Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਦੋਸ਼ ਸਾਬਤ ਹੋਏ ਤਾਂ ਆਸਾਰਾਮ ਨੂੰ ਹੋਵੇਗੀ ਘਟੋ ਘੱਟ 10 ਸਾਲ ਕੈਦ

Posted on September 1st, 2013

ਨਵੀਂ ਦਿੱਲੀ : ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਲਈ ਸਖ਼ਤ ਕੀਤਾ ਗਿਆ ਕਾਨੂੰਨ ਆਸਾਰਾਮ ਲਈ ਮੁਸੀਬਤ ਬਣ ਸਕਦਾ ਹੈ। ਇਸ ਮਾਮਲੇ 'ਚ ਉਸ ਦੀ ਜ਼ਮਾਨਤ ਅੌਖੀ ਹੋ ਸਕਦੀ ਹੈ। ਟਰਾਇਲ ਜਲਦੀ ਪੂਰਾ ਹੋਵੇਗਾ ਤੇ ਜੇ ਉਨ੍ਹਾਂ ਦੇ ਦੋਸ਼ ਸਾਬਤ ਹੋ ਗਏ ਤਾਂ ਆਸਾਰਾਮ ਨੂੰ ਘਟੋ ਘੱਟ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਹੋਵੇਗੀ। ਦਿੱਲੀ ਸਮੂਹਿਕ ਬਲਾਤਕਾਰ ਕਾਂਡ ਤੋਂ ਬਾਅਦ ਅੌਰਤਾਂ ਖਿਲਾਫ਼ ਅਪਰਾਧ ਰੋਕਣ ਲਈ ਕਾਨੂੰਨ ਨੂੰ ਸਖ਼ ਕਰਨ ਲਈ ਕ੍ਰਿਮੀਨਲ ਲਾਅ ਐਕਟ 2013 ਇਹੀ ਕਹਿੰਦਾ ਹੈ। ਨਾਬਾਲਗ ਕੁੜੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਹੁਣ ਆਸਾਰਾਮ ਨੂੰ ਇਸੇ ਸਖਤ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਨੂੰ ਰੋਕਣ ਤੇ ਬੇਡਰ ਹੁੰਦੇ ਅਪਰਾਧੀਆਂ 'ਤੇ ਲਗਾਮ ਕਸਣ ਲਈ ਲਿਆਂਦਾ ਗਿਆ ਇਹ ਕਾਨੂੰਨ 2 ਅਪ੍ਰੈਲ ਤੋਂ ਲਾਗੂ ਹੋ ਗਿਆ ਹੈ। 

