Posted on September 3rd, 2013

ਮੁੰਬਈ : ਰੁਪਏ 'ਚ ਗਿਰਾਵਟ ਰੋਕਣ ਲਈ ਕੀਤੇ ਗਏ ਉਪਾਵਾਂ ਨਾਲ ਹਾਲੇ ਤੱਕ ਸਫਲਤਾ ਨਹੀਂ ਮਿਲੀ ਹੈ। ਅਜਿਹੇ 'ਚ ਨੀਤੀ ਨਿਰਮਾਤਾ ਹੁਣ ਮੰਦਰਾਂ 'ਚ ਸ਼ਰਨ 'ਚ ਜਾਣ ਦੀ ਤਿਆਰੀ ਕਰ ਰਹੇ ਹਨ। ਉਹ ਉਨ੍ਹਾਂ ਨੂੰ ਆਪਣਾ ਸੋਨਾ ਵੇਚਣ ਲਈ ਕਹਿਣਗੇ, ਜਿਸ ਨਾਲ ਇਸ ਦੀ ਘਰੇਲੂ ਮੰਗ ਪੂਰੀ ਕੀਤੀ ਜਾ ਸਕੇ। ਆਰਬੀਆਈ ਦੀਆਂ ਪਾਬੰਦੀਆਂ ਕਾਰਨ ਸੋਨੇ ਦੀ ਦਰਾਮਦ ਕਰਨੀ ਮੁਸ਼ਕਲ ਹੋ ਗਈ ਹੈ। ਉਹ ਭਾਰਤੀਆਂ ਦੀ ਸੋਨੇ ਦੀ ਮੰਗ ਪੂਰੀ ਕਰਨ ਲਈ ਤਿਰੂਪਤੀ ਤੇ ਸ਼ਿਰਡੀ ਰਿਹੇ ਮੰਦਰਾਂ ਤੋਂ ਉਨ੍ਹਾਂ ਦਾ ਸੋਨਾ ਵੇਚਣ ਦੀ ਅਪੀਲ ਕਰ ਸਕਦਾ ਹੈ।
ਰਿਜ਼ਰਵ ਬੈਂਕ ਇਸ ਦੇ ਲਈ ਗੱਲ ਕਰ ਰਿਹਾ ਹੈ। ਉਹ ਉਨ੍ਹਾਂ ਤੋਂ ਪਤਾ ਕਰ ਰਿਹਾ ਹੈ ਕਿ ਮੰਦਰ ਟਰੱਸਟਾਂ ਨੂੰ ਇਸ ਦੇ ਲਈ ਕਿਵੇਂ ਮਨਾਇਆ ਜਾ ਸਕਦਾ ਹੈ। ਆਂਧਰਾ ਪ੍ਰਦੇਸ਼ ਦਾ ਤਿਰੂਪਤੀ, ਮਹਾਰਾਸ਼ਟਰ 'ਚ ਸ਼ਿਰਡੀ ਸਾਈਂ ਬਾਬਾ ਮੰਦਰ, ਮੁੰਬਈ 'ਚ ਸਿੱਧੀਵਿਨਾਇਕ ਤੇ ਤਿਰੂਵਨੰਤਪੁਰਮ 'ਚ ਪਦਮਨਾਭਸਵਾਮੀ ਮੰਦਰ ਸਭ ਤੋਂ ਅਮੀਰ ਹਨ। ਉਨ੍ਹਾਂ ਕੋਲ ਕਾਫੀ ਸੋਨਾ ਤੇ ਕੀਮਤੀ ਧਾਤੂਆਂ ਹਨ। ਇਨ੍ਹਾਂ 'ਚੋਂ ਕਈ ਮੰਦਰਾਂ ਦੇ ਟਰੱਸਟ ਦੇ ਖਾਤਿਆਂ ਦਾ ਬੈਂਕ ਪ੍ਰਬੰਧ ਕਰਦੇ ਹਨ। ਰਿਜ਼ਰਵ ਬੈਂਕ ਨੂੰ ਉਮੀਦ ਹੈ ਕਿ ਬੈਂਕ ਉਨ੍ਹਾਂ ਨੂੰ ਆਪਣੇ ਜਮ੍ਹਾਂ ਸੋਨੇ ਨੂੰ ਕੈਸ਼ 'ਚ ਬਦਲਾਉਣ ਲਈ ਮਨਾ ਸਕਦੇ ਹਨ। ਹਾਲਾਂਕਿ, ਮੰਦਰ ਟਰੱਸਟ ਦੇ ਨਾਲ ਸੌਦੇ ਦੀ ਗਰੰਟੀ ਨਹੀਂ ਹੈ। ਉਪਰ ਜਿਨ੍ਹਾਂ ਬੈਂਕਰਾਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ 'ਚੋਂ ਇਕ ਨੇ ਕਿਹਾ ਕਿ ਇਹ ਸੋਚਿਆ ਜਾ ਰਿਹਾ ਹੈ ਕਿ ਇਕ ਬੈਂਕ ਮੰਦਰਾਂ ਤੋਂ ਉਨ੍ਹਾਂ ਦੀ ਜਿਊਲਰੀ ਖ਼ਰੀਦੇਗਾ ਤੇ ਉਸ ਨੂੰ ਸੋਨੇ 'ਚ ਤਬਦੀਲ ਕਰੇਗਾ। ਇਸ ਤੋਂ ਬਾਅਦ ਇਸ ਸੋਨੇ ਨੂੰ ਆਰਬੀਆਈ ਖ਼ਰੀਦੇਗਾ ਤੇ ਉਸ ਦੇ ਬਦਲੇ ਉਹ ਬੈਂਕ ਨੂੰ ਕੈਸ਼ ਦੇਵੇਗਾ। ਬੈਂਕ ਇਹ ਪੈਸਾ ਮੰਦਰ ਟਰੱਸਟ ਨੂੰ ਦੇ ਸਕਦੇ ਹਨ। ਇਸ ਬਾਰੇ 'ਚ ਆਰਬੀਆਈ ਤੋਂ ਪੁੱਛਣ 'ਤੇ ਕੋਈ ਜਵਾਬ ਨਹੀਂ ਮਿਲਿਆ। ਤਿਰੂਪਤੀ ਦੁਨੀਆਂ ਦੇ ਸਭ ਤੋਂ ਅਮੀਰ ਮੰਦਰਾਂ ਵਿਚੋਂ ਇਕ ਹੈ। ਇਸ ਦੇ ਕੋਲ ਲਗਪਗ 1000 ਟਨ ਸੋਨਾ ਹੈ। ਇਸ ਸਾਲ ਦੇਸ਼ ਦੇ ਜਿੰਨੇ ਸੋਨੇ ਦੀ ਦਰਾਮਦ ਕਰਨ ਦੀ ਉਮੀਦ ਹੈ, ਇਹ ਉਸ ਦਾ ਦੋਗੁਣਾ ਹੈ। ਪੂਰੇ ਦੇਸ਼ 'ਚ 18 ਹਜ਼ਾਰ ਤੋਂ 30 ਹਜ਼ਾਰ ਟਨ ਸੋਨਾ ਹੋਣ ਦੀ ਉਮੀਦ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026