Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਰਕਾਰੀ ਰਿਕਾਰਡ 'ਚ ਅਜੇ ਤੱਕ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਹੋਣ ਦਾ ਦਰਜਾ ਨਹੀਂ ਦਿੱਤਾ ਗਿਆ

Posted on August 17th, 2013

ਆਰ. ਟੀ. ਆਈ. ਐਕਟ ਦਾ ਜਵਾਬ ਦਿੰਦੇ ਵਕਤ ਹੋਇਆ ਖੁਲਾਸਾ

ਨਵੀਂ ਦਿੱਲੀ, 17 ਅਗਸਤ- ਉਹ ਦੇਸ਼ ਭਗਤ ਜਿਸ ਨੇ ਆਪਣੀ ਜਿੰਦਗੀ ਨੂੰ ਦੇਸ਼ ਦੇ ਲਈ ਕੁਰਬਾਨ ਕਰ ਦਿੱਤਾ। ਉਹ ਦੇਸ਼ ਭਗਤ ਜਿਸ ਨੂੰ ਅੱਜ ਦੇ ਨੌਜਵਾਨ ਵੀ ਆਪਣਾ ਆਦਰਸ਼ ਮੰਨਦੇ ਹੋਣ। ਉਸ ਮਹਾਨ ਸ਼ਖਸੀਅਤ ਨੂੰ ਸਰਕਾਰੀ ਰਿਕਾਰਡ 'ਚ ਅੱਜੇ ਤੱਕ ਸ਼ਹੀਦ ਹੋਣ ਦਾ ਦਰਜਾ ਨਹੀਂ ਦਿੱਤਾ ਗਿਆ। ਇਸ ਸਨਸਨੀਖੇਜ਼ ਖੁਲਾਸੇ ਦਾ ਪ੍ਰਗਟਾਵਾ ਗ੍ਰਹਿ ਮੰਤਰਾਲਾ ਨੇ ਇਕ ਆਰ. ਟੀ. ਆਈ. ਐਕਟ ਦਾ ਜਵਾਬ ਦਿੰਦੇ ਵਕਤ ਕੀਤਾ ਕਿ ਸਰਕਾਰੀ ਰਿਕਾਰਡ 'ਚ ਇਹ ਕਿਥੇ ਵੀ ਨਹੀਂ ਮਿਲਿਆ ਕਿ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। 

ਯਾਦਵਿੰਦਰ ਸਿੰਘ, ਜੋ ਸ਼ਹੀਦ ਭਗਤ ਸਿੰਘ ਦੇ ਭਤੀਜੇ ਦੇ ਲੜਕੇ ਹਨ, ਉਹ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਇਕ ਮੁਹਿੰਮ ਸ਼ੁਰੂ ਕਰ ਰਹੇ ਹਨ। ਅਪ੍ਰੈਲ ਦੇ ਵਿਚ ਗ੍ਰਹਿ ਮੰਤਰਾਲਾ ਨੂੰ ਪੁੱਛਿਆ ਗਿਆ ਸੀ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕਦੋਂ ਸ਼ਹੀਦ ਐਲਾਨਿਆਂ ਗਿਆ ਹੈ। ਇਸ ਦੇ ਜਵਾਬ 'ਚ ਗ੍ਰਹਿ ਮੰਤਾਰਾਲਾ ਨੇ ਕੋਈ ਵੀ ਅਜਿਹਾ ਦਸਤਾਵੇਜ ਨਹੀਂ ਦਿਖਾਇਆ ਜਿਸ ਵਿਚ ਇਨ੍ਹਾਂ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਸ਼ਹੀਦ ਹੋਣ ਦਾ ਦਰਜਾ ਦਿੱਤਾ ਗਿਆ ਹੋਵੇ। 23 ਮਾਰਚ 1931 ਨੂੰ ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਨੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਖੁਸ਼ੀ ਖੁਸ਼ੀ ਸ਼ਹੀਦੀਆਂ ਦਿੱਤੀਆਂ ਸਨ।

(ਏਜੰਸੀ)



Archive

RECENT STORIES