Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮਾਈਕ੍ਰੋਸਾਫਟ ਦਾ ਨੋਕੀਆ 'ਤੇ ਕਬਜ਼ਾ

Posted on September 4th, 2013

ਮੁੰਬਈ : ਅਮਰੀਕੀ ਤਕਨੀਕੀ ਦਿੱਗਜ ਮਾਈਕ੍ਰੋਸਾਫਟ ਕਾਰਪੋਰੇਸ਼ਨ ਨੇ 7.2 ਅਰਬ ਡਾਲਰ ਯਾਨੀ 5.44 ਅਰਬ ਯੂਰੋ (ਲਗਪਗ 489 ਅਰਬ ਰੁਪਏ) 'ਚ ਫਿਨਲੈਂਡ ਵਿਖੇ ਨੋਕੀਆ ਦੇ ਮੋਬਾਈਲ ਹੈਂਡਸੈਟ ਕਾਰੋਬਾਰ ਨੂੰ ਐਕੁਆਇਰ ਕਰਨ ਦਾ ਸਮਝੌਤਾ ਕੀਤਾ ਹੈ। ਤੇਜ਼ੀ ਨਾਲ ਵਧਦੇ ਮੋਬਾਈਲ ਬਾਜ਼ਾਰ 'ਚ ਸੈਮਸੰਗ ਤੇ ਐਪਲ ਦੀ ਖੁਦਮੁਖਤਿਆਰੀ ਨੂੰ ਚੁਣੌਤੀ ਦੇਣ ਦੀ ਰਣਨੀਤੀ ਤਹਿਤ ਮਾਈਕ੍ਰੋਸਾਫਟ ਨੇ ਇਹ ਸੌਦਾ ਕੀਤਾ ਹੈ। ਇਹ ਸੌਦਾ ਸਾਲ 2014 ਦੀ ਪਹਿਲੀ ਤਿਮਾਹੀ 'ਚ ਪੂਰਾ ਹੋਵੇਗਾ। ਸੌਦੇ ਤਹਿਤ ਮਾਈਕ੍ਰੋਸਾਫਟ ਨੋਕੀਆ ਦੇ ਡਿਵਾਈਸ ਕਾਰੋਬਾਰ ਲਈ 3.79 ਅਰਬ ਯੂਰੋ ਤੇ ਪੇਟੈਂਟ ਅਧਿਕਾਰਾਂ ਲਈ 1.65 ਅਰਬ ਯੂਰੋ ਦਾ ਭੁਗਤਾਨ ਕਰੇਗੀ। 

ਮਾਈਕ੍ਰੋਸਾਫਟ ਦੇ ਸੀਈਓ ਸਟੀਵ ਬਾਲਮਰ ਨੇ ਕਿਹਾ ਕਿ ਭਵਿੱਖ ਦੇ ਨਜ਼ਰੀਏ ਨਾਲ ਇਹ ਸੌਦਾ ਇਕ ਬਹਾਦੁਰੀ ਭਰਿਆ ਕਦਮ ਹੈ। ਦੋਵਾਂ ਕੰਪਨੀਆਂ ਦੇ ਮੁਲਾਜ਼ਮਾਂ, ਸ਼ੇਅਰ ਹੋਲਡਰਾਂ ਤੇ ਖ਼ਪਤਕਾਰਾਂ ਸਾਰਿਆਂ ਲਈ ਲਾਭਦਾਇਕ ਹੈ। ਹੁਣੇ ਜਿਹੇ ਦੇ ਸਾਲਾਂ 'ਚ ਮੋਬਾਈਲ ਫੋਨ ਬਾਜ਼ਾਰ ਦਾ ਇਹ ਦੂਜਾ ਸਭ ਤੋਂ ਵੱਡਾ ਐਕੁਆਇਰ ਹੈ। ਇਸ ਤੋਂ ਪਹਿਲਾਂ ਦਿੱਗਜ ਸਰਚ ਇੰਜਣ ਗੂਗਲ ਨੇ ਹੈਂਡਸੈਟ ਕੰਪਨੀ ਮੋਟਰੋਲਾ ਨੂੰ ਖ਼ਰੀਦਿਆ ਸੀ। ਕਾਰੋਬਾਰੀ ਖੇਤਰ 'ਚ ਨੋਕੀਆ ਤੇ ਮਾਈਕ੍ਰੋਸਾਫਟ ਪਹਿਲਾਂ ਤੋਂ ਹੀ ਕਾਫੀ ਨਜ਼ਦੀਕੀ ਰਹੇ ਹਨ। 




Archive

RECENT STORIES