Posted on September 3rd, 2013

ਬੀਜਿੰਗ : ਸਭ ਤੋਂ ਘੱਟ ਉਮਰ ਦਾ ਪਾਇਲਟ ਬਣਨ ਦਾ ਰਿਕਾਰਡ ਚੀਨ ਦੇ ਪੰਜ ਸਾਲਾਂ ਦੇ ਬੱਚੇ ਦੇ ਨਾਂ ਨਾਲ ਦਰਜ ਹੋ ਸਕਦਾ ਹੈ। ਅੱਧੇ ਘੰਟੇ ਤੋਂ ਵੀ ਜ਼ਿਆਦਾ ਸਮੇਂ ਤਕ ਇਸ ਬੱਚੇ ਵਲੋਂ ਇਕ ਜਹਾਜ਼ ਉਡਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਬੱਚੇ ਨੂੰ ਉਸ ਦੇ ਪਿਤਾ 'ਈਗਲ ਡੈਡ' ਨਾਂ ਨਾਲ ਬੁਲਾਉਂਦੇ ਹਨ। ਗਲੋਬਲ ਟਾਈਮਜ਼ ਨੇ ਦੱਸਿਆ ਕਿ ਪੰਜ ਸਾਲਾ ਹੇ ਯਾਈਡ ਨੇ ਪਿਛਲੀ 31 ਅਗਸਤ ਨੂੰ ਅਲਟਰਾਲਾਈਟ ਏਅਰ ਯਾਫਟ ਚੋਂ ਕਰੀਬ 35 ਮਿੰਟਾਂ ਤਕ ਬੀਜਿੰਗ ਦੇ ਵਰਲਡ ਲਾਈਫ ਪਾਰਕ 'ਚ ਉਡਾਨ ਭਰੀ। ਇਕ ਨਿੱਜੀ ਏਵੀਏਸ਼ਨ ਕਲੱਬ ਦੇ ਮੁਖੀ ਯਾਂਗੁਈ ਨੇ ਦੱਸਿਆ ਕਿ ਜਹਾਜ਼ ਨਾਲ 30 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਇਸੇ ਕਲੱਬ 'ਚ ਯਾਈਡ ਨੇ ਜਹਾਜ਼ ਉਡਾਉਣਾ ਸਿੱਖਿਆ।
ਉਸ ਦੇ ਪਿਤਾ ਲੀਸ਼ੇਂਗ ਨੇ ਕਿਹਾ ਹੈ ਕਿ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਜਹਾਜ਼ ਉਡਾ ਕੇ ਬਹਾਦੁਰ ਬਣੇ। ਉਨ੍ਹਾਂ ਦੱਸਿਆ ਕਿ ਉਹ ਗਿਨੀਜ਼ ਵਰਲਜ਼ ਰਿਕਾਰਡਸ ਤੇ ਵਰਲਡ ਰਿਕਾਰਡਸ ਐਸੋਸੀਏਸ਼ਨ ਤੋਂ ਆਪਣੇ ਪੁੱਤਰ ਨੂੰ ਸਰਟੀਫਿਕੇਟ ਦਿਵਾਉਣ ਲਈ ਉਹ ਵੀਡੀਓ ਕਲਿੱਪ ਤਿਆਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸਾਲ 2012 'ਚ ਇਸ ਬੱਚੇ ਦਾ ਇਕ ਵੀਡੀਓ ਇੰਟਰਨੈਟ 'ਤੇ ਕਾਫੀ ਮਸ਼ਹੂਰ ਹੋਇਆ ਸੀ, ਜਿਸ 'ਚ ਉਸ ਨੂੰ ਬਰਫ਼ਬਾਰੀ ਦੌਰਾਨ ਅੱਧਨੰਗੀ ਹਾਲਤ 'ਚ ਦੌੜਦਿਆਂ ਦਿਖਾਇਆ ਗਿਆ ਸੀ। ਇਹ ਵੀਡੀਓ ਨਿਊਯਾਰਕ 'ਚ ਮਾਈਨਸ 13 ਡਿਗਰੀ ਸੈਲਸੀਅਸ ਦੇ ਤਾਪਮਾਨ 'ਚ ਉਸ ਦੇ ਮਾਤਾ ਪਿਤਾ ਨੇ ਬਣਾਇਆ ਸੀ। ਇਹ ਛੋਟਾ ਜਿਹਾ ਪਾਇਲਟ ਛੋਟੀ ਜਿਹੀ ਉਮਰ 'ਚ ਇਕ ਅੰਤਰਰਾਸ਼ਟਰੀ ਮੁਕਾਬਲਾਬਾਜ਼ੀ 'ਚ ਕਿਸ਼ਤੀ ਵੀ ਚਲਾ ਚੁੱਕਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026