Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸਾਰਾਮ ਨੂੰ ਨਹੀਂ ਮਿਲੇਗੀ ਮੋਹਲਤ, ਗਿ੍ਫ਼ਤਾਰੀ ਸੰਭਵ

Posted on August 29th, 2013

ਨਵੀਂ ਦਿੱਲੀ : ਨਾਬਾਲਿਗ ਨਾਲ ਬਲਾਤਕਾਰ ਦੇ ਮਾਮਲੇ 'ਚ ਫਸੇ ਬਾਪੂ ਆਸਾਰਾਮ ਨੂੰ ਜੋਧਪੁਰ ਪੁਲਸ ਕੋਈ ਮੋਹਲਤ ਨਹੀਂ ਦੇਵੇਗੀ। 30 ਅਗਸਤ ਤਕ ਪੁੱਛਗਿੱਛ ਲਈ ਪੇਸ਼ ਹੋਣ ਸਬੰਧੀ ਨੋਟਿਸ ਤੋਂ ਬਾਅਦ ਆਸਾਰਾਮਾ ਨੇ ਹੋਰ ਸਮਾਂ ਮੰਗਿਆ ਸੀ, ਜਿਸ ਨੂੰ ਜੋਧਪੁਰ ਪੁਲਸ ਨੇ ਖ਼ਾਰਜ ਕਰ ਦਿੱਤਾ ਹੈ। ਪੁਲਸ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੀ ਹੈ ਕਿ ਜੇਕਰ ਆਸਾਰਾਮ 30 ਅਗਸਤ ਤਕ ਪੁੱਛਗਿੱਛ ਲਈ ਹਾਜ਼ਰ ਨਹੀਂ ਹੁੰਦੇ ਤਾਂ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇਗਾ। ਇਸ ਮਾਮਲੇ 'ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਬੁੱਧਵਾਰ ਨੂੰ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੂੰ ਮਿਲੇ ਤੇ ਆਸਾਰਾਮ ਵਿਰੁੱਧ ਹੋ ਰਹੀ ਕਾਰਵਾਈ ਦਾ ਬਿਓਰਾ ਦਿੱਤਾ। 

ਕੇਂਦਰ ਨੇ ਰਾਜਸਥਾਨ ਸਰਕਾਰ ਨੂੰ ਕਿਹਾ ਕਿ ਆਸਾਰਾਮ ਨਾਲ ਕੋਈ ਵਿਸ਼ੇਸ਼ ਵਿਹਾਰ ਨਾ ਕਰਕੇ ਆਮ ਦੋਸ਼ੀਆਂ ਵਰਗਾ ਵਿਹਾਰ ਕੀਤਾ ਜਾਵੇ। ਕਾਨੂੰਨ ਸਾਹਮਣੇ ਕੋਈ ਵੱਖਰਾ ਨਹੀਂ ਹੁੰਦਾ। ਉਨ੍ਹਾਂ ਨਾਲ ਵਿਸ਼ੇਸ਼ ਵਿਅਕਤੀ ਵਰਗਾ ਵਿਹਾਰ ਨਾ ਕੀਤਾ ਜਾਵੇ। ਗ੍ਰਹਿ ਮੰਤਰੀ ਨਾਲ ਮਿਲਣ ਤੋਂ ਬਾਅਦ ਅਸ਼ੋਕ ਗਹਿਲੋਤ ਨੇ ਕਿਹਾ, ਪੁਲਸ ਨੂੰ ਕਿਸੇ ਵੀ ਤਰ੍ਹਾਂ ਦੇ ਦਬਾਅ 'ਚ ਨਹੀਂ ਆਉਣਾ ਚਾਹੀਦਾ। ਜਾਂਚ ਪੂਰੀ ਹੋਣ ਤੋਂ ਬਾਅਦ ਰਿਪੋਰਟ ਦੇ ਆਧਾਰ 'ਤੇ ਆਸਾਰਾਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ। ਗਹਿਲੋਤ ਨੇ ਕਿਹਾ ਕਿ ਸੰਤਾਂ ਨੂੰ ਵਿਵਾਦਾਂ ਤੋਂ ਦੂਰ ਰਹਿਣਾ ਚਾਹੀਦਾ ਹੈ, ਕਿਉਂਕਿ ਉਹ ਧਾਰਮਿਕ ਵਿਸ਼ਵਾਸ ਨਾਲ ਜੁੜੇ ਹੁੰਦੇ ਹਨ ਤੇ ਸਮਾਜ ਉਨ੍ਹਾਂ ਦੀ ਇੱਜ਼ਤ ਕਰਦਾ ਹੈ। ਸੰਤਾਂ ਨੂੰ ਸਮਾਜਿਕ ਪਵਿੱਤਰਤਾ ਬਣਾਈ ਰੱਖਣੀ ਚਾਹੀਦੀ ਹੈ, ਤਾਂ ਜੋ ਉਨ੍ਹਾਂ 'ਤੇ ਕੋਈ ਉਂਗਲ ਨਾ ਚੁੱਕ ਸਕੇ। 

