Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀਰੀਆ 'ਤੇ ਹਮਲੇ ਦੇ ਪ੍ਰਸਤਾਵ ਨੂੰ ਮਿਲ ਰਿਹਾ ਹੈ ਅੰਤਰਰਾਸ਼ਟਰੀ ਸਮਰਥਨ- ਅਮਰੀਕਾ, ਫਰਾਂਸ ਦਾ ਦਾਅਵਾ

Posted on September 8th, 2013

ਪੈਰਿਸ- ਸੀਰੀਆ ਦੇ ਖਿਲਾਫ ਸਖਤ ਪ੍ਰਤੀਕਿਰਿਆ ਦੇਣ ਦੇ ਯੂਰਪੀਅਨ ਸੰਘ ਦੇ ਦੇਸ਼ਾਂ ਦੀ ਮੰਗ ਤੋਂ ਬਾਅਦ ਅਮਰੀਕਾ ਤੇ ਫਰਾਂਸ ਨੇ ਕਿਹਾ ਹੈ ਕਿ ਦਮਿਸ਼ਕ 'ਤੇ ਕਥਿਤ ਰਸਾਇਣਕ ਹਮਲੇ ਕਾਰਨ ਫੌਜੀ ਕਾਰਵਾਈ ਕਰਨ ਦੇ ਪ੍ਰਸਤਾਵ ਨੂੰ ਕੌਮਾਂਤਰੀ ਪੱਧਰ 'ਤੇ ਮਿਲ ਰਿਹਾ ਸਮਰਥਨ ਵੱਧਦਾ ਜਾ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਯੂਰਪੀਅਨ ਸੰਘ ਦੇ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਇਕ ਮੀਟਿੰਗ ਤੋਂ ਬਾਅਦ ਸ਼ਨੀਵਾਰ ਨੂੰ ਕਿਹਾ ਕਿ ਸੀਰੀਆ ਖਿਲਾਫ ਫੌਜੀ ਕਾਰਵਾਈ ਲਈ ਤਿਆਰ ਦੇਸ਼ਾਂ ਦੀ ਗਿਣਤੀ ਦੋ ਅੰਕਾਂ 'ਚ ਪਹੁੰਚ ਗਈ ਹੈ। ਯੂਰਪੀਅਨ ਸੰਘ ਨੇ ਫੌਜੀ ਕਾਰਵਾਈ ਦਾ ਸਪੱਸ਼ਟ ਸਮਰਥਨ ਨਹੀਂ ਕੀਤਾ ਪਰ ਕੈਰੀ ਨੇ ਕਿਹਾ ਕਿ ਯੂਰਪੀਅਨ ਸੰਘ ਦੇ ਪ੍ਰਭਾਵਸ਼ਾਲੀ ਬਿਆਨ ਨਾਲ ਉਹ ਉਤਸ਼ਾਹਿਤ ਹਨ। 

ਖ਼ਬਰਾਂ ਅਨੁਸਾਰ ਸੀ. ਐੱਨ. ਐੱਨ ਨੇ ਕੁਝ ਗ੍ਰਾਫਿਕ ਵੀਡੀਓ ਦਾ ਪ੍ਰਸਾਰਣ ਕੀਤਾ ਹੈ ਤੇ ਉਸ ਦਾ ਕਹਿਣਾ ਹੈ ਕਿ ਸੀਰੀਆ 'ਤੇ ਫੌਜੀ ਹਮਲੇ ਲਈ ਅਮਰੀਕੀ ਸੰਸਦ ਮੈਂਬਰਾਂ ਦਾ ਸਮਰਥਨ ਜੁਟਾਉਣ ਦੀ ਖਾਤਰ ਇਹ ਵੀਡੀਓ ਦਿਖਾਏ ਗਏ। ਸੀ.ਐੱਨ. ਐੱਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੈਨੇਟ ਦੀ ਖੁਫੀਆ ਕਮੇਟੀ ਦੇ ਮੈਂਬਰਾਂ ਨੂੰ ਵੀਰਵਾਰ ਨੂੰ 13 ਵੀਡੀਓ ਦਿਖਾਏ ਗਏ ਤੇ ਕਿਹਾ ਗਿਆ ਕਿ ਇਨ੍ਹਾਂ 'ਚੋਂ ਸੀਰੀਆ 'ਚ 21 ਅਗਸਤ ਨੂੰ ਹੋਏ ਕਥਿਤ ਰਸਾਇਣਕ ਹਥਿਆਰਾਂ ਦੇ ਹਮਲੇ ਦੇ ਪ੍ਰਭਾਵਿਤਾਂ ਨੂੰ ਦਿਖਾਇਆ ਗਿਆ ਹੈ।



Archive

RECENT STORIES