ਇਸ ਕਾਨੂੰਨ 'ਚ ਸੋਧੀ ਹੋਈ ਬਲਾਤਕਾਰ ਸਬੰਧੀ ਧਾਰਾ ਕਹਿੰਦਾ ਹੈ ਕਿ 16 ਸਾਲਾਂ ਤੋਂ ਘੱਟ ਉਮਰ ਦੀ ਕੁੜੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਘਟੋ ਘੱਟ 10 ਸਾਲ ਕੈਦ ਦੀ ਸਜ਼ਾ ਹੋਵੇਗੀ, ਜੋ ਕਿ ਵੱਧ ਕੇ ਉਮਰ ਕੈਦ ਤਕ ਹੋ ਸਕਦੀ ਹੈ। ਇਸ ਦੇ ਨਾਲ ਹੀ ਜੁਰਮਾਨਾ ਵੀ ਲੱਗੇਗਾ। ਆਸਾਰਾਮ 'ਤੇ ਦੋਸ਼ ਲਗਾਉਣ ਵਾਲੀ ਕੁੜੀ ਦੀ ਉਮਰ ਵੀ 16 ਸਾਲਾਂ ਤੋਂ ਘੱਟ ਹੈ। ਇਸ ਲਈ ਦੋਸ਼ ਸਾਬਤ ਹੋਣ 'ਤੇ ਆਸਾਰਾਮ ਨੂੰ ਘਟੋ ਘੱਟ 10 ਸਾਲ ਕੈਦ ਜਾਂ ਉਮਰ ਕੈਦ ਵੀ ਹੋ ਸਕਦੀ ਹੈ। ਨਵੇਂ ਕਾਨੂੰਨ ਮੁਤਾਬਕ ਬਲਾਤਕਾਰ ਦੇ ਮਾਮਲਿਆਂ ਦੀ ਹਰ ਰੋਜ਼ ਸੁਣਵਾਈ ਹੋਵੇਗੀ ਤੇ ਦੋਸ਼ ਪੱਤਰ ਦਾਖਲ ਹੋਣ ਤੋਂ ਬਾਅਦ ਮੁਕੱਦਮੇ ਦਾ ਟਰਾਇਲ ਦੋ ਮਹੀਨੇ 'ਚ ਪੂਰਾ ਕਰ ਲਿਆ ਜਾਵੇਗਾ। ਜਿਨਸੀ ਸ਼ੋਸ਼ਣ ਤੋਂ ਬੱਚਿਆਂ ਦੀ ਰੱਖਿਆ ਕਰਨ ਵਾਲੇ ਕਾਨੂੰਨ (ਪਾਸਕੋ ਐਕਟ) 'ਚ ਵੀ ਤਬਦੀਲੀ ਕੀਤੀ ਗਈ ਹੈ। ਜਿਸ ਮੁਤਾਬਕ ਛੇੜਖਾਨੀ ਤੇ ਬਲਾਤਕਾਰ ਦੇ ਅਪਰਾਧ 'ਚ ਦੋਸ਼ੀ ਸਾਬਤ ਹੋਣ ਵਿਅਕਤੀ ਨੂੰ ਆਈਪੀਸੀ ਜਾਂ ਪਾਸਕੋ ਜਿਸ 'ਚ ਜ਼ਿਆਦਾ ਸਜ਼ਾ ਦਾ ਪ੍ਰਬੰਧ ਹੋਵੇ, ਉਹ ਦਿੱਤੀ ਜਾਵੇਗੀ। ਇਸ ਕਾਨੂੰਨ ਦਾ ਜ਼ਿਕਰ ਇਸ ਲਈ ਜ਼ਰੂਰੀ ਹੈ ਕਿਉਂਕਿ ਆਸਾਰਾਮ 'ਤੇ ਇਸ ਕਾਨੂੰਨ ਤਹਿਤ ਵੀ ਦੋਸ਼ ਲੱਗੇ ਹਨ। ਨਵੇਂ ਕਾਨੂੰਨ 'ਚ ਬਲਾਤਕਾਰ ਦੀ ਪਰਿਭਾਸ਼ਾ ਨੂੰ ਵੀ ਵਿਆਪਕ ਕੀਤਾ ਗਿਆ ਹੈ। ਹੁਣ ਕਿਸੇ ਤਰ੍ਹਾਂ ਦੇ ਜਿਨਸੀ ਸੰਪਰਕ ਨੂੰ ਬਲਾਤਕਾਰ ਮੰਨਿਆ ਜਾਵੇਗਾ ਤੇ ਇਹ ਕਹਿ ਕੇ ਨਹੀਂ ਬਚਿਆ ਜਾ ਸਕਦਾ ਕਿ ਅਸਲ 'ਚ ਜਿਨਸੀ ਸੰਪਰਕ ਨਹੀਂ ਹੋਇਆ, ਇਸ ਲਈ ਅਪਰਾਧ ਬਲਾਤਕਾਰ ਦੀ ਸੂਚੀ 'ਚ ਨਹੀਂ ਆਉਂਦਾ। ਕਾਨੂੰਨ 'ਚ ਸੋਧ ਕਰਕੇ ਜੋੜੀਆਂ ਗਈਆਂ ਇਹ ਧਾਰਾਵਾਂ ਆਸਾਰਾਮ ਲਈ ਮੁਸੀਬਤ ਬਣ ਸਕਦੀਆਂ ਹਨ। 




Archive

RECENT STORIES