ਸਾਧ ਮਨਜੀਤ ਸਿੰਘ ਹੋਤੀ ਮਰਦਾਨ 'ਤੇ ਕਾਤਲਾਨਾ ਹਮਲਾ

Posted on August 12th, 2013

<p>ਸਾਧ ਮਨਜੀਤ ਸਿੰਘ&nbsp;ਹੋਤੀ ਮਰਦਾਨ<br></p>

ਦੋਰਾਹਾ : ਦੋਰਾਹਾ ਬਾਈਪਾਸ ਨੇੜੇ ਪਿੰਡ ਦੋਬੁਰਜੀ ਵਿਖੇ ਨਹਿਰ ਕੰਢੇ ਸਥਿਤ ਗੁਰੂਦੁਆਰਾ ਹੋਤੀ ਮਰਦਾਨ ਦੇ ਮੁਖੀ ਸਾਧ ਮਨਜੀਤ ਸਿੰਘ 'ਤੇ ਇਕ ਹਮਲਾਵਰ ਵਲੋਂ ਕਾਤਲਾਨਾ ਹਮਲਾ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਮਲਾਵਰ ਨੇ ਹੱਤਿਆ ਦੇ ਮਕਸਦ ਨਾਲ ਪਿਸਤੌਲ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਦੇਸੀ ਹੋਣ ਕਾਰਨ ਫਾਇਰ ਮਿਸ ਹੋ ਗਿਆ। ਉਸ ਤੋਂ ਬਾਅਦ ਮੁਲਜ਼ਮ ਨੇ ਸਾਧ 'ਤੇ ਕਾਤਲਾਨਾ ਹਮਲਾ ਕਰ ਕੇ ਸਿਰ 'ਤੇ ਪਿਸਤੌਲ ਦੇ ਬੱਟ ਮਾਰੇ ਅਤੇ ਦੋਵਾਂ ਹੱਥਾਂ 'ਤੇ ਦੰਦੀਆਂ ਵੱਢੀਆਂ, ਜਿਸ ਕਾਰਨ ਮਨਜੀਤ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਹਮਲਾ ਕਰਨ ਤੋਂ ਬਾਅਦ ਹਮਲਾਵਰ ਸਾਧ ਦਾ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਿਆ। ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਤਰ ਹੋ ਗਏ। ਉਨ੍ਹਾਂ ਨੇ ਕਥਿਤ ਦੋਸ਼ੀ ਦਾ ਪਿੱਛਾ ਕਰਕੇ ਹਵਾਈ ਫਾਇਰ ਵੀ ਕੀਤੇ। ਅੰਤ 'ਚ ਪਿੰਡ ਵਾਲਿਆਂ ਨੇ ਦੋਸ਼ੀ ਨੂੰ ਖੇਤਾਂ ਵਿਚਕਾਰ ਘੇਰ ਲਿਆ ਤੇ ਫੜ ਕੇ ਪੁਲਸ ਹਵਾਲੇ ਕਰ ਦਿੱਤਾ। 

ਡੀਐਸਪੀ ਪਾਇਲ ਅਮਰਜੀਤ ਸਿੰਘ ਘੁੰਮਣ ਮੁਤਾਬਕ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਹੋਤੀ ਮਰਦਾਨ 'ਚ ਐਤਵਾਰ ਦੁਪਹਿਰ ਮਨਜੀਤ ਸਿੰਘ ਗੁਰਦੁਆਰੇ ਦੇ ਇਕ ਕਮਰੇ ਵਿਚ ਸੰਗਤ ਨਾਲ ਬੈਠ ਕੇ ਪ੍ਰਵਚਨ ਕਰ ਰਹੇ ਸਨ। ਇਸ ਪਿੱਛੋਂ ਜਦੋਂ ਸਾਰੀ ਸੰਗਤ ਲੰਗਰ ਛਕਣ ਚਲੇ ਗਈ ਤਾਂ ਮਨਜੀਤ ਸਿੰਘ ਕਮਰੇ ਵਿਚ ਇਕੱਲੇ ਬੈਠੇ ਹੋਏ ਸਨ। ਇਸੇ ਦੌਰਾਨ ਇਕ ਕਾਲੇ ਕੱਪੜੇ ਪਹਿਨੀ ਵਿਅਕਤੀ ਕਮਰੇ ਵਿਚ ਦਾਖ਼ਲ ਹੋਇਆ ਅਤੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਪਿਸਤੌਲ ਕੱਢ ਕੇ ਸਾਧ ਮਨਜੀਤ ਸਿੰਘ ਵੱਲ ਤਾਣ ਲਈ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਪਿਸਤੌਲ ਦੇਸੀ ਹੋਣ ਕਾਰਨ ਗੋਲੀ ਨਹੀਂ ਚੱਲੀ। ਉਸ ਤੋਂ ਬਾਅਦ ਹਮਲਾਵਰ ਨੇ ਪਿਸਤੌਲ ਦੇ ਬੱਟ ਨਾਲ ਸਾਧ 'ਤੇ ਕਾਤਲਾਨਾ ਹਮਲਾ ਕਰ ਦਿੱਤਾ। 

