Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਨਮੋਹਨ ਸਿੰਘ ਵਿਸ਼ਵ ਦੇ 8 ਅਤਿ ਸ਼ਕਤੀਸ਼ਾਲੀ ਆਗੂਆਂ 'ਚ ਸ਼ਾਮਿਲ

Posted on August 12th, 2013

ਨਵੀਂ ਦਿੱਲੀ- ਵਸ਼ਿੰਗਟਨ ਆਧਾਰਿਤ ਇਕ ਰਸਾਲੇ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਓਬਾਮਾ ਸਮੇਤ ਵਿਸ਼ਵ ਦੇ 8 ਅਤਿ ਸ਼ਕਤੀਸ਼ਾਲੀ ਆਗੂਆਂ 'ਚ ਸ਼ਾਮਿਲ ਕੀਤਾ ਹੈ। ਇਕ ਸਮਾਜਿਕ ਨੈੱਟਵਰਕ ਸਾਈਟ 'ਟਵਿੱਟਰ' ਵੱਲੋਂ ਵਿਸ਼ਵ ਦੇ 8 ਅਤਿ ਸ਼ਕਤੀਸ਼ਾਲੀ ਆਗੂਆਂ ਬਾਰੇ ਟਵੀਟਾਂ ਰਾਹੀਂ ਕੀਤੇ ਗਏ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਦੇ ਟਵਿੱਟਰ 'ਤੇ 713836 ਪੈਰੋਕਾਰ ਹਨ। 

ਵਾਸ਼ਿੰਗਟਨ ਆਧਾਰਿਤ ਵਿਦੇਸ਼ੀ ਨੀਤੀ ਰਸਾਲੇ ਨੇ ਅਮਰੀਕਾ ਦੇ ਬਰਾਕ ਓਬਾਮਾ ਤੋਂ ਭਾਰਤ ਦੇ ਮਨਮੋਹਨ ਸਿੰਘ ਤੱਕ 8 ਅਤਿ ਸ਼ਕਤੀਸ਼ਾਲੀ ਆਗੂਆਂ ਦਾ ਟਵਿੱਟਰ 'ਤੇ ਸਰਵੇਖਣ ਕੀਤਾ ਹੈ। ਟਵਿੱਟਰ ਨਾਲ ਇਸ ਵੇਲੇ 50 ਕਰੋੜ ਲੋਕ ਜੁੜੇ ਹੋਏ ਹਨ, ਜਿਨ੍ਹਾਂ ਵਿਚ ਰਾਜਨੀਤਕ ਆਗੂ ਜਾਂ ਉਨ੍ਹਾਂ ਦੇ ਲੋਕ ਸੰਪਰਕ ਵਿਭਾਗ ਵੀ ਸ਼ਾਮਿਲ ਹਨ ਅਤੇ ਉਹ ਵਿਸ਼ਵ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਵਿਦੇਸ਼ ਨੀਤੀ ਦਾ ਕਹਿਣਾ ਹੈ ਕਿ ਸੰਚਾਰ ਕੰਪਨੀ ਬਰਸਨ-ਮਾਰਸਟੈਲਰ ਵੱਲੋਂ ਕਰਵਾਏ ਗਏ ਸਰਵੇਖਣ, ਜਿਸ ਨੂੰ 'ਟਵਿੱਪਲੋਮੇਸੀ' ਕਰ ਕੇ ਜਾਣਿਆ ਜਾਂਦਾ ਹੈ, ਦੇ ਇਸ ਸਰਵੇਖਣ 'ਚ ਵਿਸ਼ਵ ਦੇ ਤਿੰਨ ਤਿਹਾਈ ਆਗੂਆਂ ਨੂੰ ਸ਼ਾਮਿਲ ਕੀਤਾ। ਜੁਲਾਈ ਮਹੀਨੇ ਟਵਿੱਟਰ 'ਤੇ ਵਿਸ਼ਵ ਦੇ 505 ਆਗੂਆਂ ਦੀ ਉਨ੍ਹਾਂ ਦੇ ਕਰੀਬ 10 ਕਰੋੜ 60 ਲੱਖ ਪੈਰੋਕਾਰਾਂ ਨੇ ਵਡਿਆਈ ਕੀਤੀ, ਜਿਨ੍ਹਾਂ 'ਚ ਈਰਾਨ ਦੇ ਨਵੇਂ ਹਸਨ ਰੋਹਾਨੀ ਤੋਂ ਲੈ ਕੇ ਪਾਕਿਸਤਾਨ ਦੇ ਸਾਬਕਾ ਆਗੂ ਪ੍ਰਵੇਜ਼ ਮੁਸ਼ੱਰਫ਼ ਬਾਰੇ 140 ਜਾਂ ਇਸ ਤੋਂ ਘੱਟ ਸ਼ਬਦਾਂ 'ਚ ਵਿਚਾਰ ਮੰਗੇ ਗਏ ਸਨ।

(ਯੂ. ਐੱਨ. ਆਈ.)



Archive

RECENT STORIES