Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਂਗਰਸ ਮੈਂਬਰ ਜੂਡੀ ਚੂ ਬੇਅ ਏਰੀਏ ਦੇ ਸਿੱਖ ਆਗੂਆਂ ਨੂੰ ਮਿਲੀ

Posted on September 17th, 2013


ਮਿਲਪੀਟਸ/ਬਲਵਿੰਦਰਪਾਲ ਸਿੰਘ ਖ਼ਾਲਸਾ
ਲਾਸ ਏਂਜਲਸ ਤੋਂ ਅਮਰੀਕੀ ਪਾਰਲੀਮੈਂਟ ਵਿਚ ਕਾਂਗਰਸ ਮੈਂਬਰ ਜੂਡੀ ਚੂ ਨੇ ਪਿਛਲੇ ਦਿਨੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਇਕ ਫੰਡ ਰੇਜ਼ਿੰਗ ਸਮਾਗਮ ਵਿਚ ਹਿੱਸਾ ਲਿਆ। ਜੋ ਉਨਾਂ ਦੀ ਹੀ ਆਉਣ ਵਾਲੀ ਚੋਣ ਵਾਸਤੇ ਕਰਵਾਇਆ ਗਿਆ ਸੀ। ਇਸ ਸਮਾਗਮ ਵਿਚ ਸੈਨ ਫਰਾਂਸਿਸਕੋ ਬੇਅ ਦੇ ਪ੍ਰਮੁੱਖ ਸਿੱਖ ਆਗੂਆਂ ਨੇ ਹਿੱਸਾ ਲਿਆ। ਜਿਨਾਂ ਵਿਚ ਏਜੀਪੀਸੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ, ਡੈਮੋਕਰੈਟਿਕ ਪਾਰਟੀ ਵਿਚ ਨੈਸ਼ਨਲ ਪੱਧਰ ਦੇ ਆਗੂ ਹਰਪ੍ਰੀਤ ਸਿੰਘ ਸੰਧੂ, ਸਿੱਖ ਯੂਥ ਆਫ ਅਮਰੀਕਾ ਦੇ ਸੀਨੀਅਰ ਆਗੂ ਜਸਜੀਤ ਸਿੰਘ, ਐਵਰਗਰੀਨ ਕਾਲਜ ਦੇ ਟਰਸਟੀ ਬਲਬੀਰ ਸਿੰਘ ਢਿੱਲੋਂ, ਰੀਐਲਟਰ ਜੈਸੀ ਸਿੰਘ, ਸੈਵਨ ਇਲੈਵਨ ਵਾਲੇ ਅਜਮੇਰ ਸਿੰਘ ਬਿੱਟੂ, ਟਰਾਂਸਪੋਰਟਰ ਨਿਰਪਾਲ ਸਿੰਘ, ਯੁਨਾਈਟਡ ਸਿੱਖਸ ਦੇ ਆਗੂ ਕਸ਼ਮੀਰ ਸਿੰਘ ਸ਼ਾਹੀ, ਸਿੱਖ ਆਗੂ ਬਚਿੱਤਰ ਸਿੰਘ, ਜਾਹਨ ਸਿੰਘ ਗਿੱਲ ਦੀ ਸਪੁੱਤਰੀ ਬੀਬੀ ਸਤਦੀਪ ਕੌਰ, ਸੈਂਟਾ ਕਲਾਰਾ ਯੁਨੀਵਰਸਿਟੀ ਵਿਚ ਇੰਜੀਨੀਅਰਿੰਗ ਵਿਭਾਗ ਦੇ ਡਾ: ਸੁਖਮੰਦਰ ਸਿੰਘ, ਗੁਰਦੁਆਰਾ ਫਰੀਮਾਂਟ ਦੇ ਸਾਬਕਾ ਪ੍ਰਧਾਨ ਭਾਈ ਤਰਸੇਮ ਸਿੰਘ ਭਲਵਾਨ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਤੇ ਉਘੇ ਵਪਾਰੀ ਸ਼ਾਮਲ ਹੋਏ।
