Posted on September 10th, 2013

ਮੁਜ਼ਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਅਤੇ ਉਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਭੜਕੀ ਹਿੰਸਾ ਕਾਰਨ ਹਾਲੇ ਵੀ ਤਣਾਅ ਬਰਕਰਾਰ ਹੈ। ਬੀਤੀ ਦੇਰ ਰਾਤ ਨੂੰ ਹੋਈ ਤਾਜ਼ਾ ਹਿੰਸਾ ਵਿਚ ਅੱਠ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 38 ਹੋ ਗਈ ਹੈ। ਉੱਤਰ ਪ੍ਰਦੇਸ਼ ਦੇ ਗ੍ਰਹਿ ਸਕੱਤਰ ਕਮਲ ਸੈਕਸੇਨਾ ਨੇ ਦੱਸਿਆ ਕਿ ਮੁਜ਼ੱਫਰਨਗਰ ਦੰਗਿਆਂ ਦਾ ਅਸਰ ਉ ਦੇ ਆਸ ਪਾਸ ਮੇਰਠ, ਹਾਪੁੜ ਅਤੇ ਸ਼ਮਲੀ ਸਮੇਤ ਕਈ ਜ਼ਿਲ੍ਹਿਆਂ ਵਿਚ ਪਿਆ ਹੈ। ਉਨ੍ਹਾਂ ਦੱਸਿਆ ਕਿ ਹਿੰਸਾ ਭੜਕਾਉਣ ਦੇ ਦੋਸ਼ ਵਿਚ ਹੁਣ ਤੱਕ 360 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ 46 ਵਿਅਕਤੀਆਂ ਖਿਲਾਫ ਨਾਮਜ਼ਦਗੀ ਦਰਜ ਕੀਤੀ ਗਈ ਹੈ।
ਸ੍ਰੀ ਸੈਕਸੇਨਾ ਨੇ ਦੱਸਿਆ ਕਿ ਹਿੰਸਾ ਕਾਰਨ ਇਕੱਲੇ ਮੁਜ਼ਫਰਨਗਰ ਵਿਚ ਹੀ 32 ਲੋਕ ਮਾਰੇ ਜਾ ਚੁੱਕੇ ਹਨ, ਜਦਕਿ ਬਾਗਪਤ, ਸ਼ਾਮਲੀ ਅਤੇ ਮੇਰਠ ਵਿਚ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਹੈ ਹਾਲਾਂਕਿ ਪ੍ਰਸਾਸ਼ਨ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸੂਤਰਾਂ ਅਨੁਸਾਰ ਸ਼ਹਿਰੀ ਇਲਾਕਿਆਂ ਵਿਚ ਸਥਿਤੀ ਕੰਟਰੋਲ ਵਿਚ ਹੈ ਪੇਂਡੂ ਇਲਾਕਿਆਂ ਵਿਚ ਸਥਿਤੀ ਸੁਧਾਰਨ ਲਈ ਪੁਲਿਸ ਅਤੇ ਸੈਨਾ ਦੇ ਜਵਾਨਾਂ ਨੂੰ ਸਖਤ ਮਿਹਨਤ ਕਰਨੀ ਪੈ ਰਹੀ ਹੈ। ਜ਼ਿਲ੍ਹਾ ਪ੍ਰਸਾਸ਼ਨ ਦੇ ਅਨੁਸਾਰ ਪੇਂਡੂ ਇਲਾਕਿਆਂ ਵਿਚ ਹੋਈ ਤਾਜ਼ਾ ਹਿੰਸਾ ਵਿਚ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਹਿੰਸਾ ਵਿਚ ਹੁਣ ਤੱਕ 48 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ਼ ਚੱਲ ਰਿਹਾ ਹੈ।
ਅਧਿਕਾਰੀਆਂ ਅਨੁਸਾਰ ਹਿੰਸਾ ਹੁਣ ਪੇਂਡੂ ਇਲਾਕਿਆਂ ਸਿਸੌਲੀ, ਸ਼ਾਹਪੁਰ, ਬਾਨਿਗ, ਕਾਲਾਪਾਰ ਅਤੇ ਬਾਰਤਾਲਾਬ ਤੱਕ ਫੈਲ ਗਈ ਹੈ ਇਸ ਲਈ ਸਥਿਤੀ ਨੂੰ ਕਾਬੂ ਕਰਨ ਲਈ ਸੈਨਾ ਦੀ ਮਦਦ ਲਈ ਜਾ ਰਹੀ ਹੈ। ਡੀ ਜੀ ਪੀ ਅਸ਼ੀਸ਼ ਗੁਪਤਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ 30 ਐਸ ਪੀ, 18 ਐਸ ਐਸ ਪੀ, 23 ਡੀ ਐਸ ਪੀ ਰੈਂਕ ਦੇ ਪੁਲਿਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਤੋਂ ਨੀਮ ਫੌਜੀ ਬਲਾਂ ਦੀਆਂ 50 ਕੰਪਨੀ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹਿੰਸਾ ਰੋਕਣ ਲਈ 119 ਨਿਗਰਾਨ ਅਤੇ ਉਪ ਨਿਗਰਾਨ ਅਤੇ 300 ਪੁਲਿਸ ਕਰਮਚਾਰੀਆਂ ਦੀ ਵੱਖ-ਵੱਖ ਥਾਵਾਂ 'ਤੇ ਤਾਇਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਤੁਰੰਤ ਕਾਰਵਾਈ ਦਸਤੇ ਦੀਆਂ ਦੀਆਂ ਅੱਠ ਕੰਪਨੀਆਂ, ਕੇਂਦਰੀ ਰਿਜ਼ਰਵ ਪੁਲਿਸ ਬਲ ਦੀਆਂ 17, ਇੰਡੋ ਤਿਬਤੀਅਨ ਬਾਰਡਰ ਪੁਲਿਸ ਦੀਆਂ ਚਾਰ ਕੰਪਨੀਆਂ ਨੂੰ ਵੱਖ ਵੱਖ ਥਾਵਾਂ 'ਤੇ ਲਗਾਇਆ ਗਿਆ ਹੈ। ਜ਼ਿਲ੍ਹੇ ਦੇ ਸਿਵਲ ਲਾਈਨ, ਕੋਤਵਾਲੀ ਅਤੇ ਨਵੀਂ ਮੰਡੀ ਤਿੰਨ ਥਾਣਾ ਖੇਤਰਾਂ ਵਿਚ ਕਰਫਿਊ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਕ ਹਫਤਾ ਪਹਿਲਾਂ ਛੇੜਛਾੜ ਦੀ ਘਟਨਾ ਤੋਂ ਬਾਅਦ ਭੜਕੀ ਹਿੰਸਾ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਘਟਨਾ ਨੂੰ ਲੈ ਕੇ ਸਨਿਚਰਵਰ ਨੂੰ ਮਹਾਪੰਚਾਇਤ ਬੁਲਾਈ ਗਈ ਸੀ, ਜਿਸ ਤੋਂ ਪਰਤਦੇ ਲੋਕਾਂ 'ਤੇ ਸ਼ਰਾਰਤੀ ਅਨਸਰਾਂ ਨੇ ਪਥਰਾਅ ਕਰ ਦਿੱਤਾ ਅਤੇ ਹਿੰਸਾ ਭੜਕ ਉੱਠੀ।

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026

Posted on August 11th, 2026

Posted on August 10th, 2026