Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਨਮੋਹਨ ਸਿੰਘ ਨੇ ਮੰਨ ਲਿਆ: ਦੇਸ਼ ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ

Posted on August 30th, 2013

ਨਵੀਂ ਦਿੱਲੀ : ਡਾਲਰ ਦੇ ਮੁਕਾਬਲੇ ਰੁਪਏ ਦੇ ਮੁੱਲ 'ਚ ਲਗਾਤਾਰ ਗਿਰਾਵਟ ਦੇ ਨਾਲ ਖੁਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਇਸ ਸੱਚਾਈ ਨੂੰ ਮੰਨ ਲਿਆ ਹੈ ਕਿ ਦੇਸ਼ ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਿਹਾ ਹੈ। ਉਸਦੀ ਬਾਹਰੀ ਅਤੇ ਘਰੇਲੂ ਸਮੇਤ ਸਾਰੇ ਕਾਰਨ ਹਨ। ਇਨ੍ਹਾਂ ਸਭ ਦਾ ਅਸਰ ਦੇਸ਼ ਦੇ ਅਰਥਚਾਰੇ 'ਤੇ ਪੈ ਰਿਹਾ ਹੈ। ਲਿਹਾਜਾ, ਸ਼ੁੱਕਰਵਾਰ ਨੂੰ ਸੰਸਦ 'ਚ ਖੁਦ ਦੇਸ਼ ਦੀ ਇਸ ਮੁਸ਼ਕਲ ਵਿੱਤੀ ਸੰਕਟ ਦੀ ਹਾਲਤ 'ਤੇ ਬਿਆਨ ਦੇਣਗੇ। ਪਿਛਲੇ ਦਿਨੀਂ ਰੁਪਏ ਦੀ ਲਗਾਤਾਰ ਡਿੱਗਦੀ ਕੀਮਤ ਨਾਲ ਖੜੇ ਹੋਏ ਵਿੱਤੀ ਸੰਕਟ 'ਤੇ ਵੀਰਵਾਰ ਨੂੰ ਸੰਸਦ ਵੀ ਕਾਫੀ ਚਿੰਤਤ ਦਿਖੀ। 

ਲੋਕਸਭਾ 'ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਸਮੇਤ ਦੂਜੇ ਮੈਂਬਰਾਂ ਨੇ ਇਸ ਮਸਲੇ ਨੂੰ ਉਠਾਇਆ। ਸਰਕਾਰ ਤੋਂ ਜਵਾਬ ਦੀ ਮੰਗ ਨੂੰ ਲੈ ਕੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਨੇ ਪ੍ਰਧਾਨ ਮੰਤਰੀ ਦੀ ਮੌਜੂਦਗੀ 'ਚ ਇਹ ਮੁੱਦਾ ਉਠਾਇਆ। ਜੇਟਲੀ ਨੇ ਕਿਹਾ ਕਿ ਇਸ ਸਾਲ ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ 20 ਪ੍ਰਤੀਸ਼ਤ ਤਕ ਡਿੱਗ ਚੁੱਕਾ ਹੈ। ਇਕ ਡਾਲਰ ਦੀ ਕੀਮਤ 68 ਰੁਪਏ ਤੋਂ ਉੱਪਰ ਜਾ ਚੁੱਕੀ ਹੈ। ਦੇਸ਼ ਦੇ ਲੋਕ ਦਹਿਸ਼ਤ 'ਚ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਰੁਪਏ ਦਾ ਇਹ ਡਿੱਗਣਾ ਕਿੱਥੇ ਜਾ ਕੇ ਰੁਕੇਗਾ? ਉਨ੍ਹਾਂ ਕਿਹਾ ਕਿ ਮੁਦਰਾਸਫੀਤੀ ਦਾ ਦਬਾਅ ਵੱਧ ਰਿਹਾ ਹੈ। ਖਾਣ ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਹੀ ਨਹੀਂ ਵੱਧ ਰਹੀਆਂ, ਬਲਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੇ ਕਾਰਨ ਮਹਿੰਗਾਈ ਦੀ ਵੀ ਦਰਾਮਦ ਕਰ ਰਹੇ ਹਨ। ਸਵਾਲ ਇਹ ਹੈ ਕਿ ਇਨ੍ਹਾਂ ਹਾਲਾਤ 'ਚ ਸਰਕਾਰ ਕੀ ਕਰਨ ਜਾ ਰਹੀ ਹੈ? ਪ੍ਰਧਾਨ ਮੰਤਰੀ ਵੀ ਚੁੱਪ ਹਨ। ਉਹ ਦੱਸਣ ਕਿ ਅਰਥਚਾਰੇ ਨੂੰ ਫਿਰ ਤੋਂ ਪਟਰੀ 'ਤੇ ਲਿਆਉਣ ਲਈ ਉਨ੍ਹਾਂ ਕੀ ਸੋਚਿਆ ਹੈ। ਉਨ੍ਹਾਂ ਨੂੰ ਦੇਸ਼ ਅਤੇ ਸਦਨ ਨੂੰ ਭਰੋਸੇ 'ਚ ਲਿਆਉਣਾ ਚਾਹੀਦਾ ਹੈ। 

ਸੀਪੀਐਮ ਦੇ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਦੇ 22 ਸਾਲ ਬਾਅਦ ਆਖਰ ਦੇਸ਼ ਫਿਰ ਇਸ ਹਾਲਤ 'ਚ ਕਿਵੇਂ ਪਹੁੰਚਿਆ। ਸਦਨ 'ਚ ਮੌਜੂਦ ਪ੍ਰਧਾਨ ਮੰਤਰੀ ਨੇ ਮੰਨਿਆ ਕਿ ਦੇਸ਼ ਗੰਭੀਰ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ। ਅਮਰੀਕਾ ਦੀ ਮੌਦਰਿਕ ਹਾਲਤ ਅਤੇ ਸੀਰੀਆ 'ਚ ਪੈਦਾ ਹੋਏ ਤਣਾਅ ਦੇ ਕਾਰਨ ਤੇਲ ਦੀਆਂ ਕੀਮਤਾਂ ਵਧੀਆਂ ਹਨ। ਉਸ ਦਾ ਅਸਰ ਵੀ ਦੇਸ਼ ਦੇ ਅਰਥਚਾਰੇ 'ਤੇ ਪੈ ਰਿਹਾ ਹੈ। ਇਨ੍ਹਾਂ ਅਨਿਸ਼ਿਚਿਤਤਾਵਾਂ ਨੂੰ ਵੀ ਸਮਝਣਾ ਪਵੇਗਾ। ਹਾਲਾਂਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਸੰਕਟ ਦੇ ਕਾਰਨ ਘਰੇਲੂ ਵੀ ਹਨ। ਲਿਹਾਜਾ, ਉਹ ਸ਼ੁੱਕਰਵਾਰ ਨੂੰ ਇਨ੍ਹਾਂ ਹਾਲਾਤ 'ਤੇ ਸੰਸਦ 'ਚ ਖੁਦ ਬਿਆਨ ਦੇਣਗੇ।




Archive

RECENT STORIES