Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਵੋਟਾਂ ਲੈਣ ਲਈ ਪੂਰੇ ਪਿੰਡ ਦੀ ਜਾਅਲੀ ਪੈਨਸ਼ਨ ਲਗਵਾ ਦਿੱਤੀ

Posted on August 15th, 2013


ਅੰਮ੍ਰਿਤਸਰ-  ਹਾਈ ਕੋਰਟ ਦੇ ਹੁਕਮ ‘ਤੇ ਚੱਲ ਰਹੀ ਜਾਅਲੀ ਵਿਧਵਾ-ਬੁਢਾਪਾ ਪੈਨਸ਼ਨ ਦੀ ਜਾਂਚ ਦੀ ਪਹਿਲੀ ਕੜੀ ਵਿੱਚ ਵੱਡੇ ਪੱਧਰ ‘ਤੇ ਜਾਅਲਸਾਜ਼ੀ ਸਾਹਮਣੇ ਆਈ ਹੈ। ਜਾਂਚ ਵਿੱਚ ਪਾਇਆ ਗਿਆ ਕਿ 50 ਫੀਸਦੀ ਤੋਂ ਵੱਧ ਪੈਨਸ਼ਨ ਲੈਣ ਵਾਲੇ ਨਿਰਧਾਰਤ ਕਸੌਟੀ ‘ਤੇ ਖਰੇ ਨਹੀਂ ਉਤਰਦੇ।
ਪਿੰਡ ਵਣਚੜੀ ਦੇ ਸਾਰੇ ਪੈਨਸ਼ਨਰ ਅਯੋਗ ਪਾਏ ਗਏ ਹਨ। ਇਹ ਗੋਰਖਧੰਦਾ ਚੋਣਾਂ ਵਿੱਚ ਵੋਟ ਲੈਣ ਨੂੰ ਕੀਤਾ ਗਿਆ ਸੀ। ਜਾਂਚ ਤਿੰਨ ਤਰੀਕੇ ਨਾਲ ਕੀਤੀ ਜਾ ਰਹੀ ਹੈ। ਇਸ ਵਿੱਚ ਪਛਾਣ ਪੱਤਰ ਦੇ ਆਧਾਰ ‘ਤੇ ਉਮਰ, ਆਰਥਿਕ ਸਥਿਤੀ ਤੇ ਪਟਵਾਰੀ ਦੇ ਰਾਹੀਂ ਜ਼ਮੀਨ ਦੀ ਜਾਂਚ ਕਰਾਈ ਜਾ ਰਹੀ ਹੈ। ਬਲਾਕ ਵੇਰਕਾ ਦੇ ਤਹਿਤ ਪਿੰਡ ਵਣਚੜੀ ਵਿੱਚ 2009 ਵਿੱਚ 32 ਲੋਕਾਂ ਨੂੰ ਵਿਧਵਾ-ਬੁਢਾਪਾ ਪੈਨਸ਼ਨ ਲਗਾਈ ਗਈ ਸੀ। ਇਸ ਵਿੱਚੋਂ ਹਰੇਕ ਨੂੰ 250 ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ। ਪੈਨਸ਼ਨ ਲੈਣ ਵਾਲਿਆਂ ਵਿੱਚ 22 ਔਰਤਾਂ ਵਿੱਚ ਤਿੰਨ ਵਿਧਵਾ ਹਨ, ਜਦ ਕਿ 10 ਪੁਰਸ਼ ਹਨ। ਪੁਰਸ਼ਾਂ ਵਿੱਚੋਂ ਨੌਂ ਕੋਲ ਖੇਤੀਬਾੜੀ ਹੈ, 50 ਫੀਸਦੀ ਔਰਤਾਂ ਵੀ ਜ਼ਮੀਨ ਵਾਲੇ ਪਰਵਾਰ ‘ਚੋਂ ਹਨ। ਖਾਸ ਗੱਲ ਇਹ ਕਿ ਇਨ੍ਹਾਂ ਸਭਨਾਂ ਦੀ ਉਮਰ 50 ਤੋਂ 59 ਸਾਲ ਹੈ।
ਪਿੰਡ ਦੇ ਸਾਬਕਾ ਸਰਪੰਚ (ਮਹਿਲਾ) ਗੋਪਾਲ ਕੌਰ ਦੇ ਬੇਟੇ ਮਲਕੀਤ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਲੋਕਾਂ ਨੇ ਪੈਨਸ਼ਨ ਦੀ ਸ਼ਰਤ ‘ਤੇ ਵੋਟ ਦਿੱਤੀ ਸੀ, ਮਜਬੂਰੀ ਵਿੱਚ ਉਨ੍ਹਾਂ ਨੂੰ ਲਗਵਾਉਣੀ ਪਈ ਸੀ। ਵਰਤਮਾਨ ਸਰਪੰਚ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੈਨਸ਼ਨ ਕੱਟੇ ਜਾਣ ‘ਤੇ ਲੋਕ ਉਨ੍ਹਾਂ ਨੂੰ ਤੰਗ ਕਰ ਰਹੇ ਹਨ।



Archive

RECENT STORIES