Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰੀਰ 'ਚ ਆਪਣੇ ਆਪ ਲੱਗਣ ਵਾਲੀ ਅੱਗ ਦੀ ਬਿਮਾਰੀ ਨੇ ਮੈਡੀਕਲ ਜਗਤ ਨੂੰ ਵੀ ਹੈਰਾਨ ਕਰ ਦਿੱਤਾ

Posted on August 13th, 2013

ਚੇਨਈ : ਤਿੰਨ ਮਹੀਨਿਆਂ ਦੇ ਰਾਹੁਲ ਦੇ ਸਰੀਰ 'ਚ ਆਪਣੇ ਆਪ ਲੱਗਣ ਵਾਲੀ ਅੱਗ ਦੀ ਬਿਮਾਰੀ ਨੇ ਮੈਡੀਕਲ ਜਗਤ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇੰਨੀ ਛੋਟੀ ਜਿਹੀ ਉਮਰ 'ਚ ਇਹ ਬੱਚਾ ਇਸ ਬਿਮਾਰੀ ਕਾਰਨ ਹੁਣ ਤਕ ਚਾਰ ਵਾਰ ਸੜ ਚੁੱਕਾ ਹੈ। ਰਾਹੁਲ ਇਸ ਵੇਲੇ ਚੇਨਈ ਦੇ ਇਕ ਹਸਪਤਾਲ 'ਚ ਦਾਖਲ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਰਾਹੁਲ ਸਰੀਰ 'ਚ ਅਚਾਨਕ ਅੱਗ ਲੱਗ ਜਾਣ ਦੀ ਬਿਮਾਰੀ ਨਾਲ ਪੀੜਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਸਰੀਰ ਦੇ ਅੰਦਰ ਬਣਨ ਵਾਲੀਆਂ ਗੈਸਾਂ ਦੇ ਚਮੜੀ ਜ਼ਰੀਏਬਾਹਰ ਨਿਕਲਣ ਕਾਰਨ ਆਪੇ ਅੱਗ ਲੱਗ ਜਾਂਦੀ ਹੋਵੇ। ਅਜਿਹਾ ਹੋਣ ਨਾਲ ਰਾਹੁਲ ਦੇ ਸਿਰ ਤੇ ਛਾਤੀ 'ਤੇ ਜ਼ਖਮ ਪੈ ਗਏ ਹਨ। 

ਬਾਲ ਵਿਭਾਗ ਦੇ ਮੁਖੀ ਆਰ ਨਾਰਾਇਣ ਬਾਬੂ ਮੁਤਾਬਕ ਬੱਚੇ ਦੀ ਹਾਲਤ ਹੁਣ ਸਥਿਰ ਹੇ ਤੇ ਉਸ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਚੇਨਈ ਤੋਂ ਸੌ ਕਿਲੋਮੀਟਰ ਦੀ ਦੂਰ ਵਿੱਲਪੁਰਮ ਇਲਾਕੇ ਦਾ ਰਾਹੁਲ ਪਹਿਲੀ ਵਾਰ ਜਨਮ ਤੋਂ ਨੌਂ ਦਿਨਾਂ ਬਾਅਦ ਹੀ ਸੜ ਗਿਆ ਸੀ। ਉਸ ਦਾ ਮਾਂ ਨੇ ਦੱਸਿਆ ਕਿ ਲੋਕਾਂ ਨੂੰ ਲੱਗਾ ਕਿ ਮੈਂ ਜਾਣਬੁੱਝ ਕੇ ਆਪਣੇ ਬੱਚੇ ਨੂੰ ਸਾੜ ਦਿੱਤਾ ਹੈ। ਰਾਹੁਲ ਦੇ ਪਿਤਾ ਨੇ ਕਿਹਾ ਕਿ ਪੁੱਤ ਦੇ ਇਲਾਜ ਲਈ ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਹ ਸਭ ਉਨ੍ਹਾਂ ਨੇ ਖਰਚ ਕਰ ਦਿੱਤਾ ਹੈ। ਉਨ੍ਹਾਂ ਨੂੰ ਭਾਈਚਾਰੇ 'ਚੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ। ਪਿਛਲੇ ਮਹੀਨੇ ਵੀ ਉਸ ਦੇ ਸਰੀਰ 'ਚ ਅੱਗ ਲੱਗ ਗਈ ਸੀ। ਕਿਲਪੌਕ ਮੈਡੀਕਲ ਕਾਲੇ ਦੇ ਦਿਮਾਗੀ ਬਿਮਾਰੀਆਂ ਦੇ ਮਾਹਰ ਡਾਕਟਰ ਜੇ ਜਗਨ ਮੋਹਨ ਰਾਹੁਲ ਦੀ ਮਾਂ ਦਾ ਦਾਅਵਿਆਂ ਨੂੰ ਸੱਚ ਨਹੀਂ ਮੰਨਦੇ। ਉਹ ਕਹਿੰਦੇ ਹਨ ਕਿ ਬੱਚੇ ਨੂੰ ਆਪੇ ਅੱਗ ਲੱਗ ਜਾਣਾ ਸੰਭਵ ਨਹੀਂ ਹੈ। ਪਸੀਨੇ ਨਾਲ ਨਿਕਲਣ ਵਾਲੇ ਜਲਣਸ਼ੀਲ ਪਦਾਰਥਾਂ ਦਾ ਫੀਸਦੀ ਬਹੁਤ ਘੱਟ ਹੁੰਦਾ ਹੈ ਤੇ ਇਹ ਇੰਨਾ ਨਹੀਂ ਹੁਦਾ ਕਿ ਕਿਸੇ ਦੇ ਸਰੀਰ ਨੂੰ ਅੱਗ ਲੱਗ ਜਾਵੇ।




Archive

RECENT STORIES