ਜੂਡੀ ਚੂ ਇਸ ਵਕਤ ਅਮਰੀਕੀ ਕਾਂਗਰਸ ਵਿਚ ਸਿੱਖ ਕਾਕਸ ਦੀ ਚੇਅਰ ਪਰਸਨ ਹੈ ਜਿਸਨੇ ਅਮਰੀਕਾ ਦੇ ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਡੈਮੋਕਰੈਟਿਕ ਤੇ ਰਿਪਬਲੀਕਨ ਕਾਂਗਰਸ ਮੈਂਬਰਾਂ ਦਾ ਇਕ ਮਜ਼ਬੂਤ ਸਿੱਖ ਸੰਗਠਨ ਕਾਇਮ ਕੀਤਾ ਹੈ ਜੋ ਪਾਰਲੀਮੈਂਟ ਵਿਚ ਸਿੱਖ ਹਿੱਤਾਂ ਲਈ ਕੰਮ ਕਰ ਰਿਹਾ ਹੈ। ਇਸ ਕਾਕਸ ਦੇ ਬਣਾਉਣ ਵਿਚ ਏਜੀਪੀਸੀ ਤੇ ਡਾ: ਪਿ੍ਤਪਾਲ ਸਿੰਘ ਹੁਰਾਂ ਦਾ ਵਿਸ਼ੇਸ਼ ਹੱਥ ਹੈ। ਜੂਡੀ ਚੂ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਵਡੀ ਬੁਲਾਰੀ ਹੈ। ਉਸਨੇ ਸਿੱਖ ਦਸਤਾਰ, ਅਮਰੀਕੀ ਮਿਲਟਰੀ ਵਿਚ ਸਿੱਖਾਂ ਦੀ ਭਰਤੀ ਤੇ ਸਕੂਲਾਂ ਵਿਚ ਸਿੱਖ ਬੱਚਿਆਂ ਨਾਲ ਹੁੰਦੀ ਧੱਕੇਸ਼ਾਹੀ ਬਾਰੇ ਸਦਾ ਵਧ ਚੜ੍ਹ ਕੇ ਗੱਲਬਾਤ ਕੀਤੀ ਹੈ ਏ ਵਾਇਦਾ ਕੀਤਾ ਹੈ ਕਿ ਉਹ ਸਿੱਖ ਮਸਲਿਆਂ ਦੇ ਕਾਨੂੰਨੀ ਹੱਲ ਲਈ ਆਪਣੇ ਦੂਜੇ ਕਾਂਗਰਸਮੈਨ ਸਾਥੀਆਂ ਨਾਲ ਮਿਲਕੇ ਕੰਮ ਕਰੇਗੀ। 
ਬੀਬੀ ਸਤਦੀਪ ਕੌਰ ਜੋ ਯੁਨੀਵਰਸਿਟੀ ਆਫ ਕੈਲੇਫੋਰਨੀਆਂ ਦੀ ਵਿਦਿਆਰਥਣ ਰਹੀ ਹੈ ਤੇ ਹੁਣ ਵਾਤਾਵਰਨ ਵਿਭਾਗ ਵਿਚ ਕੰਮ ਕਰਦੀ ਹੈ ਨੇ ਸਿੱਖਾਂ ਦੀਆਂ ਉਪਰ ਲਿਖੀਆਂ ਮੰਗਾ ਬਾਰੇ ਜ਼ੋਰ ਦੇ ਕੇ ਇਸਦੇ ਕਾਨੂੰਨੀ ਹੱਲ ਲਈ ਜੂਡੀ ਚੂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਭਾਈ ਹਰਪ੍ਰੀਤ ਸਿੰਘ ਸੰਧੂ, ਕਸ਼ਮੀਰ ਸਿੰਘ ਸ਼ਾਹੀ,ਡਾ: ਪ੍ਰਿਤਪਾਲ ਸਿੰਘ ਤੇ ਡਾ: ਸੁਖਮੰਦਰ ਸਿੰਘ ਨੇ ਵੀ ਸਿੱਖ ਮਸਲਿਆਂ ਬਾਰੇ ਗੱਲਬਾਤ ਕੀਤੀ। ਜੂਡੀ ਚੂ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਆਪਣੇ ਵੱਲੋਂ ਸਿੱਖ ਹਿੱਤਾਂ ਦੇ ਪੱਕੇ ਬੰਦੋਬਸਤ ਲਈ ਲਈ ਪੂਰਾ ਯੋਗਦਾਨ ਪਾਉਣ ਦੀ ਗੱਲ ਆਖੀ। ਡਾ: ਪਰਿੱਤਪਾਲ ਸਿੰਘ ਤੇ ਡਾ: ਮਨਜੀਤ ਕੌਰ ਵੱਲੋਂ ਚਾਹ ਪਾਣੀ ਤੇ ਰਾਤ ਦੇ ਕਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। 


Archive

RECENT STORIES