Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤੀ ਮੂਲ ਦੇ ਕੰਪਨੀ ਮਾਲਕ ਤੇ ਉਨ੍ਹਾਂ ਦੇ ਮੈਨੇਜਰ ਹੀ ਕਰਦੇ ਹਨ ਆਸਟਰੇਲੀਆ 'ਚ ਭਾਰਤੀ ਮਜ਼ਦੂਰਾਂ ਨੂੰ ਸ਼ੋਸ਼ਣ

Posted on September 16th, 2013

ਮੈਲਬੌਰਨ : ਆਸਟਰੇਲੀਆ 'ਚ ਅਸਥਾਈ ਵੀਜ਼ੇ 'ਤੇ ਆ ਕੇ ਕੰਮ ਕਰਨ ਵਾਲੇ ਜ਼ਿਆਦਾਤਰ ਭਾਰਤੀ ਮਜ਼ਦੂਰਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਨ੍ਹਾਂ ਦਾ ਇਹ ਸ਼ੋਸ਼ਣ ਹੋਰ ਕੋਈ ਨਹੀਂ, ਬਲਕਿ ਜ਼ਿਆਦਾਤਰ ਭਾਰਤੀ ਮੂਲ ਦੇ ਕੰਪਨੀ ਮਾਲਕ ਤੇ ਉਨ੍ਹਾਂ ਦੇ ਮੈਨੇਜਰ ਹੀ ਕਰਦੇ ਹਨ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਮੈਕਕਵੇਰੀ ਯੂਨੀਵਰਸਿਟੀ ਨੇ ਤਿੰਨ ਸਾਲ ਅਧਿਐਨ ਕਰਨ ਤੋਂ ਬਾਅਦ ਦੇਖਿਆ ਕਿ ਵੀਜ਼ਾ ਪ੍ਰਾਪਤ ਭਾਰਤੀਆਂ ਨੂੰ ਕੰਮ ਲੱਭਣ ਤੇ ਨੌਕਰੀ ਮਿਲਣ ਤੋਂ ਬਾਅਦ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

'ਆਸਟਰੇਲੀਆ 'ਚ 457 ਅਸਥਾਈ ਵਰਕ ਵੀਜ਼ਾ 'ਤੇ ਭਾਰਤੀਆਂ ਦਾ ਅਨਿਸ਼ਚਿਤ ਤਜਰਬਾ' ਸਿਰਲੇਖ ਹੇਠ ਜਾਰੀ ਰਿਪੋਰਟ 'ਚ ਭਾਰਤੀਆਂ ਦੀ ਮਲਕੀਅਤ ਵਾਲੇ ਉਦਯੋਗਾਂ, ਖਾਸ ਕਰਕੇ ਹੋਟਲਾਂ 'ਚ ਇਨ੍ਹਾਂ ਮਜ਼ਦੂਰਾਂ ਪ੍ਰਤੀ ਸਭ ਤੋਂ ਵੱਧ ਅਸੰਵੇਦਨਸ਼ੀਲਤਾ ਦੇਖੀ ਗਈ। ਅਧਿਐਨ ਮੁਤਾਬਕ ਅਜਿਹੇ ਮਾਮਲੇ 'ਚ ਆਪਣੇ ਰਵੱਈਏ ਨੂੰ ਸਹੀ ਠਹਿਰਾਉਂਦਿਆਂ ਭਾਰਤੀ ਮਾਲਕਾਂ ਨੇ ਦਲੀਲ ਦਿੱਤੀ ਕਿ ਇਨ੍ਹਾਂ ਲੋਕਾਂ ਦੀ ਆਪਣੇ ਦੇਸ਼ 'ਚ ਵੀ ਇਸੇ ਤਰ੍ਹਾਂ ਵਰਤੋਂ ਕੀਤੀ ਜਾਂਦੀ ਹੈ। ਅਧਿਐਨ 'ਚ ਇਹ ਵੀ ਦੇਖਿਆ ਗਿਆ ਕਿ ਸਾਰੇ ਹਫਤੇ 'ਚ ਹਰ ਰੋਜ਼ 18 ਘੰਟੇ ਕੰਮ ਕਰਵਾਉਣਾ , ਓਵਰ ਟਾਈਮ ਦਾ ਕੋਈ ਭੁਗਤਾਨ ਨਾ ਕਰਨਾ, ਅਸੁਰੱਖਿਅਤ ਮਾਹੌਲ 'ਚ ਕੰਮ ਦਾ ਦਬਾਅ, ਬਿਨਾਂ ਸਿਖਲਾਈ ਤੋਂ ਕੰਮ ਲੈਣਾ ਤੇ ਬਿਮਾਰ ਹੋਣ 'ਚੇ ਪੈਸੇ ਕੱਟ ਲੈਣਾ ਵਰਗੀਆਂ ਸਮੱਸਿਆਵਾਂ ਨਾਲ ਲੋਕਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ। ਇਸ 'ਚ ਇਸ ਵੀ ਦੇਖਿਆ ਗਿਆ ਕਿ ਮਜ਼ਦੂਰਾਂ ਦਾ ਸਭ ਤੋਂ ਜ਼ਿਆਦਾ ਸ਼ੋਸ਼ਣ ਉਸ ਥਾਂ 'ਤੇ ਹੋਇਆ, ਜਿਥੇ ਮਾਲਕ ਜਾਂ ਮੈਨੇਜਰ ਭਾਰਤੀ ਮੂਲ ਦੇ ਸਨ। ਸਹੀ ਢੰਗ ਨਾਲ ਅੰਗਰੇਜ਼ੀ ਨਾ ਆਉਣ ਕਾਰਨ ਉਹ ਕਿਸੇ ਦੀ ਮਦਦ ਜਾਂ ਸਲਾਹ ਲੈਣ ਤੋਂ ਵੀ ਅਸਮਰੱਥ ਰਹੇ। 




Archive

RECENT STORIES