Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪਾਕਿਸਤਾਨ ਸਰਕਾਰ ਕਰਾਏ ਕਤਲ ਦੀ ਸਾਜ਼ਿਸ਼ ਦੀ ਜਾਂਚ : ਅਸਮਾ

Posted on September 7th, 2013

ਇਸਲਾਮਾਬਾਦ : ਪਾਕਿਸਤਾਨ ਦੀ ਚਰਚਿਤ ਮਨੁੱਖੀ ਅਧਿਕਾਰ ਕਾਰਕੁੰਨ ਤੇ ਵਕੀਲ ਅਸਮਾਂ ਜਹਾਂਗੀਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮੁਲਕ ਦੇ ਸੁਰੱਖਿਆ ਅਧਿਕਾਰੀਆਂ ਵਲੋਂ ਭਾਰਤ ਵਿਚ ਉਸ ਦੇ ਕਤਲ ਦੀ ਰਚੀ ਗਈ ਸਾਜ਼ਿਸ਼ ਦੀ ਜਾਂਚ ਕਰਾਏ। ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਵਾਸ਼ਿੰਗਟਨ ਪੋਸਟ ਨੇ ਐਡਵਰਡ ਸਨੋਡੇਨ ਤੋਂ ਮਿਲੇ ਦਸਤਾਵੇਜ਼ਾਂ ਦੇ ਅਧਾਰ 'ਤੇ ਕੀਤਾ ਗਿਆ ਸੀ। 

ਉਰਦੂ ਜ਼ਬਾਨ ਵਿਚ ਜਾਰੀ ਕੀਤੇ ਬਿਆਨ ਵਿਚ ਬੀਬੀ ਅਸਮਾਂ ਨੇ ਪਾਕਿਸਤਾਨ ਸਰਕਰਾ ਤੋਂ ਫੌਰੀ ਇਸ ਖ਼ਬਰ 'ਤੇ ਧਿਆਨ ਦੇਣ ਤੇ ਉਸ ਦਾ ਮੂਹ ਹਮੇਸ਼ਾਂ ਲਈ ਬੰਦ ਕਰਾਉਣ ਵਾਲਿਆਂ ਦਾ ਪਤਾ ਲਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਮਦਰਦ ਉਸ ਨੂੰ ਪਹਿਲਾਂ ਵੀ ਉਸ ਦੇ ਕਤਲ ਦੀ ਸਾਜ਼ਿਸ਼ ਪ੍ਰਤੀ ਸੁਚੇਤ ਕਰ ਚੁੱਕੇ ਹਨ ਤੇ ਕੁਝ ਮਹੀਨੇ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਇਸ ਦਾ ਖੁਲਾਸਾ ਉਸ ਨੇ ਕੀਤਾ ਸੀ। ਅਸਮਾ ਨੇ ਕਿਹਾ ਕਿ ਉਹ ਦੇਸ਼ ਵਿਚ ਲੋਕਰਾਜ ਤੇ ਇਨਸਾਨੀ ਹੱਕਾਂ ਦੀ ਹਿਫ਼ਾਜ਼ਤ ਲਈ ਜੱਦੋਜਹਿਦ ਕਰ ਰਹੀ ਹੈ। ਉਨ੍ਹਾਂ ਦੀ ਆਵਾਜ਼ ਨੂੰ ਖਾਮੋਸ਼ ਨਹੀਂ ਕੀਤਾ ਜਾ ਸਕਦਾ।




Archive

RECENT STORIES