Posted on September 3rd, 2013

<p>ਸ਼ਹੀਦ ਭਾਈ ਹਰਜਿੰਦਰ ਸਿੰਘ (ਪਹਿਲਵਾਨ) ਪਿੰਡ ਸੁਲਤਾਨਵਿੰਡ <br></p>
ਭਾਈ ਹਰਜਿੰਦਰ ਸਿੰਘ ਜੀ ਦਾ ਵਿਆਹ 1983 ਈ: ਨੂੰ ਹੋਇਆ। ਬਾਅਦ ਵਿੱਚ ਭਾਈ ਸਾਹਿਬ ਦੇ ਘਰ ਦੋ ਬੱਚਿਆਂ ਨੇ ਜਨਮ ਲਿਆ। ਇਨ੍ਹਾਂ ਦਿਨਾਂ ਵਿੱਚ ਭਾਈ ਹਰਜਿੰਦਰ ਸਿੰਘ ਜੀ ਦੀ ਫੱਟ ਵਾਲੀ ਗਲੀ, ਸੁਲਤਾਨਵਿੰਡ ਗੇਟ, ਅੰਮ੍ਰਿਤਸਰ ਲਾਗੇ ਕਿਸੇ ਪ੍ਰਿੰਟਿੰਗ ਪ੍ਰੈਸ ਵਿੱਚ ਕੰਮ ਕਰਦੇ ਸਨ। 1984 ਦੇ ਦਰਬਾਰ ਸਾਹਿਬ ਵਿਖੇ ਵਾਪਰੇ ਘੱਲੂਘਾਰੇ ਤੋਂ ਬਾਅਦ ਭਾਈ ਸਾਹਿਬ ਨੂੰ ਇੱਕ ਸਿੱਖ ਹੋਣ ਦੇ ਨਾਤੇ ਪੁਲਿਸ ਨੇ ਉਨ੍ਹਾਂ ਨੂੰ ਨਜਾਇਜ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਦਿਨਾਂ ਵਿੱਚ ਪੁਲਿਸ ਨੇ ਭਾਈ ਹਰਜਿੰਦਰ ਸਿੰਘ ਜੀ ਨੂੰ ਚਾਰ-ਪੰਜ ਵਾਰ ਪ੍ਰਿੰਟਿੰਗ ਪ੍ਰੈਸ ਤੋਂ ਗ੍ਰਿਫਤਾਰ ਕਰਕੇ ਵੀ ਲੈ ਜਾਂਦੀ ਰਹੀ। ਥੋੜੇ ਸਮੇਂ ਬਾਅਦ ਹੀ ਪੁਲਿਸ ਨੇ ਭਾਈ ਹਰਜਿੰਦਰ ਸਿੰਘ ਜੀ ਤੇ ਝੂਠਾ ਕੇਸ ਦਾਇਰ ਕਰਕੇ ਜੇਲ੍ਹ ਭੇਜ ਦਿੱਤਾ, ਜਿੱਥੇ ਭਾਈ ਸਾਹਿਬ ਨੇ ਤਕਰੀਬਨ 2 ਸਾਲ ਜੇਲ ਕੱਟੀ।
2 ਸਾਲ ਬਾਅਦ ਭਾਈ ਸਾਹਿਬ ਜੀ ਜਮਾਨਤ ਤੇ ਰਿਹਾਅ ਹੋ ਕੇ ਘਰ ਆਏ। ਕੁੱਝ ਸਮੇਂ ਬਾਅਦ ਪੁਲਿਸ ਨੇ ਫਿਰ ਭਾਈ ਸਾਹਿਬ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਭਾਈ ਸਾਹਿਬ ਜੀ ਪੁਲਿਸ ਦੀ ਕੁੱਟਮਾਰ ਤੋਂ ਡਰਦੇ ਹੋਏ ਆਪਣਾ ਘਰ-ਬਾਰ ਛੱਡ ਕੇ ਭਗੌੜੇ ਹੋ ਗਏ, ਜਿਸਦੇ ਉਪਰੰਤ ਪੁਲਿਸ ਨੇ ਉਨ੍ਹਾਂ ਦੇ ਪਰਿਵਾਰ ਜਿਹੜਾ ਵੀ ਜੀਅ ਹੱਥ ਆਉਂਦਾ ਮਾਤਾ-ਪਿਤਾ, ਪਤਨੀ ਅਤੇ ਬੱਚਿਆਂ ਨੂੰ ਫੜ ਕੇ ਲੈ ਜਾਂਦੀ ਤੇ ਉਨ੍ਹਾਂ ਦੀ ਕੁੱਟਮਾਰ ਕਰਦੀ। ਇੱਥੋਂ ਤੱਕ ਪੁਲਿਸ ਨੇ ਉਨ੍ਹਾਂ ਦੀ ਪਤਨੀ ਤੇ ਮਾਸੂਮ ਬੱਚਿਆਂ ਨੂੰ ਵੀ ਆਪਣੀ ਕੁੱਟ ਦਾ ਸ਼ਿਕਾਰ ਬਣਾਇਆ। ਦੂਰ-ਨੇੜੇ ਜਦੋਂ ਵੀ ਕੋਈ ਵਾਰਦਾਤ ਹੁੰਦੀ ਸੀ ਤਾਂ ਪੁਲਿਸ ਭਾਈ ਸਾਹਿਬ ਦੇ ਪਰਿਵਾਰ ਨੂੰ ਨਜਾਇਜ਼ ਤੌਰ ਤੇ ਤੰਗ-ਪ੍ਰੇਸ਼ਾਨ ਕਰਨ ਲੱਗ ਪੈਂਦੀ, ਜਿਸ ਤੋਂ ਡਰਦੇ ਕਾਰਨ ਪਰਿਵਾਰ ਦੇ ਜੀਅ ਵੀ ਲੁੱਕ-ਛੁੱਪ ਕੇ ਦਿਨ ਕੱਟਣ ਲੱਗ ਪਏ। ਇੱਥੋਂ ਤੱਕ ਕਿ ਭਾਈ ਸਾਹਿਬ ਦੇ ਬੱਚੇ ਕਿਸੇ ਕੋਲ ਰਹਿੰਦੇ, ਪਤਨੀ ਕਿਤੇ ਅਤੇ ਬਾਕੀ ਪਰਿਵਾਰ ਦੇ ਮੈਂਬਰ ਕਿਤੇ ਹੋਰ ਰਹਿੰਦੇ।
