Posted on September 3rd, 2013

ਨਕੋਦਰ- ਠੱਗੀ ਦੇ ਕਈ ਮਾਮਲਿਆਂ ‘ਚ ਅਖਬਾਰਾਂ ਤੇ ਟੀ ਵੀ ਚੈਨਲਾਂ ਦੀਆਂ ਸੁਰਖੀਆਂ ‘ਚ ਰਹੇ ਮਨਜੀਤ ਸਿੰਘ ‘ਤੇ ਮਹਿਤਪੁਰ ਪੁਲਸ ਨੇ ਇੱਕ ਕਾਰ ਕੰਪਨੀ ਨਾਲ ਧੋਖਾਧੜੀ ਕਰਨ ਦੇ ਮਾਮਲੇ ‘ਚ ਪਰਚਾ ਦਰਜ ਕਰ ਕੇ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਤੋਂ ਪਿੱਛੇ ਜਿਹੇ ਸ਼ੁਰੂ ਕੀਤੀ ਗਈ ਇੱਕ ਪੰਜਾਬੀ ਅਖਬਾਰ ਦੇ ਸੰਪਾਦਕ ਮਨਜੀਤ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਰਾਮੂਵਾਲ ਮਹਿਤਪੁਰ ਦੇ ਖਿਲਾਫ ਕੌਸਮੋ ਹੁੰਡਾਈ ਬੀ ਐਮ ਸੀ ਚੌਕ ਜਲੰਧਰ ਦੇ ਸੀਨੀਅਰ ਸੇਲਜ਼ ਮੈਨੇਜਰ ਅਮਿਤ ਵਰਮਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮਨਜੀਤ ਸਿੰਘ ਰੱਤੂ ਨੇ ਉਨ੍ਹਾਂ ਦੀ ਕੰਪਨੀ ਨੂੰ ਪੁਰਾਣੀ ਸਕੌਡਾ ਕਾਰ ਵੇਚ ਕੇ ਇੱਕ ਨਵੀਂ ਹੁੰਡਾਈ ਵਰਨਾ ਕਾਰ ਖਰੀਦੀ ਸੀ। ਬਾਕੀ ਰਹਿੰਦੇ ਤੈਅ ਕੀਤੇ ਸਮੇਂ ਦੌਰਾਨ ਨਾ ਤਾਂ ਪੈਸੇ ਦਿੱਤੇ ਤੇ ਨਾ ਪੁਰਾਣੀ ਕਾਰ ਦਾ ਕਰਜ਼ਾ ਕਲੀਅਰ ਕਰਵਾ ਕੇ ਦਿੱਤਾ।
ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਕੰਪਨੀ ਨੇ ਕਿਹਾ ਮਨਜੀਤ ਸਿੰਘ ਨੇ 24 ਅਗਸਤ 2013 ਨੂੰ ਪੁਰਾਣੀ ਸਕੌਡਾ ਕਾਰ ਦੇ ਕੇ ਇੱਕ ਨਵੀਂ ਹੁੰਡਾਈ ਵਰਨਾ ਕਾਰ ਖਰੀਦੀ ਤੇ ਪੁਰਾਣੀ ਕਾਰ ਦੇ ਪੈਸੇ ਕਟਵਾ ਕੇ ਬਾਕੀ 3,28,968 ਰੁਪਏ ਦਾ ਚੈਕ ਦੇ ਦਿੱਤਾ। ਪੁਰਾਣੀ ਕਾਰ ‘ਤੇ ਐਚ ਡੀ ਐਫ ਸੀ ਬੈਂਕ ਦਾ ਕਰਜ਼ਾ ਸੀ, ਉਹ ਮਨਜੀਤ ਸਿੰਘ ਨੇ ਕੰਪਨੀ ਨੂੰ ਕਲੀਅਰ ਕਰਵਾ ਕੇ ਦੇਣਾ ਸੀ, ਪਰ ਕੰਪਨੀ ਵੱਲੋਂ ਪਤਾ ਕਰਵਾਉਣ ‘ਤੇ ਉਸ ਦੇ ਖਾਤੇ ਵਿੱਚ 697 ਰੁਪਏ ਬੈਲੇਂਸ ਸੀ ਤੇ ਪੁਰਾਣੀ ਗੱਡੀ ‘ਤੇ ਕਰਜ਼ਾ ਵੀ ਗੱਡੀ ਦੀ ਕੀਮਤ ਤੋਂ ਜ਼ਿਆਦਾ ਨਿਕਲਿਆ। ਤੈਅ ਸਮੇਂ ਮੁਤਾਬਕ ਮਨਜੀਤ ਸਿੰਘ ਨੇ ਨਾ ਕਰਜ਼ਾ ਖਤਮ ਕਰਵਾਇਆ ਤੇ ਨਾ ਚੈਕ ਦੀ ਕੀਮਤ ਅਦਾ ਕੀਤੀ। ਕੰਪਨੀ ਮੈਨੇਜਰ ਨੇ ਕਿਹਾ ਕਿ ਮਨਜੀਤ ਰੱਤੂ ਨੇ ਕੰਪਨੀ ਨਾਲ ਧੋਖਾਧੜੀ ਕੀਤੀ ਹੈ।
ਥਾਣਾ ਮੁਖੀ ਮਹਿਤਪੁਰ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਕੌਸਮੋ ਹੁੰਡਈ ਕੰਪਨੀ ਦੇ ਸੀਨੀਅਰ ਸੇਲਜ਼ ਮੈਨੇਜਰ ਅਮਿਤ ਵਰਮਾ ਦੇ ਬਿਆਨਾਂ ‘ਤੇ ਮਨਜੀਤ ਸਿੰਘ ਪੁੱਤਰ ਧੰਨਾ ਸਿੰਘ ਖਿਲਾਫ ਮੁਕੱਦਮਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਮਨਜੀਤ ਸਿੰਘ ਉਰਫ ਰੱਤੂ ‘ਤੇ ਪਹਿਲਾਂ ਵੀ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ ਅਤੇ ਇਸ ਨੇ ਆਪਣੇ ਕਈ ਨਾਂ ਮੁਮਤਾਜ਼ ਸ਼ਰੀਫ, ਮੁਹੰਮਦ ਸ਼ਰੀਫ, ਮਨਮੋਹਨ ਵਿਰਦੀ, ਰਵੀ ਅਰੋੜਾ, ਆਰ ਅਹਿਮਦ ਤੇ ਜਗਤਾਰ ਸਿੰਘ ਆਦਿ ਰੱਖੇ ਹਨ ਤੇ ਇਹ ਵਿਦੇਸ਼ ਸਮੇਤ ਕਈ ਵੱਖ-ਵੱਖ ਪਤਿਆਂ ‘ਤੇ ਰਹਿੰਦਾ ਰਿਹਾ ਹੈ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026