Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ ਅਮਰੀਕਾ ਰਹਿੰਦੇ ਭਾਜਪਾ ਵਰਕਰਾਂ ਨੂੰ ਉਪਗ੍ਰਹਿ ਜ਼ਰੀਏ ਕਰਨਗੇ ਸੰਬੋਧਨ

Posted on September 12th, 2013


ਵਾਸ਼ਿੰਗਟਨ- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਆਪਣੇ ਪਾਰਟੀ ਵਰਕਰਾਂ ਤੇ ਭਾਜਪਾ ਦੇ ਵਿਦੇਸ਼ਾਂ 'ਚ ਰਹਿੰਦੇ ਵਰਕਰਾਂ (ਓ. ਐਫ. ਬੀ. ਜੇ. ਪੀ.) ਨੂੰ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਟਾਂਪਾ ਵਿਖੇ ਇਸ ਮਹੀਨੇ ਇਕ ਸੰਮੇਲਨ ਦੌਰਾਨ ਸੰਬੋਧਨ ਕਰਨਗੇ। ਅਮਰੀਕਾ 'ਚ ਭਾਜਪਾ ਵਰਕਰਾਂ (ਓ. ਐਫ. ਬੀ. ਜੇ. ਪੀ.) ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਮੋਦੀ ਟਾਂਪਾ ਵਿਖੇ ਇਕ ਸੰਮੇਲਨ ਦੌਰਾਨ 21 ਸਤੰਬਰ ਨੂੰ ਉਪਗ੍ਰਹਿ ਜ਼ਰੀਏ ਆਪਣੇ ਵਰਕਰਾਂ ਨੂੰ ਸੰਬੋਧਨ ਕਰਨਗੇ। ਓ. ਐਫ. ਬੀ. ਜੇ. ਪੀ. ਦੇ ਬਣਨ ਵਾਲੇ ਪ੍ਰਧਾਨ ਚੰਦਰਕਾਂਤ ਪਟੇਲ ਨੇ ਕਿਹਾ ਕਿ ਇਸ ਸੰਮੇਲਨ ਜਿਸ 'ਚ ਭਾਰਤੀ ਤੇ ਅਮਰੀਕੀ ਹਿੱਸਾ ਲੈਣਗੇ, 'ਚ ਆਧੁਨਿਕ ਤਕਨੀਕ ਤੇ ਮੀਡੀਆ ਰਾਹੀਂ ਭਾਜਪਾ ਦੇ ਹੱਕ 'ਚ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਦਾ ਮੁੱਖ ਵਿਸ਼ਾ ਹੋਵੇਗਾ 'ਮਿਸ਼ਨ-2014: ਭਾਜਪਾ 272+' ਤੇ ਇਸ ਤਿੰਨ ਦਿਨਾ ਸੰਮੇਲਨ ਦਾ ਉਦਘਾਟਨ ਭਾਜਪਾ ਉਪ ਪ੍ਰਧਾਨ ਸਮ੍ਰਿਤੀ ਇਰਾਨੀ ਕਰਨਗੇ।



Archive

RECENT STORIES