ਅੰਤ ਭਾਈ ਹਰਜਿੰਦਰ ਸਿੰਘ ਜਿੰਦਾ, ਉਰਫ (ਪਹਿਲਵਾਨ) ਨੂੰ ਪੁਲਿਸ ਨੇ 8-3-1991 ਨੂੰ ਅਕਾਲੀ ਫੂਲਾ ਸਿੰਘ ਬੁਰਜ ਦੇ ਨੇੜਿਊਂ ਸ਼ਾਮ ਤਕਰੀਬਨ 4 ਕੁ ਵਜੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸੇ ਰਾਤ 8-3-1991 ਨੂੰ ਝੂਠਾ ਮੁਕਾਬਲਾ ਬਣਾ ਕੇ ਸ਼ਹੀਦ ਕਰ ਦਿੱਤਾ ਅਤੇ ਅਗਲੇ ਦਿਨ 9-3-1991 ਨੂੰ ਅਖਬਾਰ ਵਿੱਚ ਪੁਲਿਸ ਨੇ ਇਹ ਝੂਠੀ ਖਬਰ ਦੇ ਦਿੱਤੀ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਉਰਫ ਪਹਿਲਵਾਨ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
ਨਿਮਰਤਾ ਸਹਿਤ ਬੇਨਤੀ ਹੈ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਉਰਫ ਪਹਿਲਵਾਨ ਜੀ ਦੇ ਪਰਿਵਾਰ ਦੀ ਜਿੱਥੋਂ ਤੱਕ ਵੀ ਹੋ ਸਕੇ ਮਾਲੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਦੀ ਸਪੁੱਤਰੀ ਬੀਬੀ ਜਤਿੰਦਰ ਕੌਰ ਜੀ ਦਾ ਅਨੰਦ ਕਾਰਜ 18 ਦਸੰਬਰ, 2013 ਨੂੰ ਹੋਣਾ ਨੀਯਤ ਹੋਇਆ ਹੈ। ਸੋ ਕ੍ਰਿਪਾ ਕਰਕੇ ਭਾਈ ਸਾਹਿਬ ਜੀ ਦੀ ਸ਼ਹੀਦੀ ਦਾ ਸਤਿਕਾਰ ਕਰਦੇ ਹੋਏ ਉਨ੍ਹਾਂ ਦੀ ਸਪੁੱਤਰੀ ਦੇ ਵਿਆਹ ਤੇ ਸਮੁੱਚੀ ਸਿੱਖ ਸੰਗਤ ਤੇ ਜਥੇਬੰਦੀਆਂ ਆਪਣਾ ਵੱਧ ਤੋਂ ਵੱਧ ਬਣਦਾ ਯੋਗਦਾਨ ਪਾਉਣ ਤਾਂ ਜੋ ਪਰਿਵਾਰ ਨੂੰ ਕਿਸੇ ਦਾ ਮੁਥਾਜ ਨਾ ਹੋਣਾ ਪਵੇ ਕਿਉਂਕਿ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਹੈ।
ਧੰਨਵਾਦ ਸਹਿਤ।
ਰਣਜੀਤ ਕੌਰ
ਧਰਮਪਤਨੀ
ਸ਼ਹੀਦ ਭਾਈ ਹਰਜਿੰਦਰ ਸਿੰਘ (ਪਹਿਲਵਾਨ)
ਮੋ : 94643-58261 or 98552-48288

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026