Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਸ਼ਮਿਤਾ ਭਾਰਤੀ ਜਾਸੂਸ ਸੀ, ਇਸ ਲਈ ਅਸੀਂ ਉਸ ਦੀ ਹੱਤਿਆ ਕਰ ਦਿੱਤੀ- ਤਾਲਿਬਾਨ

Posted on September 16th, 2013

ਕਾਬੁਲ- ਭਾਰਤੀ ਲੇਖਿਕਾ ਸੁਸ਼ਮਿਤਾ ਬੈਨਰਜੀ ਦੀ ਹੱਤਿਆ ਵਿੱਚ ਨਵਾਂ ਮੋੜ ਆਇਆ ਹੈ। ਤਾਲਿਬਾਨ ਤੋਂ ਵੱਖ ਹੋਏ ਇੱਕ ਧੜੇ ਨੇ ਇਸਲਾਮਕ ਮੂਵਮੈਂਟ ਆਫ ਅਫਗਾਨਿਸਤਾਨ ਦੇ ਆਤਮਘਾਤੀ ਦਸਤੇ ਨੇ ਸੁਸ਼ਮਿਤਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਉਸਨੇ ਦਾਅਵਾ ਕੀਤਾ ਹੈ ਕਿ ਸੁਸ਼ਮਿਤਾ ਭਾਰਤੀ ਜਾਸੂਸ ਸੀ, ਇਸ ਲਈ ਅਸੀਂ ਉਸ ਦੀ ਹੱਤਿਆ ਕਰ ਦਿੱਤੀ।

ਤਾਲਿਬਾਨ ਨੇ ਸੁਸ਼ਮਿਤਾ ਦੀ ਹੱਤਿਆ ਵਿੱਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਸੀ। ਅੱਤਵਾਦੀ ਧੜੇ ਦੇ ਬੁਲਾਰੇ ਕਾਰੀ ਹਮਜਾ ਨੇ ਨਿਊਜ਼ਵੀਕ ਮੈਗਜ਼ੀਨ ਦੀ ਆਨਲਾਈਨ ਸੇਵਾ ਦ ਡੇਲੀ ਬੀਸਟ ਨੂੰ ਕਿਹਾ, ‘ਅਸੀਂ ਸੁਸ਼ਮਿਤਾ (49) ਦੀ ਹੱਤਿਆ ਕਰਨ ਦੇ ਆਦੇਸ਼ ਦਿੱਤੇ ਸਨ। ਸਾਡੇ ਸਾਥੀਆਂ ਨੇ ਪਹਿਲਾਂ ਉਸ ਨੂੰ ਅਗਵਾ ਕੀਤਾ, ਕਈ ਘੰਟੇ ਦੀ ਸਖਤ ਪੁੱਛਗਿੱਛ ਕੀਤੀ ਤੇ ਫਿਰ ਮਾਰ ਦਿੱਤਾ।’ ਹਮਜਾ ਨੇ ਦਾਅਵਾ ਕੀਤਾ ਕਿ ਪੁੱਛਗਿੱਛ ਦੌਰਾਨ ਸੁਸ਼ਮਿਤਾ ਨੇ ਹੋਰ ਜਾਸੂਸਾਂ ਦੇ ਨਾਮ ਵੀ ਦੱਸੇ ਹਨ, ਸਾਡੇ ਲੋਕ ਹੁਣ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਗੇ।

ਕੋਲਕਾਤਾ ਦੀ ਰਹਿਣ ਵਾਲੀ ਸੁਸ਼ਮਿਤਾ ਨੇ ਅਫਗਾਨ ਕਾਰੋਬਾਰੀ ਜਾਂਬਾਜ਼ ਖਾਨ ਨਾਲ ਵਿਆਹ ਕੀਤਾ ਸੀ। ਸੁਸ਼ਮਿਤਾ ਦਾ ਹਾਲ ਵਿੱਚ ਪਕਤੀਆ ਸੂਬੇ ਵਿੱਚ ਕਤਲ ਕਰ ਦਿੱਤਾ ਗਿਆ ਸੀ, ਜਿੱਥੇ ਉਹ ਕੁਝ ਦਿਨ ਪਹਿਲਾਂ ਪਤੀ ਨਾਲ ਰਹਿਣ ਲਈ ਪਹੁੰਚੀ ਸੀ।



Archive

RECENT STORIES