Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਲੇਟਾਂ ਧੋਣ ਤੋਂ ਨਾਂਹ ਕੀਤੀ ਤਾਂ ਦਲਿਤ ਬੱਚੇ ਨੂੰ ਗੋਲੀ ਮਾਰ 'ਤੀ

Posted on August 29th, 2013

ਮੁਜੱਫਰਨਗਰ : ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ 'ਚ ਇਕ ਮਜ਼ਦੂਰ ਬੱਚੇ ਦੀ ਵਿਅਕਤੀ ਨੇ ਸਿਰਫ ਇਸ ਲਈ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸ ਨੇ ਪਲੇਟਾਂ ਧੋਣ ਤੋਂ ਇਨਕਾਰ ਕਰ ਦਿੱਤਾ ਸੀ। ਮਾਰਿਆ ਗਿਆ ਬੱਚਾ ਦਲਿਤ ਹੈ ਅਤੇ ਸਿਰਫ 11 ਸਾਲਾਂ ਦਾ ਹੈ। ਬੁੱਧਵਾਰ ਨੂੰ ਹੋਈ ਇਹ ਘਟਨਾ ਮੁਜੱਫਰਨਗਰ ਦੇ ਸ਼ਾਮਲੀ ਜ਼ਿਲ੍ਹੇ ਦੀ ਹੈ। ਪੁਲਸ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੜਕ ਕਿਨਾਰੇ ਇਕ ਢਾਬੇ 'ਤੇ ਕੰਮ ਕਰਨ ਵਾਲੇ ਲੜਕੇ ਨੂੰ ਢਾਬੇ 'ਤੇ ਖਾਣਾ ਖਾਣ ਆਏ ਜਗਪਾਲ ਨਾਂ ਦੇ ਇਕ ਵਿਅਕਤੀ ਨੇ ਪਲੇਟਾਂ ਧੋਣ ਨੂੰ ਕਿਹਾ। ਬੱਚੇ ਨੇ ਪਲੇਟ ਧੋਣ ਤੋਂ ਇਨਕਾਰ ਕਰ ਦਿੱਤਾ। 

ਡੀਏਸੀਪੀ ਪ੍ਰਕਾਸ਼ ਕੁਮਾਰ ਨੇ ਦੱਸਿਆ ਕਿ ਇਸ ਗੱਲ ਤੋਂ ਨਾਰਾਜ਼ ਹੋ ਕੇ ਜਗਪਾਲ ਨੇ ਬੱਚੇ ਨੂੰ ਗੋਲੀ ਮਾਰ ਦਿੱਤੀ। ਬੱਚੇ ਦੀ ਤੁਰੰਤ ਮੌਤ ਹੋ ਗਈ ਅਤੇ ਕਾਹਲੀ 'ਚ ਜਗਪਾਲ ਉਥੋਂ ਭੱਜ ਗਿਆ। ਪੁਲਸ ਨੇ ਜਗਪਾਲ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ ਅੱਤਿਆਚਾਰ ਰੋਕੂ ਕਾਨੂੰਨ ਤਹਿਤ ਵੀ ਮਾਮਲਾ ਦਰਜ ਕਰ ਲਿਆ ਹੈ। ਜਗਪਾਲ ਨੂੰ ਗਿ੍ਰਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ।




Archive

RECENT STORIES