ਜ਼ਿਕਰਯੋਗ ਹੈ ਕਿ ਆਸਰਾਮ ਦੇ ਮੱਧ ਪ੍ਰਦੇਸ਼ ਦੇ ਿਛੰਦਵਾੜਾ ਸਥਿਤ ਗੁਰੂਕੁਲ 'ਚ ਪੜ੍ਹਣ ਵਾਲੀ 12ਵੀਂ ਦੀ ਵਿਦਿਆਰਥਣ ਨੇ ਉਨ੍ਹਾਂ 'ਤੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਮਾਮਲੇ ਦੀ ਜਾਂਚ ਕਰ ਰਹੀ ਜੋਧਪੁਰ ਪੁਲਸ ਨੇ ਆਸਾਰਾਮ ਨੂੰ 30 ਅਗਸਤ ਤਕ ਪੁੱਛਗਿੱਛ ਲਈ ਹਾਜ਼ਰ ਹੋਣ ਦਾ ਨੋਟਿਸ ਭੇਜਿਆ ਹੈ। ਆਸਾਰਾਮ ਖ਼ੁਦ ਨੂੰ ਨਿਰਦੋਸ਼ ਦੱਸ ਕੇ ਜਾਂਚ 'ਚ ਸ਼ਾਮਲ ਹੋਣ 'ਚ ਨਾਂਹ-ਨੁੱਕਰ ਕਰ ਹੀ ਰਹੇ ਹਨ। ਉਨ੍ਹਾਂ ਦੇ ਬੁਲਾਰੇ ਤੇ ਹੋਰ ਹਮਾਇਤੀ ਲੜਕੀ ਦੇ ਘਰ ਸਮਝੌਤੇ ਦੀ ਵੀ ਪੇਸ਼ਕਸ਼ ਕਰ ਚੁੱਕੇ ਹਨ। ਬੁੱਧਵਾਰ ਨੂੰ ਗੁੱਸੇ 'ਚ ਆਏ ਲੋਕਾਂ ਨੇ ਨਾਗਪੁਰ ਦੇ ਫੇਤਰੀ ਸਥਿਤ ਆਸਾਰਾਮ ਦੇ ਆਸ਼ਰਮ 'ਚ ਭੰਨਤੋੜ ਕੀਤੀ।

