Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੰਤਾਂ-ਸਾਧੂਆਂ ਨੂੰ ਮਹਿਲਾਵਾਂ ਤੋਂ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ- ਬਾਬਾ ਰਾਮਦੇਵ

Posted on September 3rd, 2013

ਹਰਿਦੁਆਰ- ਯੋਗਾ ਮਾਹਰ ਰਾਮਦੇਵ ਨੇ ਕਿਹਾ ਕਿ ਸੰਤਾਂ ਤੇ ਸਾਧੂਆਂ ਨੂੰ ਔਰਤਾਂ ਤੋਂ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ। ਰਾਮਦੇਵ ਨੇ ਕਿਹਾ ਕਿ ਹਿੰਦੂ ਧਰਮ ਗ੍ਰੰਥਾਂ ਅਨੁਸਾਰਸੰਤਾਂ ਦੇ ਲਈ ਆਦਰਸ਼ ਵਿਵਹਾਰ ਦਾ ਇਕ ਸਿਧਾਂਤ ਇਹ ਹੈ ਕਿ ਉਨ੍ਹਾਂ ਨੂੰ ਮਹਿਲਾਵਾਂ ਅਤੇ ਉਨ੍ਹਾਂ ਦੀਆਂ ਮਾਵਾਂ-ਧੀਆਂ ਅਤੇ ਸੱਸ ਵਰਗੀਆਂ ਪਰਿਵਾਰਕ ਮੈਂਬਰਾਂ ਤੋਂ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ। ਰਾਮਦੇਵ ਦੀ ਟਿੱਪਣੀ ਹਾਲ ਹੀ 'ਚ ਨਾਬਾਲਗ ਲੜਕੀ ਦੇ ਸਰੀਰਕ ਸ਼ੋਸ਼ਣ ਮਾਮਲੇ 'ਚ ਫਸੇ ਬਾਬਾ ਆਸਾ ਰਾਮ ਦੀ ਗ੍ਰਿਫਤਾਰੀ ਦੇ ਸੰਦਰਭ 'ਚ ਆਈ ਹੈ। ਯੋਗਾ ਮਾਹਰ ਬਾਬਾ ਰਾਮਦੇਵ ਨੇ ਕਿਸੇ ਦਾ ਨਾਮ ਲਏ ਬਿਨ੍ਹਾਂ ਕਿਹਾ ਕਿ ਜਿਸ ਕਿਸੇ ਸੰਤ ਨੇ ਇਨ੍ਹਾਂ ਸਿਧਾਂਤਾਂ ਦਾ ਉਲੰਘਣ ਕੀਤਾ ਹੈ, ਉਸ ਨੂੰ ਯਕੀਨੀ ਤੌਰ 'ਤੇ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ।



Archive

RECENT STORIES