Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੁਲਿਸ ਤਸ਼ੱਦਦ ਨਾਲ ਭਾਈ ਪਾਲ ਸਿੰਘ ਫਰਾਂਸ ਨੂੰ ਹੋਇਆ ਕੈਂਸਰ

Posted on August 29th, 2013

<p>ਭਾਈ ਪਾਲ ਸਿੰਘ ਫਰਾਂਸ<br></p>



ਲੰਡਨ (ਚੜ੍ਹਦੀ ਕਲਾ ਬਿਊਰੋ)- ਭਾਰਤੀ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਰਾਜਸੀ ਕੈਦੀਆਂ ਦੀ ਸਹਾਇਤਾ ਕਰ ਰਹੀ ਯੂਰਪੀਅਨ ਜਥੇਬੰਦੀ 'ਸਿੱਖ ਆਰਗੇਨਾਈਜ਼ੇਸ਼ਨ ਆਫ ਪਰਿਜ਼ਨਰ ਵੈਲਫੇਅਰ' (SOPW) ਨੇ ਇੰਕਸ਼ਾਫ ਕੀਤਾ ਹੈ ਕਿ ਭਾਈ ਪਾਲ ਸਿੰਘ ਫਰਾਂਸ ਦੇ ਹੁਣੇ ਹੀ ਲਏ ਚਮੜੀ ਦੇ ਸੈਂਪਲ ਤੋਂ ਪਤਾ ਲੱਗਿਆ ਹੈ ਕਿ ਉਹਨਾਂ ਨੂੰ ਬੋਐਨਜ਼ ਦੀ ਬਿਮਾਰੀ ਹੋ ਗਈ ਹੈ ਜੋ ਕਿ ਇੱਕ ਕਿਸਮ ਦਾ ਕੈਂਸਰ ਹੈ।

ਭਾਈ ਪਾਲ ਸਿੰਘ ਕਈ ਮਹੀਨਿਆਂ ਤੋਂ ਇਸ ਦੀ ਸ਼ਿਕਾਇਤ ਕਰਦੇ ਆ ਰਹੇ ਸਨ ਕਿ ਉਹਨਾਂ ਦਾ ਇੱਕ ਜ਼ਖਮ, ਜੋ ਪੁਲਿਸ ਦੇ ਤਸ਼ੱਦਦ ਤੋਂ ਬਣਿਆ ਹੈ, ਉਹ ਠੀਕ ਨਹੀਂ ਹੋ ਰਿਹਾ, ਸਗੋਂ ਪਹਿਲਾਂ ਨਾਲੋਂ ਵੱਧ ਰਿਹਾ ਹੈ। ਜੇਲ੍ਹ ਅਧਿਕਾਰੀਆਂ ਕੋਲ ਸ਼ਿਕਾਇਤ ਕਰਨ 'ਤੇ ਵੀ ਕੋਈ ਅਸਰ ਨਹੀਂ ਸੀ ਹੋ ਰਿਹਾ ਪਰ ਹੁਣ ਜਥੇਬੰਦੀ ਦੇ ਵਕੀਲਾਂ ਅਤੇ ਪਰਿਵਾਰ ਦੇ ਦਬਾਅ 'ਤੇ ਉਹਨਾਂ ਦੀ ਚਮੜੀ ਦਾ ਸੈਂਪਲ ਲਿਆ ਗਿਆ ਸੀ ਅਤੇ ਲੈਬ ਟੈਸਟ ਤੋਂ ਸਾਬਤ ਹੋਇਆ ਹੈ ਕਿ ਇਹ ਬੋਐਨਜ਼ ਦੀ ਬਿਮਾਰੀ ਹੈ ।

ਭਾਈ ਪਾਲ ਸਿੰਘ ਨੂੰ 2010 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਆਰ.ਡੀ.ਐਕਸ ਦੀ ਬਰਾਮਦਗੀ ਦਾ ਝੂਠਾ ਕੇਸ ਉਹਨਾਂ 'ਤੇ ਦਰਜ ਕੀਤਾ ਗਿਆ ਸੀ ਜਦੋਂ ਕਿ ਉਹ ਇਸ ਗੱਲ ਤੇ ਸਦਾ ਬਜਿੱਦ ਰਹੇ ਹਨ ਕਿ ਉਹਨਾਂ ਕਦੇ ਵੀ ਅੱਤਵਾਦੀ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲਿਆ। ਅਸਲ ਵਿੱਚ ਉਹ ਸਿੱਖੀ ਬਾਰੇ ਜਾਗਰੂਕਤਾ ਲਿਆਉਣ ਦੇ ਕਾਰਜ ਬਾਰੇ ਜਾਣੇ ਜਾਂਦੇ ਹਨ ਅਤੇ ਸਿੱਖੀ ਪ੍ਰਚਾਰ ਲਈ ਹੀ ਉਹ ਫਰਾਂਸ ਤੋਂ ਸਫਰ ਕਰਕੇ, ਜਿੱਥੋਂ ਦੇ ਕਿ ਉਹ ਪੱਕੇ ਸ਼ਹਿਰੀ ਹਨ, ਪੰਜਾਬ ਦੇ ਪਿੰਡਾਂ ਵਿੱਚ ਪ੍ਰਚਾਰ ਕਰਨ ਆਏ ਸਨ। ਉਹਨਾਂ ਨੇ ਫਰਾਂਸ ਵਿੱਚ ਦਸਤਾਰ ਦੀ ਪਾਬੰਦੀ ਬਾਰੇ ਵੀ ਸਖਤ ਸਟੈਂਡ ਲਿਆ ਸੀ।

ਭਾਈ ਪਾਲ ਸਿੰਘ ਦੇ ਪਰਿਵਾਰ ਸਮੇਤ 'ਸਿੱਖ ਆਰਗੇਨਾਈਜ਼ੇਸ਼ਨ ਆਫ ਪਰਿਜ਼ਨਰ ਵੈਲਫੇਅਰ' ਟੀਮ ਨੇ ਬੜੀ ਜੱਦੋਜਹਿਦ ਨਾਲ ਇਹ ਸੰਭਵ ਬਣਾਇਆ ਹੈ ਕਿ ਜਿਹੜੀ ਬਿਮਾਰੀ ਉਹਨਾਂ ਨੂੰ ਹੋਈ ਹੈ, ਉਸਦਾ ਤੁਰੰਤ ਇਲਾਜ ਸੂਝਵਾਨ ਡਾਕਟਰਾਂ ਤੋਂ ਕਰਵਾਇਆ ਜਾਵੇ, ਜੋ ਇਸ ਬਿਮਾਰੀ ਦੇ ਮਾਹਰ ਹੋਣ।



Archive

RECENT STORIES