ਆਸਾਰਾਮ ਨੇ ਬਲਾਤਕਾਰ ਤੋਂ ਬਾਅਦ ਧੀ ਨੂੰ ਧਮਕੀ ਦਿੱਤੀ ਸੀ- ਪਿਤਾ

ਧੀ ਨਾਲ ਬਲਾਤਕਾਰ ਤੋਂ ਪਹਿਲਾਂ ਆਸਾਰਾਮ ਦੇ ਅੰਨੇ ਭਗਤ ਰਹੇ ਪੀੜਤ ਲੜਕੀ ਦੇ ਪਿਤਾ ਨੇ ਆਪਣਾ ਗੁੱਸਾ ਪ੍ਰਗਟਾਉਂਦਿਆਂ ਪੂਜਾ ਵਾਲੇ ਕਮਰੇ 'ਚ ਲੱਗੇ ਉਨ੍ਹਾਂ ਦੇ ਪੋਸਟਰ ਪਾੜ ਦਿੱਤੇ। ਉਨ੍ਹਾਂ ਕਿਹਾ ਕਿ ਆਸਾਰਾਮ ਨੇ ਬਲਾਤਕਾਰ ਤੋਂ ਬਾਅਦ ਧੀ ਨੂੰ ਧਮਕੀ ਦਿੱਤੀ ਸੀ ਕਿ ਬਾਹਰ ਸਾਡੇ ਬੰਦੂਕਧਾਰੀ ਖੜ੍ਹੇ ਹਨ। ਮੂੰਹ ਬੰਦ ਰੱਖਣਾ ਨਹੀਂ ਤਾਂ ਉਹ ਤੈਨੂੰ ਤੇ ਤੇਰੇ ਪਿਤਾ ਨੂੰ ਮਾਰ ਦੇਣਗੇ। ਉਹ ਕੁਝ ਦੁਆ-ਦਵਾ ਕਰਨ ਲਈ ਧੀ ਨੂੰ ਆਪਣੇ ਨਿੱਜੀ ਕਮਰੇ 'ਚ ਲੈ ਗਏ ਤੇ ਉੱਥੇ ਉਸ ਨਾਲ ਬਲਾਤਕਾਰ ਕੀਤਾ। ਆਸਾਰਾਮ ਦੇ ਲੋਕ ਸਾਨੂੰ ਧਮਕੀ ਦੇ ਰਹੇ ਹਨ। ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਜੋਧਪੁਰ ਪੁਲਸ ਉਨ੍ਹਾਂ ਨੂੰ ਬਚਾਅ ਦਾ ਮੌਕਾ ਦੇ ਰਹੀ ਹੈ। ਗਿ੍ਰਫ਼ਤਾਰ ਨਾ ਹੋਣ 'ਤੇ ਆਸਾਰਾਮ ਸਬੂਤ ਮਿਟਾਉਣ ਦੇ ਨਾਲ ਹੀ ਕੇਸ ਕਮਜ਼ੋਰ ਕਰਨ ਲਈ ਸਾਜ਼ਿਸ਼ ਰਚ ਸਕਦੇ ਹਨ। ਜੇਕਰ ਆਸਾਰਾਮ ਗਿ੍ਫ਼ਤਾਰ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਗੋਦ ਲਏ ਪੁੱਤਰ ਸੁਰੇਸ਼ਾਨੰਦ, ਸ਼ਿਸ਼ ਪੂਜਾ ਬੇਨ ਤੇ ਤਰਜ਼ਮਾਨ ਨੀਲਮ ਦੁਬੇ ਇੱਥੇ ਆਉਣ ਦੀ ਹਿੰਮਤ ਨਾ ਜੁਟਾ ਸਕੇ। ਆਸਾਰਾਮ ਪੁਲਸ, ਸਿਆਸੀ ਪਾਰਟੀਆਂ ਤੇ ਸਾਧਕਾਂ ਨੂੰ ਆਪਣੇ ਪੱਖ 'ਚ ਕਰਨ ਲਈ ਮੁਹਿੰਮ ਚਲਾ ਰਹੇ ਹਨ।

ਆਸਾਰਾਮ ਦੇ ਪੁੱਤਰ ਨੇ 'ਪੀੜਤ' ਲੜਕੀ ਨੂੰ ਪਾਗ਼ਲ ਦੱਸਿਆ

ਆਸਾਰਾਮ ਬਾਪੂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਨਾਰਾਇਣ ਸਾਈਂ ਨੇ ਵੀ ਪੀੜਤ ਲੜਕੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਰਾਜਕੋਟ 'ਚ ਇਕ ਸਤਿਸੰਗ ਦੌਰਾਨ ਨਾਰਾਇਣ ਨੇ ਕਿਹਾ ਕਿ ਜਿਸ ਲੜਕੀ ਨੇ ਦੋਸ਼ ਲਗਾਇਆ ਹੈ ਉਹ ਮਾਨਸਿਕ ਪੱਖੋਂ ਬਿਮਾਰ ਹੈ। ਨਾਰਾਇਣ ਨੇ ਪ੍ਰਵਚਨ ਦੌਰਾਨ ਕਿਹਾ, 'ਸ਼ਾਹਜਹਾਂਪੁਰ ਦੇ ਜਿਹੜੇ ਭਰਾ ਹਨ, ਉਨ੍ਹਾਂ ਦੀ ਲੜਕੀ ਛੰਦਵਾੜਾ 'ਚ 12ਵੀਂ ਕਲਾਸ 'ਚ ਪੜ੍ਹਦੀ ਸੀ। ਉਹ ਮਾਨਸਿਕ ਪੱਖੋਂ ਬਿਮਾਰ ਸੀ। ਇਸ ਕਾਰਨ ਗੁਰੂਕੁਲ ਦੇ ਲੋਕਾਂ ਨੇ ਉਸ ਦੇ ਮਾਂ-ਪਿਓ ਨੂੰ ਬੁਲਾਇਆ ਤੇ ਉਸਦੇ ਮਾਤਾ-ਪਿਤਾ ਨੇ ਖ਼ੁਦ ਹੀ ਇਸ ਸਮੱਸਿਆ ਦਾ ਹੱਲ ਕਰਨ ਲਈ ਆਸਾਰਾਮ ਬਾਪੂ ਦੇ ਜੋਧਪੁਰ ਆਸ਼ਰਮ 'ਚ ਜਾਣ ਦਾ ਫ਼ੈਸਲਾ ਕੀਤਾ। ਇਸ ਤੋਂ ਪਹਿਲਾਂ ਆਸਾਰਾਮ ਨੇ ਵੀ ਉਸ ਖ਼ਿਲਾਫ਼ ਕੁਝ ਅਜਿਹੀ ਹੀ ਟਿੱਪਣੀ ਕੀਤੀ ਸੀ।




Archive

RECENT STORIES