Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਜਪਾ ਨੂੰ ਰਾਹੁਲ ਗਾਂਧੀ ਨਹੀਂ, ਪ੍ਰਿਅੰਕਾ ਚੁਣੌਤੀ ਜਾਪਦੀ ਹੈ

Posted on August 23rd, 2013


ਨਵੀਂ ਦਿੱਲੀ- ਨਰਿੰਦਰ ਮੋਦੀ ਦੇ ਸਹਾਰੇ ਲੋਕ ਸਭਾ ਚੋਣਾਂ ਦੀ ਨਦੀ ਪਾਰ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਭਾਜਪਾ ਇਸ ਚੋਣਾਂ ਦੇ ਮਹਾਂਕੁੰਭ ਵਿੱਚ ਰਾਹੁਲ ਗਾਂਧੀ ਦੀ ਬਜਾਏ ਪ੍ਰਿਅੰਕਾ ਵਾਡਰਾ ਨੂੰ ਚੁਣੌਤੀ ਮੰਨ ਰਹੀ ਹੈ। ਭਾਜਪਾ ਨੂੰ ਸ਼ੱਕ ਹੈ ਕਿ ਡੁੱਬਦੀ ਬੇੜੀ ਪਾਰ ਲਾਉਣ ਲਈ ਕਾਂਗਰਸ ਪ੍ਰਿਅੰਕਾ ਵਾਲਾ ਕਾਰਡ ਖੇਡ ਸਕਦੀ ਹੈ। ਕਾਂਗਰਸ ਨੇ ਮੋਦੀ ਦੇ ਮੁਕਾਬਲੇ ਲਈ ਜੇ ਪ੍ਰਿਅੰਕਾ ਨੂੰ ਸਟਾਰ ਪ੍ਰਚਾਰਕ ਦੇ ਤੌਰ ‘ਤੇ ਅੱਗੇ ਕਰ ਲਿਆ ਤਾਂ ਭਾਜਪਾ ਲਈ ਮੁਸ਼ਕਲ ਹੋ ਸਕਦੀ ਹੈ।


ਕਾਂਗਰਸ ਨੇ ਆਗਾਮੀ ਚੋਣਾਂ ਲਈ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਬਾਰੇ ਆਪਣੇ ਪੱਤੇ ਨਹੀਂ ਖੋਲ੍ਹੇ, ਉਹ ਚੋਣਾਂ ਨੂੰ ਮੋਦੀ ਬਨਾਮ ਰਾਹੁਲ ਬਣਾਉਣ ਤੋਂ ਬਚ ਰਹੀ ਹੈ। ਭਾਜਪਾ ਚਾਹੁੰਦੀ ਹੈ ਕਿ ਚੋਣਾਂ ਮੋਦੀ ਬਨਾਮ ਰਾਹੁਲ ਬਣ ਜਾਣ। ਕਾਂਗਰਸ ਦੀ ਚੁੱਪ ਤੋਂ ਭਾਜਪਾ ਇਸ ਗੱਲ ਕਾਰਨ ਸ਼ੱਕ ਵਿੱਚ ਹੈ ਕਿ ਕਿਤੇ ਉਹ ਪ੍ਰਿਅੰਕਾ ਕਾਰਡ ਨਾ ਖੇਡ ਦੇਵੇ। ਅਜੇ ਤੱਕ ਪ੍ਰਿਅੰਕਾ ਉਤਰ ਪ੍ਰਦੇਸ਼ ਵਿੱਚ ਰਾਏਬਰੇਲੀ-ਅਮੇਠੀ ਤੱਕ ਸੀਮਿਤ ਰਹੀ ਹੈ, ਪਤੂ ਭਾਜਪਾ ਮੰਨਣ ਲੱਗੀ ਹੈ ਕਿ ਕਾਂਗਰਸ ਪ੍ਰਿਅੰਕਾ ਨੂੰ ਬੇਸ਼ੱਕ ਸਿੱਧੇ ਤੌਰ ‘ਤੇ ਸਿਆਸੀ ਮੈਦਾਨ ਵਿੱਚ ਨਾ ਉਤਾਰੇ, ਚੋਣਾਂ ਜਿੱਤਣ ਲਈ ਉਸ ਨੂੰ ਸਟਾਰ ਪ੍ਰਚਾਰਕ ਦੇ ਤੌਰ ‘ਤੇ ਪੇਸ਼ ਕਰ ਸਕਦੀ ਹੈ। ਭਾਜਪਾ ਵਿੱਚ ਪ੍ਰਿਅੰਕਾ ਦੀ ਇਸ ਸੰਭਾਵਤ ਭੂਮਿਕਾ ਤੇ ਉਸਦੀ ਕਾਟ ਲਈ ਰਣਨੀਤੀ ‘ਤੇ ਗੈਰ ਰਸਮੀ ਤੌਰ ‘ਤੇ ਚਰਚਾ ਸ਼ੁਰੂ ਹੋ ਚੁੱਕੀ ਹੈ। ਪਾਰਟੀ ਦਾ ਮੰਨਣਾ ਹੈ ਕਿ ਜੇ ਪ੍ਰਿਅੰਕਾ ਕਿਸੇ ਵੀ ਰੂਪ ਵਿੱਚ ਚੋਣ ਮੈਦਾਨ ਵਿੱਚ ਆਉਂਦੀ ਹੈ ਤਾਂ ਪਾਰਟੀ ਲਈ ਵੱਡੀ ਚੁਣੌਤੀ ਹੋਵੇਗੀ।


ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ 272 ਪਲੱਸ ਲਿਆਉਣ ਦੇ ਟੀਚੇ ‘ਤੇ ਚੱਲ ਰਹੀ ਭਾਜਪਾ ਲਈ ਕਾਂਗਰਸ ਨੇ ਖੁਰਾਕ ਸੁਰੱਖਿਆ ਬਿੱਲ ਤੇ ਨਗਦ ਸਬਸਿਡੀ ਯੋਜਨਾ ਲਿਆ ਕੇ ਪਹਿਲਾਂ ਹੀ ਪ੍ਰੇਸ਼ਾਨੀ ਖੜੀ ਕਰ ਦਿੱਤੀ ਹੈ। ਭਾਜਪਾ ਮੰਨਣ ਲੱਗੀ ਹੈ ਕਿ ਖੁਰਾਕ ਬਿਲ ਨੂੰ ਰਾਜੀਵ ਗਾਂਧੀ ਦਾ ਨਾਮ ਦੇਣ ਦੇ ਨਾਲ ਹੀ ਕਾਂਗਰਸ ਇਸ ਨੂੰ ਵੱਡੀ ਉਪਲਬਧੀ ਦੇ ਤੌਰ ‘ਤੇ ਪੇਸ਼ ਕਰੇਗੀ। ਨਕਦ ਸਬਸਿਡੀ ਯੋਜਨਾ ‘ਤੇ ਅਮਲ ਵਿੱਚ ਤੇਜ਼ੀ ਆਉਣ ‘ਤੇ ਕਾਂਗਰਸ ਦੇ ਖਿਲਾਫ ਲੋਕਾਂ ਦੀ ਨਾਰਾਜ਼ਗੀ ਘੱਟ ਹੁੰਦੀ ਚਲੀ ਜਾਏਗੀ। ਅਜਿਹੇ ਵਿੱਚ ਪ੍ਰਿਅੰਕਾ ਦੇ ਅੱਗੇ ਆਉਣ ‘ਤੇ ਭਾਜਪਾ ਦਾ ਚੋਣਾਂ ਦਾ ਰਾਹ ਹੋਰ ਚੁਣੌਤੀ ਪੂਰਨ ਹੋ ਜਾਏਗਾ। ਇਸ ਲਈ ਪਾਰਟੀ ਵਿੱਚ ਇਸ ਸਾਰੇ ਪਹਿਲੂਆਂ ‘ਤੇ ਵੀ ਮੰਥਨ ਸ਼ੁਰੂ ਹੋ ਗਿਆ ਹੈ।



Archive

RECENT STORIES