Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਕਾਟਲੈਂਡ ਯਾਰਡ ਵੱਲੋਂ ਡਿਆਨਾ ਦੀ ਮੌਤ ਸਬੰਧੀ ਨਵੀਂ ਜਾਣਕਾਰੀ ਦੀ ਜਾਂਚ ਆਰੰਭ

Posted on August 18th, 2013


ਲੰਡਨ- ਬਰਤਾਨੀਆ ਦੀ ਸ਼ਹਿਜ਼ਾਦੀ ਡਿਆਨਾ ਦੀ ਮੌਤ ਸਬੰਧੀ ਨਵੇਂ ਦਾਅਵੇ ਕਿ ਉਸ ਦੀ ਬ੍ਰਿਟਿਸ਼ ਮਿਲਟਰੀ ਦੇ ਇਕ ਮੈਂਬਰ ਵੱਲੋਂ ਹੱਤਿਆ ਕੀਤੀ ਗਈ ਸੀ, ਸਬੰਧੀ ਸਕਾਟਲੈਂਡ ਯਾਰਡ ਨੇ ਨਵੀਂ ਜਾਂਚ ਆਰੰਭੀ ਹੈ। ਸਕਾਟਲੈਂਡ ਯਾਰਡ ਇਸ ਨਵੇਂ ਦਾਅਵੇ ਦੀ ‘ਸਾਰਥਿਕਤਾ ਤੇ ਭਰੋਸੇਯੋਗਤਾ’ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਨਵਾਂ ਦਾਅਵਾ ਸ਼ਹਿਜ਼ਾਦੀ ਡਿਆਨਾ ਦੀ 16ਵੀਂ ਬਰਸੀ ਤੋਂ ਪਹਿਲਾਂ ਕੀਤਾ ਗਿਆ ਹੈ।

ਸ਼ਹਿਜ਼ਾਦੀ ਡਿਆਨਾ ਦੀ ਮੌਤ ਦੇ ਰਹੱਸ ਸਬੰਧੀ ਨਵੀਂ ਜਾਣਕਾਰੀ ਦੀ ਤਹਿ ਤੱਕ ਜਾਣ ਲਈ ਸਕਾਟਲੈਂਡ ਯਾਰਡ ਦੇ ਮੁਖੀ ਸਰ ਬਰਨਾਰਡ ਹੋਗਨ ਹੋਵ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਇਸ ਦੇ ਨਾਲ ਹੀ ਮੈਟਰੋਪੋਲੀਟਨ ਪੁਲੀਸ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਹੈ ਕਿ ਵੇਲਜ਼ ਦੀ ਸ਼ਹਿਜ਼ਾਦੀ ਡਿਆਨਾ, ਉਸ ਦੇ ਮਿੱਤਰ ਡੋਡੀ ਅਲ ਫਾਹਦ ਤੇ ਡਰਾਈਵਰ ਹੈਨਰੀ ਪਾਲ ਦੀ 31 ਅਗਸਤ, 1997 ਨੂੰ ਇਕ ਕਾਰ ਹਾਦਸੇ ਵਿੱਚ ਹੋਈ ਮੌਤ ਦੀ ਉਹ ਮੁੜ ਤੋਂ ਜਾਂਚ ਨਹੀਂ ਕਰ ਰਹੀ।
ਇਸ ਸੂਚਨਾ ਦੀ ਭਰੋਸੇਯੋਗਤਾ ਤੇ ਸਾਰਥਿਕਤਾ ਬਾਰੇ ਸਕਾਟਲੈਂਡ ਯਾਰਡ ਜੁਰਮ ਸਬੰਧੀ ਵਿਸ਼ੇਸ਼ ਸ਼ਾਖਾ ਕਰਾਈਮ ਐਂਡ ਓਪਰੇਸ਼ਨਜ਼ ਕਮਾਂਡ ਦੇ ਮਾਹਰ ਪੜਤਾਲ ਕਰਨਗੇ।

ਇਹ ਜ਼ਿਕਰਯੋਗ ਹੈ ਕਿ ਪਹਿਲਾਂ ਇਹ ਦਾਅਵੇ ਕਿ ਸ਼ਹਿਜ਼ਾਦੀ ਡਿਆਨਾ ਤੇ ਡੋਡੀ ਅਲ ਫਾਹਦ ਦਾ ਕਤਲ ਹੋਇਆ ਹੈ, ਸਬੰਧੀ ਜਾਂਚ 2006 ਵਿੱਚ ‘ਓਪਰੇਸ਼ਨ ਪਗੇਤ’ ਤਹਿਤ ਪੂਰੀ ਹੋ ਗਈ ਸੀ ਤੇ ਇਸ ਵਿੱਚੋਂ ਕੁਝ ਵੀ ਨਹੀਂ ਨਿਕਲਿਆ ਸੀ ਤੇ ਇਸ ਤੋਂ ਪਹਿਲਾਂ ਫਰਾਂਸ ਨੇ ਵੀ 1999 ਵਿੱਚ ਜਾਂਚ ਪੂਰੀ ਕੀਤੀ ਸੀ।
ਹੁਣ ਇਹ ਨਵਾਂ ਦਾਅਵਾ ਇਕ ਮੁੱਖ ਗਵਾਹ ਦੇ ਰਿਸ਼ਤਾ ਤੋੜ ਚੁੱਕੇ ਸਹੁਰੇ ਪਰਿਵਾਰ ਵੱਲੋਂ ਕੀਤਾ ਗਿਆ ਹੈ ਕਿ ਉਸ ਨੇ ਆਪਣੀ ਪਤਨੀ ਨੂੰ ਦੱਸਿਆ ਸੀ ਕਿ ਯੂਨਿਟ ਨੇ ਸ਼ਹਿਜ਼ਾਦੀ ਦੀ ਮੌਤ ਦਾ ਪ੍ਰਬੰਧ ਕੀਤਾ ਸੀ ਤੇ ਬਾਅਦ ਵਿੱਚ ਇਸ ਨੂੰ ਦਬਾਅ ਵੀ ਦਿੱਤਾ ਗਿਆ। ਸਕਾਟਲੈਂਡ ਯਾਰਡ ਦੇ ਮਾਹਰ ਗਵਾਹ ਦੀ ਪਤਨੀ ਨਾਲ ਸੰਪਰਕ ਕਰ ਰਹੇ ਹਨ।




Archive

RECENT STORIES