Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜ਼ਿਆਦਾ ਪੜ੍ਹਾਈ ਵੀ ਬੰਦੇ ਦਾ ਦਿਮਾਗ ਖਰਾਬ ਕਰ ਸਕਦੀ ਹੈ- ਖੋਜ

Posted on August 17th, 2013


ਨਿਊਯਾਰਕ- ਹੁਣ ਤੱਕ ਅਜਿਹਾ ਮੰਨਿਆ ਜਾਂਦਾ ਰਿਹਾ ਹੈ ਕਿ ਘੱਟ ਪੜ੍ਹਾਈ ਕਾਰਨ ਮੁਸ਼ਕਲ ਨਾਲ ਰੋਜ਼ੀ ਰੋਟੀ ਕਮਾ ਸਕਣ ਵਾਲੇ ਲੋਕਾਂ ਵਿੱਚ ਦਿਮਾਗ ਦੀ ਬੀਮਾਰੀ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ, ਪਰ ਵਿਗਿਆਨੀਆਂ ਨੇ ਇਕ ਨਵੀਂ ਖੋਜ ਦੇ ਬਾਅਦ ਪਾਇਆ ਕਿ ਜ਼ਿਆਦਾ ਪੜ੍ਹਾਈ ਕਾਰਨ ਮਾਨਸਿਕ ਬੀਮਾਰੀ ਦਾ ਖਤਰਾ ਹੋ ਸਕਦਾ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਖੋਜ ਵਿੱਚ ਸ਼ਾਮਲ ਜਿਨ੍ਹਾਂ ਲੋਕਾਂ ਦੀ ਪੜ੍ਹਾਈ ਉਨ੍ਹਾਂ ਦੀ ਨੌਕਰੀ ਦੇ ਮੁਕਾਬਲੇ ਕਿਤੇ ਵੱਧ ਹੈ, ਉਨ੍ਹਾਂ ਵਿੱਚ ਮਾਨਸਿਕ ਤਣਾਅ ਦੀ ਬੀਮਾਰੀ ਹੋਣ ਦਾ ਖਤਰਾ ਜ਼ਿਆਦਾ ਪਾਇਆ ਗਿਆ। ਇਹ ਖੋਜ 21 ਯੂਰਪੀ ਦੇਸ਼ਾਂ ਦੇ 16,600 ਨੌਕਰੀ ਸ਼ੁਦਾ ਲੋਕਾਂ ‘ਤੇ ਕੀਤੀ ਗਈ। ਖੋਜ ਵਿੱਚ ਸ਼ਾਮਲ ਵਿਅਕਤੀਆਂ ਦੀ ਉਮਰ 25 ਤੋਂ 60 ਸਾਲ ਦਰਮਿਆਨ ਸੀ।


ਵਿਗਿਆਨਕ ਖਬਰਾਂ ਦੀ ਵੈਬਸਾਈਟ ਲਾਈਵਸਾਈਂਸ ਡਾਟ ਕਾਮ ਨੇ ਖੋਜਕਾਰ ਅਤੇ ਬੈਲਜੀਅਮ ਦੀ ਇੱਕ ਯੂਨੀਵਰਸਿਟੀ ਦੇ ਸਮਾਜਿਕ ਵਿਗਿਆਨ ਦੇ ਪ੍ਰੋਫੈਸਰ ਪੀਟ ਬ੍ਰੇਕੇ ਦੇ ਹਵਾਲੇ ਨਾਲ ਕਿਹਾ ਕਿ ਜ਼ਿਆਦਾ ਪੜ੍ਹੇ ਲਿਖੇ ਲੋਕਾਂ ਵਿੱਚ ਮਾਨਸਿਕ ਤਨਾਅ ਦਾ ਖਤਰਾ ਵੱਧ ਹੋਣ ਦਾ ਮੁੱਖ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਆਪਣੀ ਨੌਕਰੀ ਵਿੱਚ ਉਹ ਚੁਣੌਤੀਆਂ ਨਹੀਂ ਮਿਲਦੀਆਂ, ਜਿਨ੍ਹਾਂ ਲਈ ਉਨ੍ਹਾਂ ਨੂੰ ਸਿੱਖੇ ਗਏ ਆਪਣੀ ਯੋਗਤਾ ਦੀ ਵਰਤੋਂ ਕਰਨੀ ਪਵੇ।



Archive

RECENT STORIES