ਹਮਲਾਵਰ ਨੇ ਉਨ੍ਹਾਂ ਦੇ ਦੋਵਾਂ ਹੱਥਾਂ 'ਤੇ ਦੰਦੀਆਂ ਵੱਢੀਆਂ ਤੇ ਉਨ੍ਹਾਂ ਦਾ ਪਿਸਤੌਲ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸੇ ਦੌਰਾਨ ਸਾਧ ਨੇ ਰੌਲਾ ਪਾ ਦਿੱਤਾ ਜਿਸ ਨੂੰ ਸੁਣ ਕੇ ਪਿੰਡ ਵਾਸੀ ਤੇ ਸੰਗਤ ਇਕੱਠੀ ਹੋ ਗਈ। ਉਨ੍ਹਾਂ ਨੇ ਮੁਲਜ਼ਮ ਦਾ ਪਿੱਛਾ ਕੀਤਾ ਤੇ ਹਵਾਈ ਫਾਇਰ ਵੀ ਕੀਤੇ। ਕਥਿਤ ਦੋਸ਼ੀ ਨਹਿਰ ਦੇ ਨਜ਼ਦੀਕ ਝਾੜੀਆਂ ਵਿਚ ਜਾ ਕੇ ਲੁਕ ਗਿਆ। ਲੋਕਾਂ ਨੇ ਉਸ ਘੇਰ ਕੇ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। 

ਪੁਲਸ ਮੁਤਾਬਕ ਪੁੱਛਗਿਛ ਦੌਰਾਨ ਮੁਲਜ਼ਮ ਦੀ ਪਛਾਣ ਤਲਵੰਡੀ ਸਾਬੋ ਨਿਵਾਸੀ ਪਰਮਜੋਤ ਸਿੰਘ ਦੇ ਰੂਪ ਵਿਚ ਹੋਈ ਹੈ। ਪੁੱਛਗਿਛ ਵਿਚ ਉਸ ਨੇ ਦੱਸਿਆ ਕਿ ਉਸ ਦੇ ਭਰਾ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਬਾਰੇ ਉਸ ਨੂੰ ਸ਼ੱਕ ਸੀ ਕਿ ਉਸ ਦੇ ਭਰਾ ਦੀ ਮੌਤ ਲਈ ਕੁਝ ਲੋਕ ਜ਼ਿੰਮੇਵਾਰ ਸਨ। ਇਸੇ ਕਾਰਨ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਉਨ੍ਹਾਂ ਦਾ ਪਿੱਛਾ ਕਰ ਰਿਹਾ ਸੀ। ਹੋਰ ਜਾਣਕਾਰੀ ਅਨੁਸਾਰ ਪਰਮਜੋਤ ਸਿੰਘ ਆਪਣੇ ਭਰਾ ਦੇ ਕਤਲ ਦਾ ਜਿਨ੍ਹਾਂ ਵਿਅਕਤੀਆਂ 'ਤੇ ਸ਼ੱਕ ਕਰਦਾ ਸੀ, ਉਨ੍ਹਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ ਪਰ ਉਸ ਨੇ ਜੋ ਪਿਸਤੌਲ ਖ਼ਰੀਦਿਆ ਉਹ ਠੀਕ ਨਹੀਂ ਸੀ, ਜਿਸ ਕਰਕੇ ਉਸ ਨੇ ਸਾਧ ਮਨਜੀਤ ਸਿੰਘ ਕੋਲੋ ਪਿਸਤੌਲ ਖੋਹਣ ਦੀ ਵਿਉਂਤ ਬਣਾਈ। ਚੂੰਕਿ ਉਹ ਕਈ ਸਾਲ ਪਹਿਲਾਂ ਇਸੇ ਗੁਰੁਦਆਰੇ 'ਚ ਤਿੰਨ ਮਹੀਨੇ ਕਥਾ ਵਾਚਕ ਰਿਹਾ ਸੀ, ਇਸ ਲਈ ਉਸ ਨੂੰ ਪਤਾ ਸੀ ਕਿ ਸਾਧ ਕੋਲ ਵਧੀਆ ਪਿਸਤੌਲ ਹੈ ਤੇ ਉਹੀ ਪਿਸਤੌਲ ਖੋਹਣ ਉਹ ਆਇਅ ਸੀ ਪਰ ਗੱਲ ਵਿਗੜ ਗਈ।




Archive

RECENT STORIES