Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੋਦੀ 'ਤੇ ਨਹੀਂ ਬਦਲੀ ਅਮਰੀਕੀ ਵੀਜ਼ਾ ਨੀਤੀ!

Posted on September 14th, 2013

ਵਾਸ਼ਿੰਗਟਨ : ਭਾਜਪਾ ਵਲੋਂ ਨਰਿੰਦਰ ਮੋਦੀ ਨੂੰ ਆਮ ਚੋਣਾਂ ਲਈ ਪ੍ਰਧਾਨ ਮੰਤਰੀ ਉਮੀਦਵਾਰ ਐਲਾਨ ਕੀਤੇ ਜਾਣ ਮਗਰੋਂ ਅਮਰੀਕਾ ਨੇ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨੂੰ ਲੈ ਕੇ ਉਸਦੀ ਵੀਜ਼ਾ ਨੀਤੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਜੇਕਰ ਮੋਦੀ ਵੀਜ਼ਾ ਨੀਤੀ ਲਈ ਬੇਨਤੀ ਕਰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ। ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਮੈਰੀ ਹਰਫ ਨੇ ਪੱਤਰਕਾਰਾਂ ਨੂੰ ਕਿਹਾ, 'ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸਾਡੀ ਵੀਜ਼ਾ ਨੀਤੀ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਜੇਕਰ ਮੋਦੀ ਵੀਜ਼ਾ ਲਈ ਬੇਨਤੀ ਕਰਦੇ ਹਨ ਤਾਂ ਹੋਰ ਬੇਨਤੀਕਾਰਾਂ ਵਾਂਗ ਉਸਦੀ ਸਮੀਖਿਆ ਕੀਤੇ ਜਾਣ ਦੀ ਉਡੀਕ ਕਰਨ। ਯਕੀਨੀ ਰੂਪ ਨਾਲ ਇਹ ਸਮੀਖਿਆ ਅਮਰੀਕੀ ਕਾਨੂੰਨ ਤਹਿਤ ਹੋਵੇਗੀ। ਮੈਂ ਇਹ ਕਿਆਸ ਅਰਾਈਆਂ ਨਹੀਂ ਲਗਾਉਣ ਜਾ ਰਹੀ ਹਾਂ ਕਿ ਸਮੀਖਿਆ ਦਾ ਨਤੀਜਾ ਕੀ ਨਿਕਲੇਗਾ।' ਉਨ੍ਹਾਂ ਕਿਹਾ ਕਿ ਅਮਰੀਕਾ ਖ਼ੁਦ ਨੂੰ ਘਰੇਲੂ ਭਾਰਤੀ ਸਿਆਸਤ 'ਚ ਸ਼ਾਮਲ ਨਹੀਂ ਕਰਨਾ ਚਾਹੁੰਦਾ। 

ਹਰਫ ਨੇ ਕਿਹਾ, 'ਅਸੀਂ ਘਰੇਲੂ ਭਾਰਤੀ ਸਿਆਸਤ 'ਚ ਸ਼ਾਮਲ ਨਹੀਂ ਹਾਂ। ਜੇਕਰ ਮੋਦੀ ਹੋਰ ਬੇਨਤੀਕਾਰਾਂ ਵਾਂਗ ਵੀਜ਼ੇ ਲਈ ਅਰਜ਼ੀ ਦਿੰਦੇ ਹਨ ਅਤੇ ਸਮੀਖਿਆ ਲਈ ਇੰਤਜ਼ਾਰ ਕਰਨਾ ਚਾਹੁੰਦੇ ਹਨ ਤਾਂ ਉਹ ਅਜਿਹਾ ਕਰਨ ਲਈ ਸੁਤੰਤਰ ਹਨ। ਮੈਂ ਘਰੇਲੂ ਭਾਰਤੀ ਸਿਆਸਤ 'ਤੇ ਟਿੱਪਣੀ ਨਹੀਂ ਕਰ ਰਹੀ। ਓਐਫਬੀਜੇਪੀ ਨੇ ਦਿੱਤੀ ਵਧਾਈ- ਓਵਰਸੀਜ਼ ਫਰੈਂਡਜ਼ ਆਫ ਭਾਜਪਾ (ਓਐਫਬੀਜੇਪੀ) ਨੇ ਨਰਿੰਦਰ ਮੋਦੀ ਨੂੰ 2014 ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾ ਜਾਣ 'ਤੇ ਵਧਾਈ ਦਿੱਤੀ ਹੈ। ਭਾਰਤ ਵਿਚ ਭਾਜਪਾ ਦਾ ਸਮਰਥਨ ਅਤੇ ਖ਼ੁਦ ਨੂੰ ਇਸ ਨਾਲ ਜੋੜ ਕੇ ਵੇਖਣ ਵਾਲੀ ਅਮਰੀਕੀ ਜਥੇਬੰਦੀ ਓਐਪਬੀਜੇਪੀ ਦਾ ਸਾਲਾਨਾ ਕੌਮੀ ਸੰਮੇਲਨ 20 ਅਤੇ 21 ਸਤੰਬਰ ਨੂੰ ਥੰਪਾ ਅਤੇ ਫਲੋਰਿਡਾ 'ਚ ਕਰਵਾਇਆ ਜਾਵੇਗਾ। ਮੋਦੀ ਇਸ ਸੰਮੇਲਨ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਬੋਧਤ ਕਰਨਗੇ।




Archive

RECENT STORIES