Posted on August 28th, 2013

ਵਾਸ਼ਿੰਗਟਨ : ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਤੋਂ ਯੂਜ਼ਰਸ ਦੀ ਜਾਣਕਾਰੀ ਮੰਗਣ ਦੇ ਮਾਮਲੇ 'ਚ ਅਮਰੀਕਾ ਤੋਂ ਬਾਅਦ ਭਾਰਤ ਦੂਜੇ ਸਥਾਨ 'ਤੇ ਹੈ। ਇਸ ਸਾਲ ਜਨਵਰੀ ਤੋਂ ਜੂਨ ਤਕ ਭਾਰਤ ਵਲੋਂ ਫੇਸਬੁੱਕ ਤੋਂ 4,144 ਲੋਕਾਂ ਦਾ ਡਾਟਾ ਮੰਗਿਆ ਗਿਆ। ਇਸ ਲਈ ਇਸੇ ਮਿਆਦ 'ਚ ਉਸ ਨੇ 3,245 ਅਰਜ਼ੀਆਂ ਭੇਜੀਆਂ। ਯਾਨੀ ਕਿ ਹਰ ਰੋਜ਼ ਇਸ ਲਈ 18 ਅਰਜ਼ੀਆਂ ਭੇਜੀਆਂ ਗਈਆਂ। ਕੈਲੀਫੋਰਨੀਆ ਤੋਂ ਚਲਾਈ ਜਾ ਰਹੀ ਕੰਪਨੀ ਵਲੋਂ ਪਹਿਲੀ ਵਾਰ ਜਾਰੀ 'ਗਲੋਬਲ ਗੌਰਮਿੰਟ ਰਿਕੁਐਸਟ ਰਿਪੋਰਟ' ਮੁਤਾਬਕ ਭਾਰਤ ਦੀਆਂ ਕੁਲ ਅਰਜ਼ੀਆਂ 'ਚੋਂ 50 ਫ਼ੀਸਦੀ ਨੂੰ ਹੀ ਪੂਰਾ ਕੀਤਾ ਗਿਆ।
ਰਿਪੋਰਟ ਮੁਤਾਬਕ ਸਾਲ ਦੇ ਸ਼ੁਰੂਆਤੀ ਛੇ ਮਹੀਨਿਆਂ 'ਚ ਅਮਰੀਕਾ ਨੇ 20,000 ਤੋਂ 21,000 ਲੋਕਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ 11,000 ਤੋਂ 12,000 ਦੇ ਕਰੀਬ ਅਰਜ਼ੀਆਂ ਭੇਜੀਆਂ। ਇਸ 'ਚ 79 ਫੀਸਦੀ ਅਪੀਲਾਂ ਨੂੰ ਫੇਸਬੁੱਕ ਨੇ ਪੂਰਾ ਕੀਤਾ। ਅਮਰੀਕਾ ਤੇ ਭਾਰਤ ਤੋਂ ਬਾਅਦ ਬਰਤਾਨੀਆ, ਜਰਮਨੀ ਤੇ ਫਰਾਂਸ ਨੇ ਸਭ ਤੋਂ ਵੱਧ ਅਰਜ਼ੀਆਂ ਭੇਜੀਆਂ। ਸਰਕਾਰਾਂ ਤੇ ਕੰਪਨੀਆਂ ਵਲੋਂ ਜਾਂਚ ਦੇ ਸਬੰਧ 'ਚ ਗਾਹਕਾਂ ਬਾਰੇ ਜਾਣਕਾਰੀ ਮੰਗੀ ਜਾਂਦੀ ਹੈ। ਕੰਪਨੀ ਮੁਤਾਬਕ ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ ਲੁੱਟ ਖੋਹ ਤੇ ਅਗਵਾ ਵਰਗੇ ਸੰਗੀਨ ਮਾਮਲੇ ਵੀ ਜੁੜੇ ਹੁੰਦੇ ਹਨ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025