Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਫ਼ਗਾਨਿਸਾਨ ਤੋਂ ਹਾਰਿਆ ਭਾਰਤ

Posted on September 11th, 2013

ਕਾਠਮੰਡੂ- ਅਫਗਾਨਿਸਤਾਨ ਨੇ ਸਾਬਕਾ ਜੇਤੂ ਭਾਰਤ ਨੂੰ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ 'ਚ ਹਰਾ ਕੇ ਉਸਦੀ ਖਿਤਾਬੀ ਹੈਟਿ੫ਕ ਬਣਾਉਣ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ। ਐਤਵਾਰ ਨੂੰ ਖੇਡੇ ਗਏ ਫਾਈਨਲ ਮੁਕਾਬਲੇ 'ਚ ਅਫਗਾਨ ਟੀਮ ਨੇ 2-0 ਨਾਲ ਜਿੱਤ ਦਰਜ ਕਰਦੇ ਹੋਏ ਸੈਫ ਚੈਂਪੀਅਨਸ਼ਿਪ 'ਚ ਆਪਣਾ ਪਹਿਲਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਅਫਗਾਨਿਸਤਾਨ ਨੇ ਪਿਛਲੀ ਵਾਰ ਫਾਈਨਲ 'ਚ ਮਿਲੀ ਹਾਰ ਦਾ ਹਿਸਾਬ ਵੀ ਬਰਾਬਰ ਕਰ ਲਿਆ। 2011 'ਚ ਦਿੱਲੀ 'ਚ ਖੇਡੇ ਗਏ ਫਾਈਨਲ 'ਚ ਭਾਰਤ ਨੇ 4-0 ਨਾਲ ਜਿੱਤ ਦਰਜ ਕਰਦੇ ਹੋਏ ਆਪਣਾ ਛੇਵਾਂ ਖਿਤਾਬ ਜਿੱਤਿਆ ਸੀ। ਅਫਗਾਨਿਸਤਾਨ ਵਲੋਂ ਮੁਸਤਫਾ ਨੇ ਮੈਚ ਦੇ 8ਵੇਂ ਮਿੰਟ 'ਚ ਹੀ ਪਹਿਲਾ ਗੋਲ ਕਰਕੇ ਭਾਰਤੀ ਟੀਮ ਨੂੰ ਦਬਾਅ 'ਚ ਲਿਆ ਦਿੱਤਾ ਸੀ। ਸੰਜਦਾਰ ਅਹਿਮਦੀ ਨੇ 63ਵੇਂ ਮਿੰਟ 'ਚ ਦੂਸਰਾ ਗੋਲ ਕਰਕੇ ਆਪਣੀ ਟੀਮ ਨੂੰ ਮਜ਼ਬੂਤ ਮੁਕਾਮ 'ਤੇ ਪਹੁੰਚਾ ਦਿੱਤਾ। 

ਭਾਰਤ ਵਲੋਂ ਕੋਈ ਵੀ ਗੋਲ ਨਹੀਂ ਕਰ ਸਕਿਆ। ਭਾਰਤੀ ਕੋਚ ਵਿਮ ਕੋਵਰਮੈਂਜ਼ ਦੇ ਕਪਤਾਨ ਸੁਨੀਲ ਛੇਤਰੀ ਨੂੰ ਸ਼ੁਰੂਆਤੀ 11 ਤੋਂ ਬਾਹਰ ਰੱਖਣ ਦਾ ਦਾਅ ਵੀ ਨਹੀਂ ਚੱਲਿਆ। ਟੀਮ 'ਚ ਸ਼ਾਮਲ ਜੇਜੇ ਲਾਲਪੇਲਖੁਆ ਅਤੇ ਰੌਬਿਨ ਸਿੰਘ ਵੀ ਕੋਈ ਪ੍ਰਭਾਵ ਨਹੀਂ ਛੱਡ ਸਕੇ। ;ਅਫਗਾਨਿਸਤਾਨ ਦੇ ਸਹਾਇਕ ਕੋਚ ਅਲੀ ਜਾਵੇਦ ਅੱਤਾਈ ਨੇ ਫਾਈਨਲ ਤੋਂ ਪਹਿਲਾਂ ਕਿਹਾ ਕਿ ਅਸੀਂ ਭਾਰਤ ਤੋਂ ਬਦਲਾ ਲੈਣਾ ਚਾਹੁੰਦੇ ਹਾਂ, ਕਿਉਂਕਿ ਪਿਛਲੀ ਵਾਰ ਰੈਫਰੀ ਦੀ ਵਜ੍ਹਾ ਤੋਂ ਅਸੀਂ ਹਾਰੇ ਸੀ। 

ਅਫਗਾਨ ਟੀਮ ਦਾ ਹੌਸਲਾ ਅਫਜਾਈ ਕਰਨ ਲਈ ਉਥੇ ਦੇ ਸੰਸਦਾਂ ਦਾ ਇਕ ਦਲ ਵੀ ਇਥੇ ਪਹੁੰਚਿਆ ਸੀ। ਇਸ ਦਲ ਨੇ ਮੈਚ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਜੇਕਰ ਅਫਗਾਨ ਟੀਮ ਖਿਤਾਬ ਜਿੱਤ ਲੈਂਦੀ ਹੈ ਤਾਂ ਟੀਮ ਦੇ ਹਰੇਕ ਮੈਂਬਰ ਨੂੰ 25 ਹਜ਼ਾਰ ਡਾਲਰ ਅਤੇ ਇਕ ਅਪਾਰਟਮੈਂਟ ਦਿੱਤਾ ਜਾਵੇਗਾ। 




Archive

RECENT STORIES