Posted on September 1st, 2013

ਵਾਸ਼ਿੰਗਟਨ : ਖੋਜੀਆਂ ਨੇ ਐਚਆਈਵੀ ਦੇ ਇਲਾਜ ਦੇ ਕੰਮ ਆਉਣ ਵਾਲੀਆਂ ਦੋ ਦਵਾਈਆਂ ਨੂੰ ਮਿਲਾ ਕੇ ਇਕ ਗੋਲੀ ਦਾ ਰੂਪ ਦੇ ਦਿੱਤਾ ਹੈ। ਪਹਿਲਾਂ ਇਹ ਦਵਾਈਆਂ ਇੰਜੈਕਸ਼ਨ ਜ਼ਰੀਏ ਸਰੀਰ 'ਚ ਪਹੁੰਚਾਈਆਂ ਜਾਂਦੀਆਂ ਸਨ। ਖੋਜੀਆਂ ਨੂੰ ਯਕੀਨ ਹੈ ਕਿ ਇਲਾਜ ਦਾ ਇਹ ਤਰੀਕਾ ਐਚਆਈਵੀ ਵਾਇਰਸ ਖਿਲਾਫ਼ ਜ਼ਿਆਦਾ ਅਸਰਦਾਇਕ ਰਹੇਗਾ।
ਜਨਰਲ ਐਂਟੀ ਵਾਇਰਲ ਕੈਮਿਸਟਰੀ ਐਂਡ ਕੀਮੋਥੈਰੇਪੀ 'ਚ ਪ੍ਰਕਾਸ਼ਤ ਇਸ ਖੋਜ ਤਹਿਤ ਡੇਸੀਟੇਬਾਇਨ ਤੇ ਗੇਮਸੀਟੇਬਾਇਨ ਨਾਂ ਦੀਆਂ ਦੋ ਦਵਾਈਆਂ ਦੇ ਮੇਲ ਨਾਲ ਇਕ ਗੋਲੀ ਦਾ ਰੂਪ ਦਿੱਤਾ ਗਿਆ ਹੈ। ਇਸ 'ਚ ਐਚਆਈਵੀ ਦੇ ਮਰੀਜ਼ਾਂ ਦੀਆਂ ਦਵਾਈਆਂ ਦੀ ਉਪਲੱਬਧਤਾ ਸੌਖੀ ਹੋ ਜਾਵੇਗੀ। ਹੁਣ ਤਕ ਇਹ ਦਵਾਈਆਂ ਮਰੀਜ਼ ਦੇ ਸਰੀਰ 'ਚ ਇੰਜੈਕਸ਼ਨ ਜਾਂ ਆਈਵੀ ਜ਼ਰੀਏ ਪਹੁੰਚਾਈਆਂ ਜਾਂਦੀਆਂ ਹਨ। ਮਿਨੇਸੋਟਾ ਯੂਨੀਵਰਸਿਟੀ ਸਥਿਤ ਡਰੱਗ ਡਿਜ਼ਾਈਨ ਸੈਂਟਰ ਦੇ ਪ੍ਰੋਫੈਸਰ ਸਟੀਵਨ ਪੇਟਰਸਨ ਨੇ ਦੱਸਿਆ ਕਿ ਸਾਨੂੰ ਐਚਆਈਵੀ ਦੀਆਂ ਦਵਾਈਆਂ ਨੂੰ ਇਕ ਗੋਲੀ ਦਾ ਰੂਪ ਦੇਣ 'ਚ ਸਫਲਤਾ ਮਿਲੀ ਹੈ। ਐਚਆਈਵੀ ਦੇ ਮਰੀਜ਼ ਹੁਣ ਦਿਨ 'ਚ ਇਸ ਗੋਲੀ ਦੀ ਇਕ ਖੁਰਾਕ ਲੈ ਸਕਣਗੇ। ਡੇਸੀਟੇਬਾਇਨ ਤੇ ਗੇਮਸੀਟੇਬਾਇਨ ਦੋਵੇਂ ਦਵਾਈਆਂ ਸਰਕਾਰ ਵਲੋਂ ਮਨਜ਼ੂਰਸ਼ੁਦਾ ਹਨ, ਜਿਨ੍ਹਾਂ ਨੂੰ ਐਚਆਈਵੀ ਦੇ ਪ੍ਰਭਾਵਸ਼ਾਲੀ ਇਲਾਜ ਲਈ ਅਗਸਤ 2010 ਨਾਲ ਮਿਲਾ ਦਿੱਤਾ ਗਿਆ ਸੀ। ਇਹ ਰਲੇਵਾਂ ਐਚਆਈਵੀ ਵਾਇਰਸ ਨੂੰ ਖਤਮ ਕਰ ਦਿੰਦਾ ਹੈ।
ਇਹ ਖਾਸ ਤੌਰ 'ਤੇ ਉਨ੍ਹਾਂ ਮਰੀਜ਼ਾਂ ਲਈ ਜ਼ਿਆਦਾ ਕਾਰਗਰ ਹੁੰਦਾ ਹੈ, ਜਿਨ੍ਹਾਂ 'ਤੇ ਦਵਾਈਆਂ ਨੇ ਆਪਣਾ ਅਸਰ ਦਿਖਾਉਣਾ ਬੰਦ ਕਰ ਦਿੱਤਾ ਹੈ। ਖੋਜੀਆਂ ਦਾ ਕਹਿਣਾ ਹੈ ਕਿ ਮਨੁੱਖਾਂ 'ਚ ਇਹ ਗੋਲੀ ਐਚਆਈਵੀ ਦੇ ਇਲਾਜ ਲਈ ਕੰਮ ਆਏਗੀ, ਉਥੇ ਇਸ ਨੂੰ ਬਿੱਲੀਆਂ 'ਚ ਲਿਊਕੇਮੀਆ ਦੀ ਬਿਮਾਰੀ ਦੇ ਇਲਾਜ 'ਚ ਵਰਤਿਆ ਜਾ ਸਕਦਾ ਹੈ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਆਦਮੀਆਂ 'ਤੇ ਪ੍ਰਯੋਗ ਤੋਂ ਪਹਿਲਾਂ ਗੋਲੀ ਦਾ ਪੂਰੀ ਤਰ੍ਹਾਂ ਪ੍ਰਯੋਗ ਕੀਤਾ ਜਾਣਾ ਬਾਕੀ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025