Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਗਿਆਨੀ ਸ਼ਿਵਤੇਗ ਸਿੰਘ ਅਤੇ ਭਾਈ ਗਗਨਦੀਪ ਸਿੰਘ ਗੰਗਾਨਗਰ ਦੇ ਜਥਿਆਂ ਦਾ ਸਰੀ ਵਿਚ ਸਨਮਾਨ

Posted on August 13th, 2013

ਸਰੀ (ਗੁਰਪ੍ਰੀਤ ਸਿੰਘ ਸਹੋਤਾ)-ਲਗਭਗ ਦੋ ਮਹੀਨੇ ਸਥਾਨਕ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਗੁਰਬਾਣੀ ਦੀ ਸਰਲ ਕਥਾ ਰਾਹੀਂ ਪਖੰਡਵਾਦ ਅਤੇ ਅਡੰਬਰਾਂ ਤੋਂ ਦੂਰ ਰਹਿ ਕੇ ਸ਼ਬਦ ਨਾਲ ਜੁੜਨ ਦੀ ਸੋਝੀ ਦੇਣ ਵਾਲੇ ਕਥਾਵਾਚਕ ਗਿਆਨੀ ਸ਼ਿਵਤੇਗ ਸਿੰਘ (ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ) ਨੂੰ ਸੰਗਤ ਦੀ ਵੱਡੀ ਹਾਜ਼ਰੀ 'ਚ ਸਨਮਾਨਿਤ ਕੀਤਾ ਗਿਆ | ਐਤਵਾਰ ਦੁਪਹਿਰ ਉਨ੍ਹਾਂ ਦਾ ਇੱਥੇੇ ਆਖਰੀ ਦੀਵਾਨ ਸੀ | ਸ਼ਿਵਤੇਗ ਸਿੰਘ ਨੂੰ ਸੁਣਨ ਲਈ ਸਵੇਰ-ਸ਼ਾਮ ਸਥਾਨਕ ਸੰਗਤ ਦੋ ਮਹੀਨੇ ਲਗਾਤਾਰ ਵੱਡੀ ਗਿਣਤੀ 'ਚ ਪੁੱਜਦੀ ਰਹੀ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਸ ਮੌਕੇ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲਿਆਂ ਦੇ ਕੀਰਤਨੀ ਜਥੇ ਦਾ ਵੀ ਸਨਮਾਨ ਕੀਤਾ ਗਿਆ | ਗਿਆਨੀ ਸ਼ਿਵਤੇਗ ਸਿੰਘ ਅਤੇ ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲਿਆਂ ਦੇ ਜਥੇ ਦਾ ਧੰਨਵਾਦ ਕਰਦਿਆਂ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਭਵਿੱਖ ਵਿਚ ਮੁੜ ਦੁਬਾਰਾ ਜਲਦੀ ਆਉਣ ਦਾ ਸੱਦਾ ਵੀ ਦਿੱਤਾ |



Archive

RECENT STORIES