Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯੂ. ਕੇ. ਆਉਣ 'ਤੇ ਨਰਿੰਦਰ ਮੋਦੀ ਵਿਰੁੱਧ ਜਾਰੀ ਹੋ ਸਕਦੇ ਹਨ ਗਿ੍ਫ਼ਤਾਰੀ ਵਾਰੰਟ

Posted on August 14th, 2013

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਬਰਤਾਨੀਆ ਦੀ ਮੌਜੂਦਾ ਵਿਰੋਧੀ ਧਿਰ ਲੇਬਰ ਫਰੈਂਡਜ਼ ਆਫ ਇੰਡੀਆ ਦੇ ਚੇਅਰਮੈਨ ਐਮ. ਪੀ. ਬੈਰੀ ਗਾਰਡੀਨਰ ਨੇ ਇਕ ਪੱਤਰ ਲਿਖ ਕੇ ਬਰਤਾਨਵੀ ਪਾਰਲੀਮੈਂਟ ਵਿਚ 'ਦਿ ਫਿਊਚਰ ਆਫ ਮਾਰਡਨ ਇੰਡੀਆ' ਦੇ ਮੁੱਦੇ 'ਤੇ ਬੋਲਣ ਦੀ ਦਾਅਵਤ ਦਿੱਤੀ ਹੈ ਪ੍ਰੰਤੂ ਇਸ ਮਾਮਲੇ ਵਿਚ ਕਈ ਅੜਚਨਾਂ ਆਉਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ, ਕਿਉਂਕਿ ਯੂਰਪੀਅਨ ਯੂਨੀਅਨ ਦੇ ਮਨੁੱਖੀ ਅਧਿਕਾਰਾਂ ਬਾਰੇ ਬਣਿਆ ਕਾਨੂੰਨ ਨਰਿੰਦਰ ਮੋਦੀ ਨੂੰ ਵੀਜ਼ਾ ਦੇਣ ਵਿਚ ਰਾਹ ਦਾ ਰੋੜਾ ਬਣ ਸਕਦਾ ਹੈ | ਇਸ ਮੌਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਸੰਗਠਨ 2002 ਗੋਦਰਾ ਦੰਗਿਆਂ ਨੂੰ ਆਧਾਰ ਬਣਾ ਕੇ ਇਸ ਦਾ ਵਿਰੋਧ ਕਰ ਸਕਦੇ ਹਨ, ਕਿਉਂਕਿ ਇਨ੍ਹਾਂ ਦੰਗਿਆਂ ਵਿਚ 1200 ਲੋਕ ਮਾਰੇ ਗਏ ਸਨ | ਯੂ. ਕੇ. ਦੇ ਨਵੇਂ ਕਾਨੂੰਨ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਗ਼ੈਰ ਯੂਰਪੀਅਨ ਦੇਸ਼ ਦੇ ਵਾਸੀ ਨੂੰ ਯੂ. ਕੇ. ਵਿਚ ਦਾਖਲਾ ਨਹੀਂ ਮਿਲ ਸਕਦਾ | ਇੰਮੀਗ੍ਰੇਸ਼ਨ ਸਿਸਟਮ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਨੂੰ ਹੀ ਯੂ. ਕੇ. ਦਾ ਵੀਜ਼ਾ ਮਿਲਦਾ ਹੈ | ਇੰਡੀਅਨ ਓਵਰਸੀਜ਼ ਕਾਂਗਰਸ ਯੂ ਕੇ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਜੇ ਨਰਿੰਦਰ ਮੋਦੀ ਯੂ. ਕੇ. ਆਉਂਦੇ ਹਨ ਤਾਂ ਉਨ੍ਹਾਂ ਦਾ ਪਾਰਟੀ ਵੱਲੋਂ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ | ਦੂਜੇ ਪਾਸੇ ਸਿੱਖ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਵੀ ਨਰਿੰਦਰ ਮੋਦੀ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ |



Archive

RECENT STORIES