Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਆਸਾਰਾਮ ਦਾ ਚੇਲਾ ਸ਼ਿਵਾ ਵੀ ਹੈ ਕਰੋੜਪਤੀ

Posted on September 8th, 2013

ਨਵੀਂ ਦਿੱਲੀ- ਜਿਣਸੀ ਸ਼ੋਸ਼ਣ ਕੇਸ 'ਚ ਫਸੇ ਆਸਾਰਾਮ ਦੀ ਜਾਇਦਾਦ ਦੀ ਗੱਲ ਤਾਂ ਭੁੱਲ ਹੀ ਜਾਓ। ਜੇਕਰ ਦਸਤਾਵੇਜਾਂ ਦੀ ਗੱਲ ਕੀਤੀ ਜਾਵੇ, ਤਾਂ ਉਨ੍ਹਾਂ ਦਾ ਚੇਲਾ ਸ਼ਿਵਾ ਵੀ ਕਰੋੜਪਤੀ ਹੈ। ਸ਼ਿਵਾ ਨੂੰ ਕਰੋੜਪਤੀ ਬਣਾਉਣ 'ਚ ਵੀ ਆਸਾਰਾਮ ਦਾ ਹੀ ਹੱਥ ਹੈ। ਗੁਜਰਾਤ ਦੇ ਕੱਛ 'ਚ ਲਗਭਗ 150 ਕਰੋੜ ਦੀ 300 ਏਕੜ ਜ਼ਮੀਨ 'ਤੇ ਸ਼ਿਵਾ ਦੇ ਪੁਰਾਣੇ ਨਾਂ ਯਾਨੀ ਰਾਮਾਭਾਈ ਹੇਡਵਾਡਿਆ ਦਾ ਬੋਰਡ ਲੱਗਾ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਆਸਾਰਾਮ ਨੇ ਸ਼ਿਵਾ ਦੇ ਨਾਂ 'ਤੇ ਕਰੋੜਾਂ ਦੀ ਜਾਇਦਾਦ ਖਰੀਦੀ ਹੈ। ਉਂਜ ਜੋਧਪੁਰ ਅਦਾਲਤ ਨੇ ਸ਼ਿਵਾ ਨੂੰ ਸ਼ਨੀਵਾਰ ਨੂੰ ਹੀ 14 ਦਿਨ ਦੀ ਕਾਨੂੰਨੀ ਹਿਰਾਸਤ 'ਚ ਭੇਜਿਆ ਹੈ।



Archive

RECENT STORIES