Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੈਨੇਡਾ ਵਾਸੀ ਨਾਲ 2 ਕਰੋੜ 73 ਲੱਖ ਦੀ ਠੱਗੀ

Posted on September 18th, 2013

ਭੁੱਚੋ ਮੰਡੀ- ਇਕ ਪ੍ਰਵਾਸੀ ਭਾਰਤੀ ਨਾਲ ਦੋ ਔਰਤਾਂ ਅਤੇ ਦੋ ਵਿਅਕਤੀਆਂ ਵੱਲੋਂ ਦੋ ਕਰੋੜ 73 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਨਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਾਸੀ ਹਰਪਾਲ ਸਿੰਘ ਪੁੱਤਰ ਜਗਰੂਪ ਸਿੰਘ ਨੇ ਆਪਣੀ ਜ਼ਮੀਨ ਦੀ ਦੇਖਭਾਲ ਕਰਨ ਅਤੇ ਵੇਚਣ ਲਈ ਗੋਰਾ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਵੀਰਪਾਲ ਕੌਰ ਪਤਨੀ ਗੋਰਾ ਸਿੰਘ ਨਿਵਾਸੀ ਸਹਿਣਾ ਖੇੜਾ (ਮੁਕਤਸਰ) ਨੂੰ ਮੁਖਤਿਆਰਨਾਮਾ ਦਿੱਤਾ ਸੀ | ਦੋਵਾਂ ਨੇ ਆਪਣੇ ਤਿੰਨ ਸਾਥੀਆਂ ਟੇਕ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬੀਬੀ ਵਾਲਾ ਰੋਡ ਬਠਿੰਡਾ, ਪਰਮਪਾਲ ਕੌਰ ਪਤਨੀ ਪਰਮਿੰਦਰ ਸਿੰਘ ਵਾਸੀ ਬਠਿੰਡਾ ਅਤੇ ਜਸਵਿੰਦਰ ਕੌਰ ਪਤਨੀ ਜਗਦੇਵ ਸਿੰਘ ਨਾਲ ਮਿਲਕੇ ਉਸਦੀ ਤੁੰਗਵਾਲੀ ਪਿੰਡ ਵਿਖੇ ਸਥਿਤ 13 ਏਕੜ ਜ਼ਮੀਨ ਇਸ ਮੁਖਤਿਆਰਨਾਮੇ ਰਾਹੀਂ ਵੇਚ ਦਿੱਤੀ | ਇਨ੍ਹਾਂ ਵਿਅਕਤੀਆਂ ਇਹ ਜਮੀਨ ਵੇਚਕੇ ਇਸਦੇ ਬਦਲੇ ਪ੍ਰਾਪਤ ਕੀਤੀ ਦੋ ਕਰੋੜ ਦੀ ਰਕਮ ਆਪਦੇ ਕੋਲ ਹੀ ਰੱਖ ਲਈ ਅਤੇ ਕੈਨੇਡਾ ਵਾਸੀ ਹਰਪਾਲ ਸਿੰਘ ਨੂੰ ਨਾ ਭੇਜੀ ਅਤੇ ਸਾਰੀ ਰਕਮ ਖੁਦ ਹੀ ਹਜ਼ਮ ਕਰ ਲਈ | ਉਕਤ ਦੋਸ਼ੀਆਂ ਖਿਲਾਫ਼ ਧਾਰਾ 420,406 ਅਤੇ 120 ਆਈ ਪੀ ਸੀ ਦੇ ਅਧੀਨ ਥਾਣਾ ਨਥਾਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ | ਇਸ ਤੋਂ ਇਲਾਵਾ ਹਰਪਾਲ ਸਿੰਘ ਵੱਲੋਂ ਕੀਤੀ ਦੂਜੀ ਸ਼ਿਕਾਇਤ ਵਿਚ ਉਸਨੇ ਦੋਸ਼ ਲਾਇਆ ਕਿ ਗੋਰਾ ਸਿੰਘ, ਵੀਰਪਾਲ ਕੌਰ ਅਤੇ ਟੇਕ ਸਿੰਘ ਨੇ ਉਸਦੀ ਮਾਤਾ ਨੂੰ ਆਪਣੀਆਂ ਗੱਲਾਂ ਵਿਚ ਫਸਾਕੇ ਉਸਦੀਆਂ 4 ਐਫ ਡੀਜ਼ ਆਪਣੇ ਖਾਤਿਆਂ ਵਿਚ ਟਰਾਂਸਫਰ ਕਰਵਾ ਲਈਆਂ | ਜਿਸਦੇ ਆਧਾਰ ਤੇ ਨਥਾਣਾ ਪੁਲਿਸ ਨੇ ਇਨ੍ਹਾਂ ਦੋਸੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ | ਅਜੇ ਤੱਕ ਕੋਈ ਗਿ੍ਫਤਾਰੀ ਨਹੀਂ ਹੋਈ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ |



Archive

RECENT STORIES