Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਓਲੰਪਿਕ ’ਚ ਕੁਸ਼ਤੀਆਂ ਦੀ ਥਾਂ ਹੋਈ ਪੱਕੀ

Posted on September 8th, 2013


ਬਿਉਨੈਸ ਆਇਰਸ- ਕੌਮਾਂਤਰੀ ਓਲੰਪਿਕ ਕਮੇਟੀ ਦੇ ਮੈਂਬਰਾਂ ਦੀਆਂ ਅੱਜ ਇਥੇ ਵੋਟਾਂ ਪੈਣ ਤੋਂ ਬਾਅਦ ਕੁਸ਼ਤੀ ਨੇ ਆਸ-ਮੁਤਾਬਕ ਓਲੰਪਿਕ ਖੇਡ ਰੋਸਟਰ ’ਚ ਆਪਣੀ ਥਾਂ ਪੱਕੀ ਕਰ ਲਈ ਹੈ। ਪਹਿਲੇ ਗੇੜ ਦੀ ਵੋਟਿੰਗ ਵਿਚ 95 ਭੁਗਤੀਆਂ ਵੋਟਾਂ ’ਚੋਂ ਕੁਸ਼ਤੀ ਦੇ ਹੱਕ ਵਿਚ 49 ਵੋਟਾਂ ਪਈਆਂ। ਬੇਸਬਾਲ/ਸੌਫਟਬਾਲ ਦੀ ਸਾਂਝੀ ਬੋਲੀ ਲਈ 24 ਅਤੇ ਸਕੁਐਸ਼ ਲਈ 22 ਵੋਟਾਂ ਪਈਆਂ। ਇਸ ਨਤੀਜੇ ਤੋਂ ਸਪਸ਼ਟ ਹੋ ਗਿਆ ਹੈ ਕਿ ਕੁਸ਼ਤੀ 2020 ਦੀ ਟੋਕੀਓ ਓਲੰਪਿਕ ਅਤੇ 2014 ਦੀ ਗਰਮ ਰੁੱਤ ਓਲੰਪਿਕ ਵਿਚ ਬਣੀ ਰਹੇਗੀ।



Archive

RECENT STORIES