Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡੱਚ ਲੜਾਕੇ ਨੂੰ ਮਾਰਨ ਦੇ ਦੋਸ਼ ਵਿੱਚ 92 ਸਾਲਾ ਨਾਜ਼ੀ ’ਤੇ ਮੁਕੱਦਮਾ ਸ਼ੁਰੂ

Posted on September 2nd, 2013


ਹੇਗਨ (ਜਰਮਨੀ)- ਨਾਜ਼ੀਆਂ ਦੇ ਹਥਿਆਰਬੰਦ ਦਸਤੇ ਐਸ.ਐਸ. ਦੇ 92 ਸਾਲਾ ਮੈਂਬਰ ਜਿਸ ਨੇ 1944 ਵਿਚ ਇਕ ਡੱਚ ਸੰਗਰਾਮੀਏ ਦੀ ਹੱਤਿਆ ਕੀਤੀ ਸੀ, ਉੱਤੇ ਜਰਮਨੀ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ।
ਹਾਲੈਂਡ ਮੂਲ ਦੇ ਸੀਅਰਟ ਬਰੂਨਜ਼ ਨੂੰ ਅਦਾਲਤੀ ਕਾਰਵਾਈ ਲਈ ਫਿੱਟ ਕਰਾਰ ਦੇਣ ਤੋਂ ਬਾਅਦ ਜਰਮਨੀ ਦੇ ਪੱਛਮੀ ਸ਼ਹਿਰ ਹੇਗਨ ਵਿਚ ਮੁਕੱਦਮਾ ਸ਼ੁਰੂ ਹੋ ਗਿਆ ਹੈ। ਬਰੂਨਜ਼ ਇਸ ਵੇਲੇ ਜਰਮਨੀ ਦਾ ਨਾਗਰਿਕ ਹੈ। 1941 ਵਿਚ ਨਾਜ਼ੀਆਂ ਵੱਲੋਂ ਹਾਲੈਂਡ ’ਤੇ ਕਬਜ਼ਾ ਕਰਨ ਮਗਰੋਂ ਬਰੂਨਜ਼ ਐੈਸ.ਐਸ. ਵਿਚ ਭਰਤੀ ਹੋ ਗਿਆ ਸੀ। ਦੋ ਡੱਚ ਯਹੂਦੀਆਂ ਦੇ ਕਤਲ ਦੇ ਦੋਸ਼ ਵਿਚ 1980ਵਿਆਂ ਵਿਚ ਉਹ ਪਹਿਲਾਂ ਹੀ ਸਜ਼ਾ ਭੁਗਤ ਚੁੱਕਿਆ ਹੈ। ਉਸ ਦੇ ਅਟਾਰਨੀ ਨੇ 1944 ਵਿਚ ਨਾਜ਼ੀ ਵਿਰੋਧੀ ਲੜਾਕੇ ਐਲਡਰਟ ਕਲਾਸ ਡਾਇਕੇਮਾ ਦੀ ਹੱਤਿਆ ਦੇ ਕੇਸ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਹੈ। ਬਰੂਨਜ਼ ’ਤੇ ਡਾਇਕੇਮਾ ਦੀ ਹੱਤਿਆ ਕਰਨ ਅਤੇ ਬਾਅਦ ਵਿਚ ਇਹ ਕਹਾਣੀ ਘੜਨ ਦਾ ਦੋਸ਼ ਹੈ ਕਿ ਉਸ ਦੇ ਫੌਤ ਹੋ ਚੁੱਕੇ ਇਕ ਸਾਥੀ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀ ਨੂੰ ਮਾਰਿਆ ਸੀ।            



Archive

RECENT STORIES