Posted on August 12th, 2013

<p>ਠਾਕੁਰ ਉਦੈ ਸਿੰਘ <br></p>
ਲੁਧਿਆਣਾ- ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਉਦੈ ਸਿੰਘ ’ਤੇ ਹਮਲਾ ਕਰਨ ਵਾਲੇ 40 ਸਾਲਾ ਨੌਜਵਾਨ ਦੀ ਪਛਾਣ ਨਾਮਧਾਰੀ ਸ਼ਰਧਾਲੂ ਵਜੋਂ ਹੀ ਹੋਈ ਹੈ ਪਰ ਠਾਕੁਰ ਉਦੈ ਸਿੰਘ ਵਾਲਾ ਧੜਾ ਇਸ ਸ਼ਰਧਾਲੂ ਦਾ ਨਾਂ ਨਸ਼ਰ ਕਰਨ ਤੋਂ ਟਾਲਾ ਵੱਟ ਰਿਹਾ ਹੈ।
ਦੂਜੇ ਪਾਸੇ ਠਾਕੁਰ ਉਦੈ ਸਿੰਘ ਉਨ੍ਹਾਂ ਨਾਲ ਗਏ ਨਾਮਧਾਰੀ ਦਰਬਾਰ ਦੇ ਮੁਖੀਆਂ ਸਮੇਤ ਮਾਤਾ ਚੰਦ ਕੌਰ ਨੇ ਹਮਲਾ ਹੋਣ ਤੋਂ ਤੁਰੰਤ ਬਾਅਦ ਨਾਮਧਾਰੀ ਸਵਰਨ ਸਿੰਘ ਲੈਸਟਰ ਦੇ ਘਰੋਂ ਆਪਣੀ ਰਿਹਾਇਸ਼ ਬਦਲ ਲਈ ਹੈ। ਹਮਲਾਵਰ ਹਰਜੀਤ ਸਿੰਘ ਤੂਰ (40) ਸਵਰਨ ਸਿੰਘ ਦਾ ਭਤੀਜਾ ਹੀ ਦੱਸਿਆ ਜਾ ਰਿਹਾ ਹੈ। ਸਵਰਨ ਸਿੰਘ ਠਾਕੁਰ ਉਦੈ ਸਿੰਘ ਦਾ ਵਿਸ਼ਵਾਸਪਾਤਰ ਹੈ ਅਤੇ ਹਮਲੇ ਵਾਲੇ ਸਥਾਨ ਨਾਮਧਾਰੀ ਗੁਰਦੁਆਰਾ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦਾ ਚੇਅਰਮੈਨ ਹੈ। ਇਸ ਗੁਰਦੁਆਰੇ ਵਿਚ ਬੀਤੇ ਦਿਨ ਸਵੇਰੇ ਠਾਕੁਰ ਉਦੈ ਸਿੰਘ ਉੱਤੇ ਇਕ ਸ਼ਰਧਾਲੂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਹਮਲੇ ਵਿਚ ਉਨ੍ਹਾਂ ਦੀ ਬਾਂਹ, ਸਿਰ ਤੇ ਨੱਕ ’ਤੇ ਗਹਿਰੇ ਜ਼ਖ਼ਮ ਹੋ ਗਏ ਸਨ।
ਹਮਲੇ ਤੋਂ ਤੁਰੰਤ ਬਾਅਦ ਡੇਰੇ ਦੇ ਸਾਰੇ ਲੋਕ ਸਵਰਨ ਸਿੰਘ ਦੇ ਘਰੋਂ ਆਪਣੀ ਰਿਹਾਇਸ਼ ਤਬਦੀਲ ਕਰ ਗਏ। ਹਮਲੇ ਪਿੱਛੋਂ ਹਮਲਾਵਰ ਦਾ ਕੀ ਮੰਤਵ ਸੀ, ਇਸ ਬਾਰੇ ਹਾਲੇ ਪਤਾ ਨਹੀਂ ਲੱਗਿਆ। ਠਾਕੁਰ ਉਦੈ ਸਿੰਘ ਦੇ ਵਿਰੋਧ ਵਿਚ ਖੜ੍ਹੀ ਇੰਟਰਨੈਸ਼ਨਲ ਨਾਮਧਾਰੀ ਸੰਗਤ ਨੇ ਅੱਜ ਇੱਥੇ ਪ੍ਰੈਸ ਕਾਨਫਰੰਸ ਕਰਕੇ ਲੈਸਟਰ (ਲੰਡਨ) ਵਿਚ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਠਾਕੁਰ ਦਲੀਪ ਸਿੰਘ ਦੀ ਜਾਨ ਨੂੰ ਵੀ ਖ਼ਤਰਾ ਹੈ। ਸਰਕਾਰ ਉਨ੍ਹਾਂ ਲਈ ਢੁੱਕਵੀਂ ਸੁਰੱਖਿਆ ਦਾ ਪ੍ਰਬੰਧ ਕਰੇ। ਇੰਟਰਨੈਸ਼ਨਲ ਨਾਮਧਾਰੀ ਸੰਗਤ ਦੇ ਚੇਅਰਮੈਨ ਜਸਵਿੰਦਰ ਸਿੰਘ, ਪ੍ਰਧਾਨ ਨਵਤੇਜ ਸਿੰਘ, ਸਕੱਤਰ ਗੁਰਮੀਤ ਸਿੰਘ ਅਤੇ ਖਜ਼ਾਨਚੀ ਗੁਰਮੇਲ ਸਿੰਘ ਨੇ ਲੰਡਨ ਪੁਲੀਸ ਤੋਂ ਘਟਨਾ ਦਾ ਪਰਦਾਫਾਸ਼ ਕਰਨ ਦੀ ਮੰਗ ਕੀਤੀ ਹੈ।
ਨਵਤੇਜ ਸਿੰਘ ਨੇ ਕਿਹਾ ਕਿ ਹਮਲਾਵਰ ਹਰਜੀਤ ਸਿੰਘ ਤੂਰ ਪੇਸ਼ੇਵਰ ਅਪਰਾਧੀ ਹੈ। ਇਸ ਤੋਂ ਪਹਿਲਾਂ ਵੀ ਉਹ ਲੁੱਟ-ਖੋਹ ਅਤੇ ਹੋਰ ਅਜਿਹੀਆਂ ਵਾਰਦਾਤਾਂ ਵਿਚ ਸ਼ਾਮਲ ਰਿਹਾ ਹੈ। ਜਸਵਿੰਦਰ ਸਿੰਘ ਅਤੇ ਨਵਤੇਜ ਸਿੰਘ ਨੇ ਦਾਅਵਾ ਕੀਤਾ ਹੈ ਕਿ ਹਰਜੀਤ ਸਿੰਘ ਤੂਰ ਨੇ ਕੁਝ ਸਾਲ ਪਹਿਲਾਂ ਲੈਸਟਰ ਵਿਚ ਇਕ ਲੁੱਟ ਨੂੰ ਅੰਜਾਮ ਦਿੱਤਾ ਸੀ।
ਜਦੋਂ ਇਸ ਬਾਰੇ ਨਾਮਧਾਰੀ ਦਰਬਾਰ ਭੈਣੀ ਦੇ ਮੀਤ ਪ੍ਰਧਾਨ ਸੁਰਿੰਦਰ ਸਿੰਘ ਨਾਮਧਾਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਮਲਾਵਰ ਬਾਰੇ ਉਨ੍ਹਾਂ ਪਾਸ ਹਾਲੇ ਤਕ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਵਰਨ ਸਿੰਘ ਲੈਸਟਰ ਸਤਿਗੁਰੂ ਉਦੈ ਸਿੰਘ ਦੇ ਬਹੁਤ ਹੀ ਵਿਸ਼ਵਾਸਪਾਤਰ ਹਨ। ਸਵਰਨ ਸਿੰਘ ਦੇ ਭਤੀਜੇ ਦਾ ਨਾਂ ਸੁਣ ਕੇ ਉਨ੍ਹਾਂ ਨੂੰ ਝਟਕਾ ਲੱਗਿਆ ਹੈ। ਹਮਲੇ ਤੋਂ ਤੁਰੰਤ ਬਾਅਦ ਇਸ ਸੁਰਿੰਦਰ ਸਿੰਘ ਨੇ ਹਮਲੇ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਸਿਰ ਮੜ੍ਹ ਦਿੱਤਾ ਸੀ।
ਪਤਾ ਲੱਗਿਆ ਹੈ ਕਿ ਸਵਰਨ ਸਿੰਘ ਨੇ ਠਾਕੁਰ ਉਦੈ ਸਿੰਘ ਨੂੰ ਰਹਿਣ ਲਈ ਆਪਣਾ ਘਰ ਦੇਣ ਦੇ ਨਾਲ ਆਪਣੀ ਰਾਇਲ ਰੋਇਸ ਕਾਰ ਵੀ ਦਿੱਤੀ ਹੋਈ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025