Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ-ਚੀਨ ਵਿਚਕਾਰ ਸਰਹੱਦੀ ਝਗੜਾ ਬੇਕਾਬੂ ਮੁੱਦਾ ਨਹੀਂ-ਖੁਰਸ਼ੀਦ

Posted on September 16th, 2013

ਨਵੀਂ ਦਿੱਲੀ- ਇਹ ਕਹਿੰਦਿਆਂ ਕਿ ਭਾਰਤ ਤੇ ਚੀਨ ਵਿਚਕਾਰ ਸਰਹੱਦੀ ਝਗੜਾ ਬੇਕਾਬੂ ਮੁੱਦਾ ਨਹੀਂ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਅੱਜ ਕਿਹਾ ਕਿ ਦੋਵੇਂ ਦੇਸ਼ ਆਪਣੇ ਸਬੰਧਾਂ 'ਚੋਂ ਇਸ ਤਰ੍ਹਾਂ ਦੇ ਤਲਖੀ ਪੈਦਾ ਕਰਨ ਵਾਲੇ ਮੁੱਦਿਆਂ ਦੇ ਖਾਤਮੇ ਲਈ ਵਚਨਬੱਧ ਹਨ। ਇਥੇ ਇਕ ਸਮਾਰੋਹ 'ਚ ਖੁਰਸ਼ੀਦ ਨੇ ਕਿਹਾ ਕਿ ਇਹ ਸੱਚ ਹੈ ਕਿ ਸਾਡੀ ਕੋਈ ਨਿਰਧਾਰਤ ਹੱਦ ਨਹੀਂ ਤੇ ਧਾਰਨਾਵਾਂ 'ਚ ਵੀ ਵਖਰੇਵਾਂ ਹੈ, ਕਈ ਵਾਰ ਲਗਦਾ ਹੈ ਕਿ ਇਹ ਇਕ ਬੇਕਾਬੂ ਸਮੱਸਿਆ ਹੈ ਪਰ ਸਾਨੂੰ ਪਤਾ ਹੈ ਕਿ ਅਸੀਂ ਦੋਵੇਂ ਧਿਰਾਂ ਦਿਲੋਂ ਆਪਣੇ ਸਬੰਧਾਂ 'ਚ ਇਸ ਤਰ੍ਹਾਂ ਦੀਆਂ ਤਲਖ ਕਲਾਮੀ ਵਾਲੀਆਂ ਗੱਲਾਂ ਨੂੰ ਖਤਮ ਕਰਨ ਪ੍ਰਤੀ ਵਚਨਬੱਧ ਹਾਂ। ਚੀਨ ਦੇ ਸਟੇਟ ਕੌਂਸਲ ਸੂਚਨਾ ਮੰਤਰੀ ਕਾਈ ਮਿੰਗਜ਼ਹਾਓ ਜਿਹੜੇ ਸਮਾਰੋਹ 'ਚ ਮੌਜੂਦ ਸਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਉਨ੍ਹਾਂ ਵਿਚਕਾਰ ਹਾਂ ਪੱਖੀ ਗੱਲਾਂ 'ਤੇ ਜ਼ਿਆਦਾ ਕੇਂਦਰਿਤ ਹੋਣਾ ਚਾਹੀਦਾ ਹੈ। ਭਾਰਤ-ਚੀਨ ਮੀਡੀਆ ਫੋਰਮ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਸ੍ਰੀ ਖੁਰਸ਼ੀਦ ਨੇ ਕਿਹਾ ਕਿ 21ਵੀਂ ਸਦੀ ਨੂੰ ਏਸ਼ੀਅਨ ਸਦੀ ਕਿਹਾ ਜਾ ਰਿਹਾ ਹੈ ਤੇ ਇਹ ਸਾਡਾ ਠੋਸ ਵਿਸ਼ਵਾਸ਼ ਹੈ ਕਿ ਇਹ ਸੁਪਨਾ ਪੂਰਾ ਹੋਣ ਤੋਂ ਅਧੂਰਾ ਰਹਿ ਜਾਵੇਗਾ ਜੇਕਰ ਭਾਰਤ ਤੇ ਚੀਨ ਮਹੱਤਵਪੂਰਨ ਮੁੱਦਿਆਂ 'ਤੇ ਇਕਮਤ ਨਾ ਹੋਏ। ਉਨ੍ਹਾਂ ਭਾਰਤ ਤੇ ਚੀਨ ਵਿਚਕਾਰ ਵੱਡੇ ਵਪਾਰ ਸੰਤੁਲਨ ਦਾ ਜ਼ਿਕਰ ਕਰਦਿਆਂ ਭਾਰਤੀ ਚੀਜ਼ਾਂ ਦੀ ਚੀਨ ਦੇ ਬਾਜ਼ਾਰ ਤਕ ਪਹੁੰਚ ਲਈ ਜ਼ੋਰਦਾਰ ਵਕਾਲਤ ਕੀਤੀ ਤੇ ਬੁਨਿਆਦੀ ਖੇਤਰ ਵਿਚ ਚੀਨੀ ਨਿਵੇਸ਼ ਦਾ ਸੱਦਾ ਦਿੱਤਾ ਹੈ।



Archive

RECENT STORIES