Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਇਸ਼ਤਿਹਾਰੀ ਖ਼ਬਰਾਂ ਦੇ ਮਾਮਲੇ ਵਿੱਚ ਪੰਜਾਬ ‘ਮੋਹਰੀ’

Posted on September 8th, 2013


ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਬੀਤੇ ਚਾਰ ਸਾਲਾਂ ਦੌਰਾਨ 17 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 1400 ਇਸ਼ਤਿਹਾਰੀ ਖਬਰਾਂ (ਪੇਡ ਨਿਊਜ਼) ਦਾ ਪਤਾ ਲਗਾਇਆ ਹੈ। ਇਸ ਮਾਮਲੇ ਵਿਚ ਪੰਜਾਬ ਦੇ ‘ਬਾਜ਼ੀ ਮਾਰ’ ਲਈ ਹੈ ਕਿਉਂਕਿ ਇਸ਼ਤਿਹਾਰੀ ਖਬਰਾਂ ’ਚ ਇਹ ਸੂਬਾ ਸਭ ਤੋਂ ਮੋਹਰੀ ਰਿਹਾ। ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਇਸ਼ਤਿਹਾਰੀ ਖਬਰਾਂ ਦੇ ਸਭ ਤੋਂ ਵੱਧ 523 ਕੇਸ ਸਾਹਮਣੇ ਆਏ। ਉਸ ਮਗਰੋਂ ਗੁਜਰਾਤ ਵਿਚ (414), ਹਿਮਾਚਲ ਵਿਚ (104)  ਤੇ ਕਰਨਾਟਕ (93) ਦਾ ਨੰਬਰ ਹੈ।


ਉਤਰ ਪ੍ਰਦੇਸ਼ ਵਿਚ ਇਸ਼ਤਿਹਾਰੀ ਖਬਰਾਂ ਦੇ 97, ਉਤਰਾਖੰਡ ’ਚ 30 ਤੇ ਗੋਆ ’ਚ 9 ਮਾਮਲਿਆਂ ਦਾ ਪਤਾ ਲੱਗਾ ਹੈ । ਸਾਲ 2011 ਦੌਰਾਨ ਇਸ਼ਤਿਹਾਰੀ ਖਬਰਾਂ ਸਬੰਧੀ ਇਕੱਤਰ ਅੰਕੜਿਆਂ ’ਚ ਕੇਰਲ (65), ਅਸਾਮ (27), ਤਾਮਿਲਨਾਡੂ (22), ਪੱਛਮੀ ਬੰਗਾਲ (8) ਤੇ ਪੁਡੂਚੇਰੀ (3) ਦਾ ਨਾਮ ਹੈ। ਸਾਲ 2010 ਦੌਰਾਨ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਇਸ਼ਤਿਹਾਰੀ ਖਬਰਾਂ ਦੇ 15 ਕੇਸਾਂ ਦਾ ਪਤਾ ਲੱਗਿਆ ਹੈ।


ਅਸਾਮ ਤੋਂ ਇਲਾਵਾ ਕਿਸੇ ਵੀ ਉੱਤਰ-ਪੂਰਬੀ ਰਾਜ ਤ੍ਰਿਪੁਰਾ, ਮੇਘਾਲਿਆ, ਨਾਗਾਲੈਂਡ ਤੇ ਮਨੀਪੁਰ ਵਿੱਚੋਂ ਇਸ਼ਤਿਹਾਰੀ ਖਬਰਾਂ ਦਾ  ਮਾਮਲਾ ਸਾਹਮਣੇ ਨਹੀਂ ਆਇਆ। ਸਾਲ 2010 ਤੋਂ ਲੈ ਕੇ ਕਰਨਾਟਕ ਵਿਧਾਨ ਸਭਾ ਚੋਣਾਂ ਤਕ 1410 ਇਸ਼ਤਿਹਾਰੀ ਖਬਰਾਂ ਦੇ ਮਾਮਲਿਆਂ ਦਾ ਪਤਾ ਲੱਗਾ ਹੈ। ਚੋਣ ਕਮਿਸ਼ਨ ਨੇ ਕਈ ਉਮੀਦਵਾਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ।    -PTI



Archive

RECENT STORIES