Posted on September 12th, 2013

ਵਾਸ਼ਿੰਗਟਨ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਨੂੰ ਸੀਰੀਆ ’ਤੇ ਇਕਤਰਫ਼ਾ ਹਮਲੇ ਤੋਂ ਖਬਰਦਾਰ ਕਰਦਿਆਂ ਕਿਹਾ ਕਿ ਇਸ ਨਾਲ ਦਹਿਸ਼ਤਗਰਦੀ ਦੀ ਨਵੀਂ ਲਹਿਰ ਨੂੰ ਹੁਲਾਰਾ ਮਿਲੇਗਾ ਅਤੇ ਟਕਰਾਅ ਸੀਰੀਆ ਦੀਆਂ ਹੱਦਾਂ ਪਾਰ ਕਰ ਜਾਵੇਗਾ।
‘ਨਿਊਯਾਰਕ ਟਾਈਮਜ਼’ ਅਖ਼ਬਾਰ ਵਿੱਚ ਇੱਥੇ ਇੱਕ ਲੇਖ ਵਿੱਚ ਸ੍ਰੀ ਪੂਤਿਨ ਨੇ ਕਿਹਾ ਕਿ ਬਹੁਤ ਸਾਰੇ ਦੇਸ਼ਾਂ ਅਤੇ ਪੋਪ ਸਮੇਤ ਪ੍ਰਮੁੱਖ ਰਾਜਸੀ ਤੇ ਧਾਰਮਿਕ ਹਸਤੀਆਂ ਦੇ ਵਿਰੋਧ ਦੇ ਬਾਵਜੂਦ ਜੇ ਹਮਲਾ ਕੀਤਾ ਗਿਆ ਤਾਂ ਇਸ ਨਾਲ ਜਾਨੀ ਤੇ ਮਾਲੀ ਨੁਕਸਾਨ ਵਧੇਗਾ ਅਤੇ ਟਕਰਾਅ ਸੀਰੀਆ ਦੀਆਂ ਹੱਦਾਂ-ਬੰਨ੍ਹੇ ਪਾਰ ਕਰ ਜਾਵੇਗਾ।
ਰੂਸੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਸੀਰੀਆ ਵਿੱਚ ਜ਼ਹਿਰੀਲੀ ਗੈਸ ਦੀ ਵਰਤੋਂ ਬਾਰੇ ਕੋਈ ਸੰਦੇਹ ਨਹੀਂ ਹੈ ਪਰ ਉਨ੍ਹਾਂ ਸੀਰੀਆ ਦੇ ਬਾਗ਼ੀਆਂ ’ਤੇ ਰਸਾਇਣਕ ਹਮਲਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਲਿਖਿਆ, ‘‘ਇਹ ਯਕੀਨ ਕਰਨ ਦਾ ਕਾਰਨ ਹੈ ਕਿ ਇਸ ਦੀ ਵਰਤੋਂ ਸੀਰੀਆ ਦੀ ਫੌਜ ਵੱਲੋਂ ਨਹੀਂ ਸਗੋਂ ਵਿਰੋਧੀ ਦਸਤਿਆਂ ਵੱਲੋਂ ਕੀਤੀ ਗਈ ਸੀ ਤਾਂ ਕਿ ਬੁਨਿਆਦਪ੍ਰਸਤਾਂ ਨਾਲ ਖੜ੍ਹਨ ਵਾਲੇ ਸ਼ਕਤੀਸ਼ਾਲੀ ਵਿਦੇਸ਼ੀ ਤਾਕਤਾਂ ਨੂੰ ਦਖ਼ਲਅੰਦਾਜ਼ੀ ਲਈ ਉਕਸਾਇਆ ਜਾ ਸਕੇ।’’
‘‘ਹਮਲੇ ਨਾਲ ਹਿੰਸਾ ਵਧੇਗੀ ਅਤੇ ਦਹਿਸ਼ਤਗਰਦੀ ਦੀ ਨਵੀਂ ਲਹਿਰ ਉਠੇਗੀ। ਇਸ ਨਾਲ ਇਰਾਨੀ ਪਰਮਾਣੂ ਸਮੱਸਿਆ ਅਤੇ ਇਸਰਾਇਲੀ ਫਸਲਤੀਨੀ ਟਕਰਾਅ ਨੂੰ ਹੱਲ ਕਰਨ ਲਈ ਕੀਤੇ ਜਾ ਰਹੇ ਬਹੁ-ਪਰਤੀ ਯਤਨਾਂ ਨੂੰ ਸੱਟ ਵੱਜੇਗੀ ਅਤੇ ਮੱਧ ਪੂਰਬ ਅਤੇ ਉੱਤਰੀ ਅਮਰੀਕਾ ਵਿੱਚ ਅਸਥਿਰਤਾ ਵਧੇਗੀ। ਇਸ ਨਾਲ ਕੌਮਾਂਤਰੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਹਿੱਲ ਜਾਵੇਗੀ।’’
ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ ਕਜ਼ਾਖਸਤਾਨ ਦੀ ਰਾਜਧਾਨੀ ਅਸਤਾਨਾ ’ਚ ਵਿਦਿਆਰਥੀਆਂ ਨਾਲ ਰੂਬਰੂ ਦੌਰਾਨ ਆਖਿਆ ਕਿ ਸੀਰੀਆ ਵਿੱਚ ਅਮਨ ਬਹਾਲ ਕਰਨ ਦਾ ਅਜੇ ਵੀ ਮੌਕਾ ਹੈ ਅਤੇ ਦੁਨੀਆਂ ਨੂੰ ਇਹ ਹੱਥੋਂ ਨਹੀਂ ਜਾਣ ਦੇਣਾ ਚਾਹੀਦਾ।
ਇਸ ਦੌਰਾਨ ਬੇਰੂਤ ਤੋਂ ਏ.ਪੀ. ਦੀ ਇੱਕ ਰਿਪੋਰਟ ਅਨੁਸਾਰ ਸੀਰੀਆ ਦੇ ਬਾਗ਼ੀਆਂ ਨੇ ਦੇਸ਼ ਦੇ ਰਸਾਇਣਕ ਹਥਿਆਰ ਕੌਮਾਂਤਰੀ ਕੰਟਰੋਲ ’ਚ ਦੇਣ ਦੀ ਰੂਸੀ ਤਜਵੀਜ਼ ਰੱਦ ਕਰਦਿਆਂ ਆਖਿਆ ਕਿ ਪਿਛਲੇ ਮਹੀਨੇ ਦਮਸ਼ਕ ਲਾਗੇ ਹੋਏ ਰਸਾਇਣਕ ਹਮਲੇ ਬਦਲੇ ਬਸ਼ਰ ਅਲ ਅਸਦ ਸਰਕਾਰ ਨੂੰ ਕੌਮਾਂਤਰੀ ਅਦਾਲਤ ਵਿੱਚ ਖੜ੍ਹਾ ਕੀਤਾ ਜਾਣਾ ਚਹੀਦਾ ਹੈ। ਬਾਗ਼ੀਆਂ ਦੇ ਸਿਰਮੌਰ ਕਮਾਂਡਰ ਜਨਰਲ ਸਲੀਮ ਇਦਰੀਸ ਨੇ ਕਿਹਾ ਕਿ ਫਰੀ ਸੀਰੀਆ ਆਰਮੀ ਰੂਸ ਦੀ ਪਹਿਲਕਦਮੀ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ।

Posted on January 9th, 2026

Posted on January 8th, 2026

Posted on January 7th, 2026

Posted on January 6th, 2026

Posted on January 5th, 2026

Posted on January 2nd, 2026

Posted on December 31st, 2025

Posted on December 30th, 2025

Posted on December 29th, 2025

Posted on December 24th, 2025

Posted on December 23rd, 2025

Posted on December 22nd, 2025