Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੌਰਾ ਰੱਦ ਹੋਣ ਕਾਰਨ ਸੁਖਬੀਰ ਕੈਨੇਡਾ ਅਤੇ ਭਾਰਤ ਸਰਕਾਰ ਤੋਂ ਖਫਾ!

Posted on August 22nd, 2013


ਚੰਡੀਗੜ- ਕੈਨੇਡਾ ਦੌਰਾ ਰੱਦ ਹੋਣ ਤੋਂ ਬਾਅਦ ਆਪਣਾ ਪਹਿਲਾ ਪ੍ਰਤੀਕ੍ਰਮ ਦਿੰਦਿਆਂ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਉਨ੍ਹਾਂਦਾ ਦੌਰਾ ਕੈਨੇਡਾ ਸਰਕਾਰ ਵਲੋਂ ਸਕਿਊਰਟੀ ਦੇਣ ਤੋਂ ਇਨਕਾਰ ਕਰਨ ਕਾਰਨ ਰੱਦ ਕੀਤਾ ਗਿਆ ਹੈ। ਦੌਰਾ ਰੱਦ ਹੋਣ ਕਾਰਨ ਸੁਖਬੀਰ ਕੈਨੇਡਾ ਸਰਕਾਰ ਤੇ ਭਾਰਤ ਸਰਕਾਰ ਤੋਂ ਖਫਾ ਜਾਪ ਰਹੇ ਹਨ।

ਮੋਹਾਲੀ ਵਿਖੇ ਕੈਨੇਡਾ ਫੇਰੀ ਰੱਦ ਹੋਣ ਦਾ ਕਾਰਨ ਪੁੱਛੇ ਜਾਣ ਤੇ ਸੁਖਬੀਰ ਨੇ ਕਿਹਾ ਕਿ ਕੈਨੇਡਾ ਸਰਕਾਰ ਵਲੋਂ ਇਹ ਕਹਿਕੇ ਸਕਿਊਰਟੀ ਪ੍ਰਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਉਹ (ਸੁਖਬੀਰ) ਰਾਜ ਦੇ ਮੁਖੀ (ਮੁੱਖ ਮੰਤਰੀ) ਨਹੀਂ ਹਨ। ਉਨ੍ਹਾਂਕਿਹਾ ਕਿ ਮੈਂ ਸੂਬੇ ਦਾ ਡਿਪਟੀ ਮੁੱਖ ਮੰਤਰੀ ਹਾਂ ਤੇ ਨਾਲ ਹੀ ਅਕਾਲੀ ਦਲ ਦਾ ਪ੍ਰਧਾਨ ਵੀ ਹਾਂ। ਉਨ੍ਹਾਂਕੈਨੇਡਾ ਸਰਕਾਰ ਨਾਲ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਪੰਜਾਬ ਆਏ ਸਨ ਤਾਂ ਅਸੀਂ ਉਨ੍ਹਾਂਦੀ ਸਕਿਊਰਟੀ ਲਈ 5000 ਤੋਂ ਵੱਧ ਪੁਲਿਸ ਮੁਲਾਜ਼ਮ ਦਿੱਤੇ ਸਨ ਤੇ ਹੋਰ ਵੀ ਕਈ ਸਹੂਲਤਾਂ ਪ੍ਰਦਾਨ ਕੀਤੀਆਂ ਸਨ ਪਰ ਕੈਨੇਡਾ ਸਰਕਾਰ ਦਾ ਸਕਿਊਰਟੀ ਨਾ ਦੇਣ ਬਾਰੇ ਦੱਸਿਆ ਕਾਰਨ ਤਰਕਸੰਗਤ ਨਹੀਂ ਹੈ। ਇਸ ਲਈ ਉਥੇ ਜਾਣ ਦੀ ਵੀ ਕੋਈ ਤੁਕ ਨਹੀਂ ਬਣਦੀ।


ਜਦੋਂ ਉਨ੍ਹਾਂ ਨੂੰ ਸੁਆਲ ਕੀਤਾ ਗਿਆ ਕਿ ਕੀ ਗਰਮਖਿਆਲੀ ਜਥੇਬੰਦੀਆਂ ਵਲੋਂ ਕੈਨੇਡਾ 'ਚ ਸੰਭਾਵਤ ਰੋਸ ਪ੍ਰਦਰਸ਼ਨਾਂ ਕਾਰਨ ਤਾਂ ਫੇਰੀ ਰੱਦ ਨਹੀਂ ਹੋਈ ਤਾਂ ਉਨ੍ਹਾਂ ਕਿਹਾ ਕਿ ਮੈਂ ਅਜਿਹੇ ਪ੍ਰਦਰਸ਼ਨਾਂ ਦੀ ਪ੍ਰਵਾਹ ਨਹੀਂ ਕਰਦਾ। ਜਦੋਂ ਕੈਨੇਡਾ ਸਰਕਾਰ ਸਕਿਊਰਟੀ ਹੀ ਪ੍ਰਦਾਨ ਨਹੀਂ ਕਰੇਗੀ ਤਾਂ ਦੌਰੇ ਦੀ ਤੁਕ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਮੈਂ ਇਕ ਸਰਕਾਰੀ ਵਫਦ ਨਾਲ ਕੈਨੇਡਾ ਜਾਣਾ ਸੀ ਤੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੇ ਸਰਕਾਰ ਨਾਲ ਪੰਜਾਬ ਦੇ ਦੁਵੱਲੇ ਸਬੰਧਾਂ ਤੇ ਵਪਾਰਕ ਗਤੀਵਿਧੀਆਂ ਨੂੰ ਵਧਾਉਣ ਲਈ ਚਰਚਾ ਕਰਨੀ ਸੀ। ਉਥੇ ਵਸਦੇ ਪੰਜਾਬੀਆਂ ਨੂੰ ਪੰਜਾਬ ਸਰਕਾਰ ਦੀਆਂ ਨੀਤੀਆਂ ਦੱਸਣਾ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਹੋ ਕੇ ਦੇਖਣ ਦਾ ਵੀ ਮੇਰਾ ਇਰਾਦਾ ਸੀ ਪਰ ਬਦਕਿਸਮਤੀ ਨਾਲ ਅਜਿਹਾ ਨਹੀਂ ਹੋ ਸਕਿਆ। ਜੇਕਰ ਮੇਰੀ ਇਹ ਨਿੱਜੀ ਫੇਰੀ ਹੁੰਦੀ ਤਾਂ ਮੈਂ ਆਪਣੇ ਪੱਧਰ 'ਤੇ ਸੁਰੱਖਿਆ ਦੇ ਪੂਰੇ ਬੰਦੋਬਸਤ ਕਰ ਸਕਦਾ ਸਾਂ ਪਰ ਇਹ ਸਰਕਾਰੀ ਦੌਰਾ ਸੀ।



Archive

RECENT STORIES