Posted on September 10th, 2013

ਨਿਊਯਾਰਕ- ਸਿੱਖਾਂ ਦੇ ਹੱਕਾਂ ਲਈ ਲੜ ਰਹੇ ਗਰੁੱਪ ਨੇ ਕਾਂਗਰਸੀ ਨੇਤਾਵਾਂ ਨੂੰ ਬਚਾਉਣ ਬਦਲੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਖਿਲਾਫ ਦਾਇਰ ਇਕ ਮਾਮਲੇ ਵਿਚ ਉਨ੍ਹਾਂ ਨੂੰ ਇਕ ਹਸਪਤਾਲ, ਜਿਥੇ ਉਹ ਇਲਾਜ ਲਈ ਦਾਖਲ ਹੈ, ਵਿਖੇ ਸੰਮਨ ਦੇਣ ਲਈ ਅਮਰੀਕੀ ਅਦਾਲਤ ਤੋਂ ਸੰਮਨ ਪ੍ਰਾਪਤ ਕਰ ਲਿਆ।
ਅਮਰੀਕਾ ਦੇ ਮਾਨਵੀ ਹੱਕਾਂ ਬਾਰੇ ਗਰੁੱਪ ਸਿੱਖਸ ਫਾਰ ਜਸਟਿਸ ਨੇ ਨਵੰਬਰ 1984 ਦੇ ਪੀੜਤਾਂ ਦੇ ਨਾਲ ਅਲਾਇਨ ਟਾਰਟ ਕਲੇਮਜ਼ ਐਕਟ ਅਤੇ ਟਾਰਚਰ ਵਿਕਟਮ ਪ੍ਰੋਟੈਕਸ਼ਨ ਐਕਟ ਤਹਿਤ ਸ੍ਰੀਮਤੀ ਗਾਂਧੀ ਖਿਲਾਫ ਕੇਸ ਦਾਇਰ ਕੀਤਾ ਸੀ। ਸਿੱਖਸ ਫਾਰ ਜਸਟਿਸ ਦੇ ਵਕੀਲ ਗੁਰਪਤਵੰਤ ਸਿੰਘ ਪੰਨੂੰ ਨੇ ਦੱਸਿਆ ਕਿ ਫੈਡਰਲ ਕੋਰਟ ਦੇ ਜੱਜ ਬਰਾਇਨ ਐਮ ਕੋਗਨਜ਼ ਨੇ ਹਸਪਤਾਲ ਅਤੇ ਸੁਰੱਖਿਆ ਸਟਾਫ ਨੂੰ ਹੁਕਮ ਦਿੱਤਾ ਹੈ ਕਿ ਉਹ ਹਸਪਤਾਲ ਵਿਚ ਨਿੱਜੀ ਤੌਰ 'ਤੇ ਸ੍ਰੀਮਤੀ ਗਾਂਧੀ ਨੂੰ ਸੰਮਨ ਅਤੇ ਸ਼ਿਕਾਇਤ ਦੀ ਨਕਲ ਪਹੁੰਚਾਉਣ। ਸ੍ਰੀਮਤੀ ਗਾਂਧੀ ਮੌਜੂਦਾ ਸਮੇਂ ਡਾਕਟਰੀ ਇਲਾਜ ਲਈ ਅਮਰੀਕਾ ਵਿਚ ਮੌਜੂਦ ਹੈ। 66 ਸਾਲਾ ਸ੍ਰਮਤੀ ਗਾਂਧੀ ਜਿਨ੍ਹਾਂ ਦਾ ਨਾਮਾਲੂਮ ਬਿਮਾਰੀ ਕਾਰਨ 5 ਅਗਸਤ 2011 ਨੂੰ ਆਪਰੇਸ਼ਨ ਹੋਇਆ ਸੀ ਪਹਿਲਾਂ ਫਰਵਰੀ ਅਤੇ ਫਿਰ ਸਤੰਬਰ ਵਿਚ ਜਾਂਚ ਕਰਵਾਉਣ ਅਮਰੀਕਾ ਗਈ ਸੀ।

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026

Posted on April 2nd, 2026