Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਦੂ ਚਰਨਦਾਸ ਦੀ ਇਕ ਅੱਖ ਪੜ੍ਹੇਗੀ ਗੁਰਬਾਣੀ ਤੇ ਦੂਜੀ ਕੁਰਾਨ ਸ਼ਰੀਫ

Posted on August 26th, 2013



ਅੰਮ੍ਰਿਤਸਰ- ਹਿੰਦੂ ਦੀਆਂ ਦੋ ਅੱਖਾਂ ਇਕ ਮੁਸਲਮਾਨ ਨੂੰ ਲਾਈ ਗਈ ਤੇ ਇਕ ਸਿੱਖ ਬੀਬੀ ਨੂੰ। ਅੰਮ੍ਰਿਤਸਰ ਦੇ 74, ਗੋਪਾਲ ਨਗਰ ਨਿਵਾਸੀ ਚਰਨਦਾਸ ਮਰਨ ਪਿੱਛੋਂ ਆਪਸੀ ਭਾਈਚਾਰੇ ਦੀ ਸਿੱਖਿਆ ਦੇ ਗਏ। ਮਰਨ ਉਪਰੰਤ ਉਨ੍ਹਾਂ ਦੀਆਂ ਦੋਵੇਂ ਅੱਖਾਂ ਵਿਚੋਂ ਇਕ ਸਿੱਖ ਬੀਬੀ ਨੂੰ ਲਾਈ ਗਈ ਦੇ ਦੂਜੀ ਇਕ ਮੁਸਲਮਾਨ ਨੌਜਵਾਨ ਨੂੰ ਲਾਈ ਗਈ ਹੈ। 

20 ਅਗਸਤ ਨੂੰ ਚਰਨਦਾਸ ਦਾ ਦਿਹਾਂਤ ਹੋ ਗਿਆ ਸੀ। ਇਹ ਵੀ ਪ੍ਰੇਰਣਦਾਇਕ ਹੈ ਕਿ ਚਰਨਦਾਸ ਦੀਆਂ ਅੱਖਾਂ ਦਾਨ ਦੇਣ ਲਈ ਕੱਢਣ ਵਾਲੇ ਹੱਥ ਖ਼ੁਦ ਉਨ੍ਹਾਂ ਦੀ ਬੇਟੀ ਡਾ. ਚੰਦਰਕਾਂਤਾ ਦੇ ਸਨ। ਡਾ. ਚੰਦਰਕਾਂਤਾ ਪੁਨਰਜੋਤ ਆਈ 'ਤੇ ਡੋਨੇਸ਼ਨ ਐਂਡ ਇਨਫਰਮੇਸ਼ਨ ਸੈਂਟਰ ਲਈ ਕੰਮ ਕਰਦੀ ਹੈ। ਚਰਨਦਾਸ ਪ੍ਰਾਈਵੇਟ ਨੌਕਰੀ ਕਰਦੇ ਸਨ। ਪਿਛਲੇ ਦਸ-ਬਾਰ੍ਹਾਂ ਸਾਲਾਂ ਤੋਂ ਉਨ੍ਹਾਂ ਨੇ ਨੌਕਰੀ ਛੱਡੀ ਹੋਈ ਸੀ। ਉਨ੍ਹਾਂ ਦੀਆਂ ਪੰਜ ਬੇਟੀਆਂ ਵਿਚੋਂ ਡਾ. ਚੰਦਰਕਾਂਤਾ ਚੌਥੇ ਨੰਬਰ 'ਤੇ ਹੈ। ਉਨ੍ਹਾਂ ਦਾ ਵਿਆਹ ਰਾਕੇਸ਼ ਸ਼ਰਮਾ ਨਿਵਾਸੀ ਭਾਰਤ ਨਗਰ ਨਾਲ ਹੋਇਆ ਹੈ। ਡਾ. ਚੰਦਰਕਾਂਤਾ 'ਤੇ ਅੱਖਾਂ ਦਾਨ ਕਰਨ ਵਾਲਿਆਂ ਦੀ ਮਰਨ ਉਪਰੰਤ ਅੱਖਾਂ ਸੁਰੱਖਿਅਤ ਕੱਢਣ ਅਤੇ ਉਨ੍ਹਾਂ ਨੂੰ ਦੂਸਰਿਆਂ ਨੂੰ ਟਰਾਂਸਪਲਾਂਟ ਕਰਨ ਦੀ ਜ਼ਿੰਮੇਵਾਰੀ ਹੈ। 

ਪਿਤਾ ਦੀ ਬਿਮਾਰੀ ਸੁਣ ਕੇ ਚੰਦਰਕਾਂਤਾ ਪੇਕੇ ਆਈ ਸੀ। ਪਿਤਾ ਦੀ ਮੌਤ ਪਿੱਛੋਂ ਉਸ ਨੇ ਪਰਿਵਾਰ ਦੇ ਬਾਕੀ ਜੀਆਂ ਨੂੰ ਸਮਝਾ ਬੁਝਾ ਕੇ ਉਨ੍ਹਾਂ ਦੀਆਂ ਦੋਵੇਂ ਅੱਖਾਂ ਕੱਢ ਕੇ ਉਸ ਨੂੰ ਪੁਨਰਜੋਤ ਸੰਸਥਾ 'ਚ ਲੁਧਿਆਣੇ ਭੇਜ ਦਿੱਤਾ। ਲੁਧਿਆਣਾ 'ਚ ਚਰਨਦਾਸ ਦੀਆਂ ਦੋਵਾਂ ਅੱਖਾਂ ਵਿਚੋਂ ਇਕ ਅੱਖ ਲਿਆਕਤ ਅਲੀ ਨਿਵਾਸੀ ਮਾਨਾਂਵਾਲਾ (ਅੰਮ੍ਰਿਤਸਰ) ਤੇ ਦੂਜੀ ਅੱਖ ਮਨਪ੍ਰੀਤ ਕੌਰ ਪਤਨੀ ਗੁਰਜੀਤ ਸਿੰਘ ਪਿੰਡ ਗਨੌਰ ਜ਼ਿਲ੍ਹਾ ਸੰਗਰੂਰ ਨੂੰ ਲਾਈ ਗਈ। ਲਿਆਕਤ ਅਲੀ ਨੇ ਦੱਸਿਆ ਕਿ ਉਸ ਦੀਆਂ ਅੱਖਾਂ ਦੀ ਪੱਟੀ ਦੋ-ਚਾਰ ਦਿਨਾਂ ਵਿਚ ਖੁੱਲ੍ਹ ਜਾਵੇਗੀ। ਉਸ ਨੇ ਕਿਹਾ ਕਿ ਉਂਝ ਤਾਂ ਮੈਂ ਨਮਾਜ਼ ਰੋਜ਼ ਪੜ੍ਹਦਾ ਹਾਂ ਪਰ ਹੁਣ ਨੇਤਰ ਜੋਤ ਮਿਲਣ ਪਿੱਛੋਂ ਮੈਂ ਕੁਰਾਨ ਸ਼ਰੀਫ ਵੀ ਪੜ੍ਹ ਸਕਾਂਗਾ।



Archive

RECENT STORIES