Posted on August 28th, 2013

ਵਾਸਿੰਗਟਨ- ਪਿਛਲੇ ਹਫਤੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦੀਆਂ ਸੈਨਾਵਾਂ ਵੱਲੋਂ ਬਾਗੀਆਂ ਖਿਲਾਫ ਰਸਾਇਣਕ ਹਥਿਆਰਾਂ ਦੀ ਵਰਤੋਂ ਕਰਨ ਦੀ ਪ੍ਰਤੀਕਿਰਿਆ ਵਜੋਂ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਵੱਲੋਂ ਸੀਰੀਆ 'ਤੇ ਹਮਲੇ ਦੀਆਂ ਤਿਆਰੀਆਂ ਕੀਤੀਆ ਜਾ ਰਹੀਆਂ ਹਨ।
ਸੂਤਰਾਂ ਅਨੁਸਾਰ ਪੱਛਮੀ ਦੇਸ਼ ਇਕ ਦੋ ਦਿਨਾਂ ਵਿਚ ਸੀਰੀਆ ਖਿਲਾਫ ਸੈਨਿਕ ਕਾਰਵਾਈ ਕਰ ਸਕਦੇ ਹਨ ਅਤੇ ਇਸਤਾਂਬੁਲ ਵਿਚ ਪੱਛਮੀ ਦੇਸ਼ਾਂ ਦੇ ਪ੍ਰਤੀਨਿਧਾਂ ਨੇ ਸੀਰੀਆ ਦੀ ਵਿਰੋਧੀ ਧਿਰ ਦੇ ਆਗੂਆਂ ਨੂੰ ਸੰਭਾਵਿਤ ਹਮਲੇ ਬਾਰੇ ਸੂਚਿਤ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਪੱਛਮੀ ਦੇਸ਼ ਸੰਯੁਕਤ ਰਾਸ਼ਟਰ ਦੇ ਉਸ ਦਲ ਦੀ ਸੀਰੀਆ 'ਚੋਂ ਵਾਪਸੀ ਦੀ ਉਡੀਕ ਕਰ ਰਿਹਾ ਹੈ ਜੋ ਸੀਰੀਆਈ ਫੌਜ ਵੱਲੋਂ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਦੋਸ਼ਾਂ ਦੀ ਜਾਂਚ ਕਰਨ ਲਈ ਇਸ ਸਮੇਂ ਸੀਰੀਆ ਵਿਚ ਹੈ। ਇਸੇ ਦੌਰਾਨ ਆਸਟਰੇਲੀਆ ਨੇ ਸੀਰੀਆ ਖਿਲਾਫ ਸੰਭਾਵਿਤ ਸੈਨਿਕ ਕਾਰਵਾਈ ਦੀ ਵਕਾਲਤ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇਂ ਸੀਰੀਆ ਮਸਲੇ ਸਲਾਹ ਮਸ਼ਵਰੇ ਲਈ ਆਪਣੇ ਸਹਿਯੋਗੀ ਦੇਸ਼ਾਂ ਦੇ ਨੇਤਾਵਾਂ ਨਾਲ ਫੋਨ 'ਤੇ ਰਾਬਤਾ ਬਣਾਇਆ ਹੋਇਆ ਹੈ, ਇਸੇ ਸਿਲਸਿਲੇ ਵਿਚ ਓਬਾਮਾ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਨਾਲ ਫੋਨ 'ਤੇ ਗੱਲਬਾਤ ਕੀਤੀ।
ਅਮਰੀਕੀ ਰੱਖਿਆ ਮੰਤਰੀ ਚੁਕ ਹੇਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕ ਫੌਜਾਂ ਰਾਸ਼ਟਰਪਤੀ ਓਬਾਮਾ ਦੇ ਆਦੇਸ਼ 'ਤੇ ਸੀਰੀਆ ਉਪਰ ਹਮਲਾ ਕਰਨ ਲਈ ਤਿਆਰ ਬਰ ਤਿਆਰ ਹਨ। ਸੂਤਰਾਂ ਅਨੁਸਾਰ ਓਬਾਮਾ ਸੀਰੀਆ ਖਿਲਾਫ ਸੈਨਿਕ ਕਾਰਵਾਈ ਜ਼ਿਆਦਾ ਲੰਬੀ ਨਹੀਂ ਖਿੱਚਣਾ ਚਾਹੁੰਦੇ, ਇਸ ਲਈ ਸੀਰੀਆ 'ਤੇ ਸੈਨਿਕ ਕਾਰਵਾਈ ਦੋ ਦਿਨ ਤੋਂ ਜ਼ਿਆਦਾ ਨਹੀਂ ਹੋਵੇਗੀ। ਇਸੇ ਦੌਰਾਨ ਸੰਯੁਕਤ ਰਾਸ਼ਟਰ ਦੇ ਮਾਹਿਰਾਂ ਦੇ ਦਲ ਨੇ ਅੱਜ ਸੀਰੀਆ ਦੀ ਰਾਜਧਾਨੀ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਦੀ ਜਾਂਚ ਅੱਜ ਮੁੜ ਸ਼ੁਰੂ ਕਰ ਦਿੱਤੀ। ਜਾਂਚ ਦਲ ਨੇ ਸੁਰੱਖਿਆ ਕਾਰਨਾਂ ਕਰਕੇ ਜਾਂਚ ਮੁਲਤਵੀ ਕਰ ਦਿੱਤੀ ਸੀ। ਸੂਤਰਾਂ ਅਨੁਸਾਰ ਜਾਂਚ ਦਲ ਦੇ ਮੈਂਬਰਾਂ ਨੂੰ ਛੇ ਗੱਡੀਆਂ ਵਿਚ ਪ੍ਰਭਾਵਿਤ ਇਲਾਕਿਆਂ ਵਿਚ ਲਿਜਾਇਆ ਗਿਆ। ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਥਾਂ 'ਤੇ ਜਾਂਚ ਕਰਨਗੇ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026