Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਵਿਚ ਹੋਰ ਫਿਰਕੂ ਫਸਾਦ ਹੋ ਸਕਦੇ ਹਨ - ਸ਼ਿੰਦੇ

Posted on September 11th, 2013

<p>ਸੁਸ਼ੀਲ ਕੁਮਾਰ ਸ਼ਿੰਦੇ<br></p>


ਦੰਗਿਆਂ ਪਿੱਛੇ ਰਾਜਸੀ ਪਾਰਟੀਆਂ ਦਾ ਹੱਥ ਸੰਭਵ

ਮੁਜ਼ੱਫਰਨਗਰ- ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ ਨੇ ਚਿਤਾਵਨੀ ਦਿੱਤੀ ਹੈ ਕਿ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਦੇਸ਼ ਵਿਚ ਹੋਰ ਫਿਰਕੂ ਫਸਾਦ ਹੋ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਵਿਚ ਹੋਏ ਜਾਤੀ ਦੰਗਿਆਂ ਪਿੱਛੇ ਕੁਝ ਰਾਜਸੀ ਪਾਰਟੀਆਂ ਦਾ ਹੱਥ ਹੋ ਸਕਦਾ ਹੈ। ਇਥੇ ਇਕ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਮੁਜ਼ੱਫਰਨਗਰ ਵਿਚ ਹੋਈ ਜਾਤੀ ਹਿੰਸਾ ਦੀ ਮੁਕੰਮਲ ਰਿਪੋਰਟ ਨਹੀਂ ਮਿਲ ਜਾਂਦੀ ਮੈਂ ਇਸ ਸਬੰਧੀ ਰਾਜਸੀ ਸਾਜਿਸ਼ ਬਾਰੇ ਕੁਝ ਨਹੀਂ ਕਹਿ ਸਕਦਾ ਪਰ ਕੁਝ ਰਾਜਸੀ ਪਾਰਟੀਆਂ ਦੀ ਸ਼ਮੂਲੀਅਤ ਇਨ੍ਹਾਂ ਦੰਗਿਆਂ ਵਿਚ ਹੋ ਸਕਦੀ ਹੈ। 

ਗ੍ਰਹਿ ਮੰਤਰੀ ਪੱਤਰਕਾਰਾਂ ਵੱਲੋਂ ਪੁੱਛੇ ਗਏ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਮੁਜ਼ੱਫਰਨਗਰ ਦੇ ਦੰਗਿਆਂ ਪਿੱਛੇ ਕੋਈ ਰਾਜਸੀ ਸਾਜਿਸ਼ ਹੋ ਸਕਦੀ ਹੈ? ਸ਼ਿੰਦੇ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਸੰਭਾਵੀ ਦੰਗਿਆਂ ਬਾਰੇ 11 ਰਾਜਾਂ ਨੂੰ ਚਿਤਾਵਨੀ ਦੇ ਚੁੱਕੀ ਹੈ ਤੇ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੀ ਸਾਜਿਸ਼ ਪ੍ਰਤੀ ਸੁਚੇਤ ਰਹਿਣ। 

ਗ੍ਰਹਿ ਮੰਤਰੀ ਨੇ ਦੰਗਿਆਂ ਲਈ ਰਾਜ ਦੀ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦੀ ਸਰਕਾਰ ਨੂੰ ਦੋਸ਼ ਦੇਣ ਤੋਂ ਨਾਂਹ ਕਰਦਿਆਂ ਕਿਹਾ ਕਿ ਹਾਲਤ ਵਿਚ ਵਰਣਨਯੋਗ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਦੰਗਾ ਗ੍ਰਸਤ ਖੇਤਰਾਂ ਵਿਚ ਨੀਮ ਫੌਜੀ ਬਲਾਂ ਦੀਆਂ 80 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।



Archive

RECENT STORIES