Posted on August 30th, 2013

ਨਵੀਂ ਦਿੱਲੀ : ਜੋਧਪੁਰ ਦੇ ਆਸ਼ਰਮ 'ਚ ਨਾਬਾਲਿਗ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ਾਂ ਨਾਲ ਿਘਰੇ ਆਸਾਰਾਮ ਬਾਪੂ ਨੇ ਬਿਨਾਂ ਨਾਂ ਲਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਨੂੰ ਇਸ ਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਪਾਰਟੀ ਦੇ ਵਿਰੋਧ 'ਚ ਨਹੀਂ ਹਾਂ ਪਰ ਸਮਰਥਕ ਮੈਨੂੰ ਦੱਸਦੇ ਹਨ ਕਿ ਇਹ ਸਭ 'ਮੈਡਮ' ਤੇ ਉਨ੍ਹਾਂ ਦੇ 'ਬੇਟੇ' ਦਾ ਕੀਤਾ ਕਰਾਇਆ ਹੈ। ਇਸ ਦੌਰਾਨ ਜੋਧਪੁਰ ਦੇ ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸਫ ਨੇ ਕਿਹਾ ਕਿ ਜੇਕਰ ਸ਼ੁੱਕਰਵਾਰ ਤੱਕ ਆਸਾਰਾਮ ਪੁੱਛਗਿੱਛ ਲਈ ਨਹੀਂ ਆਉਂਦੇ ਹਨ ਤਾਂ ਸ਼ਨਿਚਰਵਾਰ ਨੂੰ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਪੁਲਸ ਟੀਮ ਭੇਜ ਦਿੱਤੀ ਜਾਵੇਗੀ।
ਇਕ ਪ੍ਰੋਗਰਾਮ 'ਚ ਸ਼ਾਮਲ ਹੋਣ ਵੀਰਵਾਰ ਨੂੰ ਭੋਪਾਲ ਆਏ ਆਸਾਰਾਮ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭੜਕ ਗਏ। ਉਨ੍ਹਾਂ ਕਿਹਾ ਕਿ ਕੋਈ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ। ਜੋ ਤੁਸੀਂ ਪੁੱਛ ਰਹੇ ਹੋ, ਉਹ ਗ਼ਲਤ ਹੈ। ਕੋਈ ਪਾਰਟੀ ਮੇਰੀ ਹਮਾਇਤ ਨਹੀਂ ਕਰ ਰਹੀ ਹੈ। ਬਾਪੂ ਨੂੰ ਨਾਰਾਜ਼ ਵੇਖ ਉਨ੍ਹਾਂ ਦੇ ਸਮਰਥਕ ਮੀਡੀਆ ਦੇ ਵਿਰੋਧ 'ਚ ਨਾਅਰੇਬਾਜ਼ੀ ਕਰਨ ਲੱਗੇ। ਯਾਦ ਰਹੇ ਕਿ ਸੀਨੀਅਰ ਭਾਜਪਾ ਆਗੂ ਉਮਾ ਭਾਰਤੀ ਨੇ ਆਸਾਰਾਮ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ ਕਿਉਂਕਿ ਉਹ ਸੋਨੀਆ ਤੇ ਰਾਹੁਲ ਗਾਂਧੀ ਦੇ ਖ਼ਿਲਾਫ਼ ਬੋਲਦੇ ਹਨ। ਦੂਜੇ ਪਾਸੇ, 74 ਸਾਲਾ ਆਸਾਰਾਮ ਦੇ ਦੋਸ਼ 'ਤੇ ਸੀਨੀਅਰ ਕਾਂਗਰਸ ਆਗੂ ਕਰਨ ਸਿੰਘ ਦਾ ਕਹਿਣਾ ਹੈ ਕਿ ਬਾਪੂ 'ਤੇ ਬਲਾਤਕਾਰ ਦਾ ਮੁਕੱਦਮਾ ਦਰਜ ਹੋਣ ਦੀ ਵਜ੍ਹਾ ਨਾਲ ਹੀ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਕੋਈ ਬਿਨਾਂ ਸਬੂਤ ਦੇ ਅਜਿਹੇ ਦੋਸ਼ ਕਿਵੇਂ ਲਗਾ ਸਕਦਾ ਹੈ?
ਜੋਧਪੁਰ ਪੁਲਸ ਨੇ ਆਸਾਰਾਮ ਨੂੰ ਪੁੱਛਗਿੱਛ ਲਈ ਸੰਮਨ ਜਾਰੀ ਕੀਤਾ ਸੀ। ਉਨ੍ਹਾਂ ਨੂੰ 30 ਅਗਸਤ ਤੱਕ ਪੁਲਸ ਸਾਹਮਣੇ ਪੇਸ਼ ਹੋਣਾ ਹੈ। ਆਸਾਰਾਮ ਨੇ ਹੋਰ ਸਮਾਂ ਮੰਗਿਆ ਸੀ ਪਰ ਪੁਲਸ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਇਸ ਮਾਮਲੇ 'ਚ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦੇ ਚੁੱਕੇ ਹਨ। ਪੁਲਸ ਕਮਿਸ਼ਨਰ ਬੀਜੂ ਜਾਰਜ ਜੋਸਫ ਦਾ ਕਹਿਣਾ ਹੈ ਕਿ ਅਸੀਂ 30 ਅਗਸਤ ਤੱਕ ਉਡੀਕ ਕਰਾਂਗੇ। ਜੇਕਰ ਆਸਾਰਾਮ ਪੁੱਛਗਿੱਛ ਲਈ ਨਹੀਂ ਪੇਸ਼ ਹੋਏ ਤਾਂ 31 ਅਗਸਤ ਨੂੰ ਅਸੀਂ ਇਕ ਟੀਮ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਨ ਲਈ ਭੇਜ ਦੇਵਾਂਗੇ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026