Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਿਸਰ ਵਿੱਚ ਮਰਨ ਵਾਲੇ ਮੁਰਸੀ ਸਮਰਥਕਾਂ ਦੀ ਗਿਣਤੀ 638 ਹੋਈ

Posted on August 16th, 2013


ਕਾਹਿਰਾ: ਮਿਸਰ ਵਿਚ ਗੱਦੀਓਂ ਲਾਹੇ ਰਾਸ਼ਟਰਪਤੀ ਮੁਹੰਮਦ ਮੁਰਸੀ ਦੀ ਪਾਰਟੀ ਮੁਸਲਿਮ ਬ੍ਰਦਰਹੁੱਡ ਵੱਲੋਂ ਅੱਜ ਪ੍ਰਦਰਸ਼ਨਾਂ ਦਾ ਸੱਦਾ ਦਿੱਤੇ ਜਾਣ ਕਾਰਨ ਮਿਸਰ ਵਿਚ ਹਿੰਸਾ ਹੋਰ ਭੜਕ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਹਿੰਸਾ ’ਚ ਮਰਨ ਵਾਲਿਆਂ ਦੀ ਗਿਣਤੀ 638 ਹੈ ਜਦੋਂਕਿ ਮੁਰਸੀ ਸਮਰਥਕਾਂ ਨੇ ਇਹ ਅੰਕੜਾ ਚਾਰ ਹਜ਼ਾਰ ਤੋਂ ਉਪਰ ਹੋਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕਾ ਨੇ ਇਸ ਹਿੰਸਾ ਦੀ ਭਰਵੀਂ ਆਲੋਚਨਾ ਕੀਤੀ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮਿਸਰ ਦੇ ਤਾਜ਼ਾ ਚਿੰਤਾਜਨਕ ਹਾਲਾਤ ਉੱਪਰ ਹੰਗਾਮੀ ਮੀਟਿੰਗ ਬੁਲਾਈ ਹੈ। ਕਾਹਿਰਾ ਦੇ ਤਹਿਰੀਕ ਚੌਕ ਤੇ ਮੁਸਤਫਾ  ਮੁਹੰਮਦ ਚੌਕ ਦੀ ਫੌਜ ਨੇ ਭਾਰੀ ਸੁਰੱਖਿਆ ਵਾਹਨਾਂ ਨਾਲ ਘੇਰਾਬੰਦੀ ਕੀਤੀ ਹੋਈ ਹੈ ਪਰ ਹਿੰਸਾ ਹੋਰ ਭੜਕਣ ਦੇ ਆਸਾਰ ਹਨ।



Archive

RECENT STORIES