Posted on September 12th, 2013

-ਪੰਜਾਬ
ਤੋਂ ਪਹੁੰਚੀ ਮਾਂ ਅਤੇ ਭਰਾ ਦਾ ਨਿਆਂ ਤੋਂ ਵਿਸ਼ਵਾਸ਼ ਟੁੱਟਿਆ-
ਔਕਲੈਂਡ 12
ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ 18 ਨਵੰਬਰ 2011 ਨੂੰ ਤੜਕੇ ਦੇ ਸਮੇਂ ਇਕ
ਪੰਜਾਬੀ ਨੌਜਵਾਨ ਚਰਨਪ੍ਰੀਤ ਸਿੰਘ ਧਾਲੀਵਾਲ (22) ਦਾ ਸੁਰੱਖਿਆ ਕਰਮਚਾਰੀ ਵਜੋਂ ਪਹਿਲੇ ਦਿਨ ਦੀ ਹੀ
ਨੌਕਰੀ ਕਰਦਿਆਂ ਕਤਲ ਹੋ ਗਿਆ ਸੀ। ਚਾਰ ਅਪਰਾਧੀ ਬਿਰਤੀ ਵਾਲੇ ਲੋਕ ਜਦੋਂ ਇਕ ਕਲੱਬ ਦੇ ਦਰਬਾਰੀ ਨੂੰ
ਕੁੱਟ ਕੇ ਲੁਕਣ ਦੀ ਕੋਸ਼ਿਸ਼ ਵਿਚ ਸਨ ਤਾਂ ਚਰਨਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਨੌਕਰੀ ਵਾਲੀ ਜਗ੍ਹਾ
ਲੁਕਣ ਤੋਂ ਮਨ੍ਹਾ ਕੀਤਾ ਸੀ। ਇਸ ਬਹਿਸ ਦੇ ਵਿਚ ਉਨ੍ਹਾਂ ਵਿਚੋਂ ਕਿਸੇ ਨੇ ਉਸਦੇ ਸਿਰ ਵਿਚ ਲੱਕੜ ਦੀ
ਕੋਈ ਵਸਤੂ ਮਾਰ ਕੇ ਮਾਰ ਦਿੱਤਾ ਸੀ। ਜਾਂਦੇ ਹੋਏ ਉਹ ਉਸਦਾ ਪਰਸ ਅਤੇ ਮੋਬਾਇਲ ਵੀ ਲੈ ਗਏ ਸਨ।
ਪੁਲਿਸ ਨੇ ਇਸ ਸਬੰਧੀ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਇਸ ਕੇਸ ਦੀ ਸੁਣਵਾਈ ਆਕਲੈਂਡ ਹਾਈਕੋਰਟ ਦੇ ਵਿਚ ਹੋਈ। ਕੇਸ ਦੇ ਸਬੰਧ ਵਿਚ ਸ਼ਾਮਿਲ ਜਿਊਰੀ ਅਤੇ ਵਕੀਲਾਂ ਦੇ ਦਿੱਤੇ ਬਿਆਨਾਂ ਵਿਚ ਪਾਇਆ ਗਿਆ ਜਿਸ 27 ਸਾਲਾ ਵਿਅਕਤੀ ਉਤੇ ਕਤਲ ਦਾ ਕੇਸ ਦਰਜ ਹੈ ਉਸਨੇ ਕਤਲ ਹੀ ਨਹੀਂ ਕੀਤਾ ਹਾਂ ਉਸਨੇ ਇਸ ਘਟਨਾ ਤੋਂ ਪਹਿਲਾਂ ਇਕ ਕਲੱਬ ਦੇ ਮੁੱਖ ਦਰਵਾਜ਼ੇ ਉਤੇ ਖੜ੍ਹੇ ਵਿਅਕਤੀ ਉਤੇ ਜ਼ਰੂਰ ਹਮਲਾ ਕੀਤਾ ਸੀ। ਮਾਣਯੋਗ ਹਾਈਕੋਰਟ ਨੇ ਅੱਜ ਇਹ ਫੈਸਲਾ 8 ਘੰਟਿਆਂ ਦੇ ਵਿਚਾਰ ਕਰਨ ਉਪਰੰਤ ਕੁਝ ਮਿੰਟਾਂ ਵਿਚ ਇਸ ਗੱਲ ਨਾਲ ਸੁਣਾ ਦਿੱਤਾ ਕਿ ਇਸ ਵਿਅਕਤੀ ਨੇ ਕਤਲ ਨਹੀਂ ਕੀਤਾ। ਉਸਨੂੰ ਕਲੱਬ ਦੇ ਬਾਉਂਸਰ ਨੂੰ ਕੁੱਟਣ ਦੇ ਦੋਸ਼ ਵਿਚ 6 ਮਹੀਨੇ ਦੀ ਸਜ਼ਾ ਸੁਣਾਈ ਗਈ ਪਰ ਕਤਲ ਦੇ ਕੇਸ ਵਿਚ ਉਸਨੂੰ ਬਰੀ ਕਰ ਦਿੱਤਾ ਗਿਆ। ਪਰ ਅਦਾਲਤ ਮੰਨਦੀ ਹੈ ਕਿ ਬਾਕੀ ਤਿੰਨਾਂ ਦੋਸ਼ੀਆਂ ਵਿਚੋਂ ਕਿਸੇ ਨੇ ਕੀਤਾ ਹੋ ਸਕਦਾ ਹੈ ਪਰ ਉਸਦੇ ਲਈ ਵੀ ਸਬੂਤਾਂ ਦੀ ਲੋੜ ਪਵੇਗੀ।
ਵਰਨਣਯੋਗ ਹੈ ਕਿ ਇਸ ਕੇਸ ਦੀ ਸੁਣਵਾਈ ਵਾਸਤੇ
ਮ੍ਰਿਤਕ ਚਰਨਪ੍ਰੀਤ ਸਿੰਘ ਧਾਲੀਵਾਲ ਦੀ ਮਾਤਾ ਸ੍ਰੀਮਤੀ ਕਰਮਜੀਤ ਕੌਰ ਅਤੇ ਭਰਾ ਵੀ ਇਥੇ ਪਹੁੰਚੇ
ਹੋਏ ਹਨ। ਸਥਾਨਕ ਰਾਸ਼ਟਰੀ ਮੀਡੀਆ ਨੂੰ ਦਿੱਤੇ ਆਪਣੇ ਬਿਆਨ ਵਿਚ ਮਾਤਾ ਨੇ ਕਿਹਾ ਕਿ ਉਨ੍ਹਾਂ ਦਾ
ਨਿਊਜ਼ੀਲੈਂਡ ਦੇ ਨਿਆਂ ਉਤੋਂ ਵਿਸ਼ਵਾਸ਼ ਉਠ ਗਿਆ ਹੈ। ਉਹ ਮਾਨਸਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ
ਚੁੱਕੀ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026