Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਿਊਜ਼ੀਲੈਂਡ 'ਚ ਜਾਅਲੀ ਬਿੱਲ ਦੇ ਸਹਾਰੇ ਲੱਖਾਂ ਡਾਲਰ ਕਮਾਉਣ ਵਾਲੀ ਭਾਰਤੀ ਔਰਤ ਨੂੰ 10 ਮਹੀਨੇ ਘਰ ਨਜ਼ਰਬੰਦੀਦੀ ਸਜ਼ਾ

Posted on September 13th, 2013


ਔਕਲੈਂਡ 13 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਇਕ ਭਾਰਤੀ ਔਰਤ ਸੋਨੀਆ ਕਲੇਰ (34) ਨੂੰ ਜਾਅਲੀ ਬਿਲ ਬਣਾ ਕੇ ਵਪਾਰਕ ਅਦਾਰਿਆਂ ਕੋਲੋਂ ਲੱਖਾਂ ਡਾਲਰ ਠਗਣ ਦੇ ਦੋਸ਼ ਅਧੀਨ 10 ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ। ਔਕਲੈਂਡ ਜ਼ਿਲ੍ਹਾ ਅਦਾਲਤ ਵਿਚ ਇਸ ਔਰਤ ਉਤੇ 64 ਅਜਿਹੇ ਦੋਸ਼ ਲੱਗੇ ਹੋਏ ਸਨ ਜਿਨ੍ਹਾਂ ਵਿਚ ਕਾਗਜ਼ਾਂ ਨਾਲ ਛੇੜਖਾਨੀ ਅਤੇ ਜਾਅਲੀ ਕਾਗਜ਼ਾਤ ਤਿਆਰ ਕਰਨੇ ਸ਼ਾਮਿਲ ਸਨ। ਸਾਲ 2008 ਅਤੇ 2010 ਦੌਰਾਨ ਇਸ ਔਰਤ ਨੇ 'ਐਨ. ਜ਼ੈਡ. ਲੁੱਕ' ਨਾਂਅ ਦੀ ਕੰਪਨੀ ਖੋਲ੍ਹ ਕੇ ਵਪਾਰਕ ਅਦਾਰਿਆਂ ਨੂੰ ਸੁਨੇਹੇ ਭੇਜੇ ਕਿ ਆਨਲਾਈਨ ਬਿਜ਼ਨਸ ਡਾਇਰੈਕਟਰੀ ਦੇ ਵਿਚ ਉਨ੍ਹਾਂ ਦੇ ਅਦਾਰੇ ਨੂੰ ਨਵਿਆਣਾ (ਰੀਨਿਊ) ਜਾਣਾ ਹੈ। 

ਕੰਪਨੀ ਵੱਲੋਂ ਲੋਕਾਂ ਨੂੰ ਇਸ ਸਬੰਧੀ ਬਿੱਲ ਭੇਜੇ ਗਏ ਸਨ। ਇਸ ਔਰਤ ਨੇ ਆਪਣਾ ਸਾਬਕਾ ਪਤੀ ਸ਼ੈਲਿੰਦਰਾ ਸਿੰਘ ਦੀ ਇਕ ਹੋਰ ਕੰਪਨੀ ਐਨ.ਬੀ.ਓ. ਤੋਂ 20000 ਅਦਾਰਿਆਂ ਦਾ ਡਾਟਾਬੇਸ ਵੀ ਵਰਤਿਆ। 2010 ਦੇ ਵਿਚ ਇਸ ਔਰਤ ਨੇ ਭਾਰਤ ਕੁਝ ਕਾਗਜ਼ਾਤ ਭੇਜੇ ਜਿਨ੍ਹਾਂ ਦੇ ਵਿਚ ਛੇੜਖਾਨੀ ਕਰਕੇ ਉਨ੍ਹਾਂ ਦੇ ਉਤੇ ਹੋਏ ਦਸਤਖਤ ਆਦਿ ਅਦਲਾ ਬਦਲੀ ਕੀਤੇ ਗਏ। ਇਨ੍ਹਾਂ ਦੀ ਗਿਣਤੀ ਥੋਕ ਦੇ ਵਿਚ ਦੱਸੀ ਜਾ ਰਹੀ ਹੈ। ਮਾਣਯੋਗ ਜੱਜ ਸਾਹਿਬ ਨੇ ਇਸ ਘਪਲੇ ਨੂੰ 'ਮਿਲਾਵਟ ਕਰਨ ਦਾ ਅਪਰਾਧ' ਮੰਨਿਆ ਹੈ ਅਤੇ ਇਸ ਘਪਲੇ ਦੇ ਵਿਚ 7 ਲੱਖ ਡਾਲਰ ਤੋਂ ਉਪਰ ਤੱਕ ਪੈਸੇ ਇਕੱਠੇ ਕੀਤੇ ਗਏ। ਇਸ ਔਰਤ ਦੇ ਕੋਲੋਂ 9800 ਦੇ ਕਰੀਬ ਅਜਿਹੇ ਬਿੱਲ ਮਿਲੇ ਜਿਨ੍ਹਾਂ ਦੇ ਨਾਲ ਛੇੜਖਾਨੀ ਕਰਕੇ ਬਦਲੀ ਕੀਤਾ ਜਾਣਾ ਸੀ। ਇਸ ਸਬੰਧੀ ਭਾਰਤ ਦੇ ਵਿਚ ਗੱਲ ਕੀਤੀ ਗਈ ਸੀ। ਇਸ ਔਰਤ ਦਾ ਉਦੇਸ਼ ਨੂੰ 'ਪੂਰਨ ਲਾਲਚ' ਮੰਨਿਆ ਗਿਆ ਹੈ। ਜਦੋਂ ਸਥਾਨਕ ਮੀਡੀਏ ਨੇ ਉਨ੍ਹਾਂ ਦੇ ਵਿਚਾਰ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬੁਰਾ ਭਲਾ ਕਹਿ ਕੇ ਕੁਝ ਵੀ ਕਹਿਣ ਤੋਂ ਇਨਕਾਰ ਕੀਤਾ।



Archive

RECENT STORIES